ਪੰਨਾ:ਇਹ ਰੰਗ ਗ਼ਜ਼ਲ ਦਾ.pdf/20

ਇਹ ਸਫ਼ਾ ਪ੍ਰਮਾਣਿਤ ਹੈ

੧੯

ਗ਼ਜ਼ਲ ਬਾਰੇ ਕੁਝ ਟੀਕਾ ਟਿੱਪਣੀ ਕਰਨ ਵਿਚ ਸਹਾਇਕ ਹੋ ਸਕੇ। ਇਹ ਹੀ ਨਹੀਂ ਕੋਈ ਪੁਸਤਕ ਅਜਿਹੀ ਵੀ ਨਜ਼ਰ ਨਹੀਂ ਆਈ ਜਿਸ ਦਾ ਟਾਕਰਾ ਏਸ ਗ਼ਜ਼ਲ ਸੰਗ੍ਰਹਿ ਨਾਲ ਕੀਤਾ ਜਾ ਸਕੇ।

ਗ਼ਜ਼ਲ ਉਰਦੂ ਫਾਰਸੀ ਸਾਹਿੱਤ ਦਾ ਇਕ ਬੜਾ ਉਤਮ ਅੰਗ ਹੈ। ਜਿੱਨਾਂ ਮਸਾਲਾ ਇਨ੍ਹਾਂ ਬੋਲੀਆਂ ਵਿਚ ਗ਼ਜ਼ਲ ਬਾਰੇ ਮਿਲ ਸਕਦਾ ਹੈ ਉੱਨਾ ਕਿਤੇ ਹੋਰ ਨਹੀਂ ਮਿਲ ਸਕਦਾ। ਪਰ ਔਖੀ ਗੱਲ ਇਹ ਹੈ ਕਿ ਪੰਜਾਬੀ ਗ਼ਜ਼ਲ ਨੂੰ ਉਰਦੂ ਫਾਰਸੀ ਜਹੀਆਂ ਉਨੱਤ ਬੋਲੀਆਂ ਦੀ ਤਕੜੀ ਨਾਲ ਤੋਲਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਵਿਚ ਜਿਸ ਪਰਕਾਰ ਦੀ ਗ਼ਜ਼ਲ ਸਾਨੂੰ ਮਿਲ ਸਕਦੀ ਹੈ ਅਜੇ ਤਾਂ ਪੰਜਾਬੀ ਵਿਚ ਉਸ ਦੀ ਸੰਭਾਵਨਾ ਨਹੀਂ, ਆਉਣ ਵਾਲੇ ਸਮੇਂ ਵਿਚ ਭਾਵੇਂ ਹੋ ਜਾਵੇ।

'ਹਾਲੀ' ਉਰਦੂ ਦਾ ਇਕ ਬੜਾ ਸਾਹਿੱਤਕਾਰ ਹੋਇਆ ਹੈ ਜਿਸ ਨੇ ਅਪਣੀ ਪੁਸਤਕ 'ਮੁਕੱਦਮਾਏ-ਸ਼ਿਅਰੋ-ਸ਼ਾਇਰੀ' ਵਿਚ ਗ਼ਜ਼ਲ ਬਾਰੇ ਕਾਫੀ ਟੀਕਾ ਟਿੱਪਣੀ ਕੀਤੀ ਹੈ। ਅਪਣੇ ਨਿੱਜੀ ਵਿਚਾਰਾਂ ਨੂੰ ਖੋਲ੍ਹਕੇ ਤੁਹਾਡੇ ਸਾਹਮਣੇ ਰਖਣ ਤੋਂ ਪਹਿਲਾਂ ਅਸੀਂ 'ਹਾਲੀ' ਦੇ ਵੱਟਿਆਂ ਨਾਲ ਹੀ ਪ੍ਰੋ: ਰਤਨ ਦੀਆਂ ਇਨ੍ਹਾਂ ਪੰਜਾਬੀ ਗ਼ਜ਼ਲਾਂ ਨੂੰ ਹਾੜਦੇ ਹਾਂ।

'ਹਾਲੀ' ਨੇ ਇਕ ਚੰਗੇ ਸ਼ਿਅਰ ਦੀਆਂ ਤਿੰਨ ਖੂਬੀਆਂ ਦੱਸੀਆਂ ਹਨ-: ਸਾਦਗੀ, ਜੋਸ਼, ਅਸਲੀਅਤ।

ਸਾਦਗੀ:- ਸਾਦਗੀ ਤੋਂ ਭਾਵ ਇਹ ਹੈ ਕਿ ਕਵੀ ਦੀ ਬੋਲੀ ਐਸੀ ਸਰਲ ਹੋਵੇ ਕਿ ਉਸ ਨੂੰ ਸਮਝਣ ਲਈ ਕਿਸੇ ਕੋਸ਼ ਨੂੰ ਚੁਕਣ ਦੀ ਲੋੜ ਨਾ ਮਹਿਸੂਸ ਹੋਵੇ। ਹਮੇਸ਼ਾ ਉਹ ਕਵਿਤਾ ਹੀ ਲੋਕ-ਪਿਆਰੀ ਹੋ ਸਕਦੀ ਹੈ ਜਿਸ ਵਿਚ ਸਾਦਗੀ ਹੋਵੇਗੀ। ਰੱਬ ਦਾ ਇਹ ਬੜਾ