ਪੰਨਾ:ਇਹ ਰੰਗ ਗ਼ਜ਼ਲ ਦਾ.pdf/26

ਇਹ ਸਫ਼ਾ ਪ੍ਰਮਾਣਿਤ ਹੈ

੨੫

ਕਦੇ ਕੈਸ -ਵੀ ਖੁਲ੍ਹਾ ਦੀਦਾਰ ਕਰਦਾ
ਜੇ ਲੈਲਾ ਦੇ ਉਚੇ ਚੁਬਾਰੇ ਨਾ ਹੁੰਦੇ

ਕਦੇ ਉਹ 'ਹਕੀਕਤ' ਆਦਮੀ ਨੂੰ ਦੁਨੀਆਂ ਦੇ ਨਜ਼ਾਰਿਆਂ ਵਿਚ ਦਿਖਾਈ ਦਿੰਦੀ ਹੈ ਅਤੇ ਕਦੇ ਅਪਣੇ ਅੰਦਰ ਹੀ ਉਸਦੇ ਦਰਸ਼ਨ ਹੋ ਜਾਂਦੇ ਹਨ, ਕਦੇ ਓਸ ਦੀ ਤਾਬ ਨਹੀਂ ਝਲ ਸਕਦਾ, ਕਦੇ ਲੁਕ ਕੇ ਬਹਿਣ ਉਤੇ ਤਾਹਨੇ ਦਿੰਦਾ ਹੈ ਇਸ ਪਰਕਾਰ ਦੇ ਵਿਸ਼ਿਆਂ ਤੇ ਕਵੀ ਦੇ ਕੁਝ ਵਿਚਾਰ ਸੁਣੋ:-

ਲੁੱਕ ਕੇ ਬਹਿਣਾ ਨਹੀਂ ਹੈ ਜੇ ਮੰਨਜ਼ੂਰ
ਤਾਂਣਿਆਂ ਕਿਸ ਲਈ ਇਹ ਪਰਦਾ ਹੈ
ਦਿਲ ਦੇ ਸ਼ੀਸ਼ੇ 'ਚ ਯਾਰ ਦੀ ਸੂਰਤ
ਹਰ ਘੜੀ ਹਰ ਸੁਆਸ ਦਿਸਦੀ ਹੈ
ਭਾਵੇਂ ਹਰ ਇਕ ਪੱਤਾ, ਦਿੰਦਾ ਪਤਾ ਹੈ ਤੇਰਾ
ਪਰ ਮੈਂ ਸਮਝ ਨਾ ਸਕਿਆ ਤੇਰੇ ਇਸ਼ਾਰਿਆਂ ਨੂੰ
ਹਰ ਚੀਜ਼ ਵਿਚ ਉਸਦਾ, ਜਲਵਾ ਦਿਖਾਈ ਦੇਵੈ
ਅੱਖਾਂ ਜੇ ਖੋਲ੍ਹ ਤੱਕੇਂ, ਸਾਰੇ ਨਜ਼ਾਰਿਆਂ ਨੂੰ

ਅਤੇ ਜਦੋਂ ਉਸ ਦਾ ਕੁਝ ਪਤਾ ਆਦਮੀ ਨੂੰ ਮਿਲਦਾ ਹੈ ਤਾਂ ਉਹ ਅਪਣੇ ਆਪ ਨੂੰ ਹੀ ਭੁੱਲ ਜਾਂਦਾ ਹੈ:-

ਜਿਸ ਨੂੰ ਮਿਲਦਾ ਹੈ ਕੁਝ ਪਤਾ ਤੇਰਾ
ਰਹਿੰਦੀ ਅਪਣੀ ਨਹੀਂ ਖਬਰ ਕੋਈ
ਗਈ ਭੁੱਲ ਹੀਰ ਅਪਣਾ ਰੂਪ ਸਾਰਾ
ਜਦੋਂ ਰਾਂਝੇ ਦਾ ਸੀ ਦੀਦਾਰ ਹੋਇਆ
ਤੂੰ ਤੇ ਮੈਂ ਵਿਚ ਫ਼ਰਕ ਨਹੀਂ ਦਿਸਦਾ
ਉੱਠਦਾ ਜਦ ਦੂਈ ਦਾ ਪਰਦਾ ਹੈ