ਪੰਨਾ:ਇਹ ਰੰਗ ਗ਼ਜ਼ਲ ਦਾ.pdf/27

ਇਹ ਸਫ਼ਾ ਪ੍ਰਮਾਣਿਤ ਹੈ

੨੬

ਉਸ ਦੀ ਪ੍ਰਾਪਤੀ ਦਾ ਇਕ ਸਾਧਨ 'ਇਸ਼ਕ' ਹੈ। ਆਦਮੀ ਉਸ ਨੂੰ ਅਕਲ ਦੇ ਜ਼ੋਰ ਨਾਲ ਨਹੀਂ ਪਾ ਸਕਦਾ। ਇਸ਼ਕ ਜਾਨ ਨੂੰ ਤਲੀ ਤੇ ਧਰਨ ਦਾ ਯਾ ਸਿਰ ਤੇ ਕੱਫ਼ਨ ਬਨ੍ਹਣ ਦਾ ਨਾਂ ਹੈ ਇਸ਼ਕ ਅਤੇ ਕਾਮ ਵਿਚ ਬੜਾ ਅੰਤਰ ਹੈ:-

ਇਸ਼ਕ ਹੈ ਮੌਤ ਤੋਂ ਬਹੁਤ ਉੱਚਾ
ਮੌਤ ਤਾਂ ਇਸ਼ਕ ਦਾ ਅਖੀਰ ਨਹੀਂ
ਅਕਲਾਂ ਦਾ ਲੈ ਸਹਾਰਾ ਤੂੰ ਉਸ ਨੂੰ ਲੱਭਦਾ ਹੈਂ
ਸਾਨੂੰ ਤਾਂ ਇਸ਼ਕ ਦਾ ਹੀ ਬਸ ਇਕ ਆਸਰਾ ਹੈ
ਅਕਲ ਨੂੰ ਦੂਰ ਜੋ ਦਿਸਦੀ ਹੈ ਮੰਜ਼ਿਲ
ਇਸ਼ਕ ਨੂੰ ਉਹ ਵੀ ਪਾਸ ਦਿਸਦੀ ਹੈ
ਇਸ਼ਕ ਨੂੰ ਜੋ ਹੱਵਸ ਸਮਝ ਬੈਠੇ
ਕਰਦਾ ਅਪਣਾ ਹੀ ਮੂੰਹ ਉਹ ਕਾਲਾ ਹੈ
ਰੂਹ ਵਿਚੋਂ ਜਨਮ ਹੈ ਲੈਂਦਾ ਇਸ਼ਕ
ਦਿਲ ਦਾ ਸਮਝੋ ਨਾ ਇਹ ਉਛਾਲਾ ਹੈ
ਕੱਚੇ ਘੜਿਆਂ ਤੇ ਹੈ ਤਰਾ ਦਿੰਦਾ
ਪੈਂਦਾ ਜਦ ਇਸ਼ਕ ਨਾਲ ਪਾਲਾ ਹੈ।

ਜੋ ਉਸ ਦੀ ਪ੍ਰਾਪਤੀ ਛੇਤੀ ਨਾ ਹੋਵੇ ਤਦ ਵੀ ਘਬਰਾਉਣ ਦੀ ਲੋੜ ਨਹੀਂ, ਆਸ਼ਾਵਾਦੀ ਬਣਨਾ ਚਾਹੀਦਾ ਹੈ:-

ਪੂਰੀ ਹੁੰਦੀ ਨਹੀਂ ਜੇ ਚਾਹ ਤੇਰੀ
ਕਿਉਂ ਤੂੰ ਬੈਠਾ ਹੈਂ ਫ਼ੇਰ ਢਾ ਢੇਰੀ
ਮਿਲ ਹੀ ਜਾਂਦੈ ਕਦੇ ਤਾਂ ਦਰ ਉਸ ਦਾ
ਭਾਵੇਂ ਲਗਦੀ ਹੈ ਉਸ ਵਿਚ ਦੇਰੀ

ਰੱਬ ਨੇ ਦੁਨੀਆਂ ਕਿਉਂ ਪੈਦਾ ਕੀਤੀ? ਇਹ ਅਜਿਹਾ ਸਵਾਲ ਹੈ ਜੋ ਆਦਮੀ ਨੂੰ ਹੈਰਾਨ ਕਰਦਾ ਹੈ। ਕਵੀ ਇਸ ਦੇ ਬਾਰੇ ਲਿਖਦਾ ਹੈ:-