ਪੰਨਾ:ਇਹ ਰੰਗ ਗ਼ਜ਼ਲ ਦਾ.pdf/15

ਇਹ ਸਫ਼ਾ ਪ੍ਰਮਾਣਿਤ ਹੈ

੧੪

ਮੇਰੀ ਨਜ਼ਰ 'ਚੋਂ ਨਹੀਂ ਲੰਘਿਆ। ਪਰ ਜਿਸ ਰਫਤਾਰ ਨਾਲ ਸਾਡੇ ਕਵੀ ਗ਼ਜ਼ਲਾਂ ਲਿਖ ਰਹੇ ਹਨ ਉਸ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਛੇਤੀ ਹੀ ਗ਼ਜ਼ਲ ਦੀਆਂ ਕਈ ਪੁਸਤਕਾਂ ਪਰਕਾਸ਼ਤ ਹੋਕੇ ਸਾਡੇ ਸਾਹਮਣੇ ਆ ਜਾਣਗੀਆਂ।

ਪੰਜਾਬੀ ਗ਼ਜ਼ਲ ਦੀਆਂ ਔਖਿਆਈਆਂ:-

ਪੰਜਾਬੀ ਇਕ ਪ੍ਰਾਂਤਕ ਬੋਲੀ ਹੈ। ਇਸ ਨੂੰ ਕਿਸੇ ਰਾਜ ਦਰਬਾਰ ਦਾ ਮਾਣ ਪਰਾਪਤ ਨਹੀਂ ਹੋਇਆ ਅਤੇ ਨਾਂ ਹੀ ਪੜ੍ਹੇ ਲਿਖੇ ਲੋਕਾਂ ਨੇ ਇਸ ਵੱਲ ਧਿਆਨ ਦਿੱਤਾ। ਉਰਦੂ ਅੰਗਰੇਜ਼ੀ ਦੇ ਹੜ੍ਹ ਨੇ ਪੰਜਾਬੀ ਨੂੰ ਸਿਰ ਚੁਕਣ ਦਾ ਮੌਕਾ ਹੀ ਨਾ ਦਿੱਤਾ ਇਸ ਕਰਕੇ ਇਹ ਬੋਲੀ ਬਹੁਤ ਘੜੀ ਛਿੱਲੀ ਨਹੀਂ ਗਈ। ਇਸ ਦਾ ਸ਼ਬਦ ਭੰਡਾਰ ਵੀ ਥੋੜਾ ਹੈ ਅਤੇ ਗ਼ਜ਼ਲ ਲਿਖਣ ਲਈ ਜਦੋਂ ਕੋਈ ਕਵੀ ਕਾਫੀਏ ਲੱਭਦਾ ਹੈ ਤਾਂ ਅਕਸਰ ਵਿਚਾਰੇ ਦਾ ਕਾਫੀਆ ਤੰਗ ਹੋ ਜਾਂਦਾ ਹੈ। ਏਸ ਕਰਕੇ ਬਹੁਤ ਵਾਰ ਤਾਂ ਸਾਡੇ ਕਵੀ ਪੰਜਾਬੀ ਵਿਚ ਵੀ ਠੇਠ ਉਰਦੂ ਫਾਰਸੀ ਦੇ ਕਾਫੀਏ ਹੀ ਵਰਤ ਲੈਂਦੇ ਹਨ। ਪਰ ਮੈਂਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬੀ ਵਿਚ ਗ਼ਜ਼ਲਾਂ ਅਤੇ ਰੁਬਾਈਆਂ ਲਿਖਣ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ। ਇਹ ਵੀ ਇਕ ਜੀਉਂਦੀ ਜਾਗਦੀ ਬੋਲੀ ਲਈ ਅੱਤ ਜ਼ਰੂਰੀ ਹੈ ਕਿ ਉਹ ਦੂਜੀਆਂ ਬੋਲੀਆਂ ਦੇ ਸਾਹਿੱਤ ਨੂੰ ਅਪਣੇ ਰੰਗ ਵਿਚ ਰੰਗ ਦੇਵੇ। ਗ਼ਜ਼ਲਾਂ ਦੀਆਂ ਪੁਸਤਕਾਂ ਦੀ ਅਣਹੋਂਦ ਦੇ ਕਾਰਨ ਅਸੀਂ ਗ਼ਜ਼ਲ ਦੀ ਪੂਰੀ ਪੂਰੀ ਪੜਚੋਲ ਨਹੀਂ ਕਰ ਸਕਦੇ ਪਰ ਜਦੋਂ ਕੁਝ ਪੁਸਤਕਾਂ ਬਾਜ਼ਾਰ ਵਿਚ ਆ ਜਾਣਗੀਆਂ ਤਦ ਹੀ ਕਿਸੇ ਕਵੀ ਦੀ ਗ਼ਜ਼ਲ ਬਾਰੇ ਠੀਕ ਠੀਕ ਨਿਸ਼ਚਾ ਕੀਤਾ ਜਾ ਸਕੇਗਾ।

ਮੇਰੀਆਂ ਪੰਜਾਬੀ ਗ਼ਜ਼ਲਾਂ:-

ਮੈਂ ਅਪਣੀਆਂ ਪੰਜਾਬੀ ਗ਼ਜ਼ਲਾਂ ਦਾ ਇਹ ਸੰਗ੍ਰਹਿ ਅਪਣੇ