ਪੰਨਾ:ਇਹ ਰੰਗ ਗ਼ਜ਼ਲ ਦਾ.pdf/14

ਇਹ ਸਫ਼ਾ ਪ੍ਰਮਾਣਿਤ ਹੈ

੧੩

ਵਿਚ ਜਾਨ ਪਾ ਦਿੰਦਾ ਹੈ। ਜੋ ਚੀਜ਼ ਗ਼ਜ਼ਲ ਦੇ ਪਰਭਾਵ ਨੂੰ ਜਨਮ ਦਿੰਦੀ ਹੈ ਉਹ ਹੈ ਗ਼ਜ਼ਲ ਦੀ ਸ਼ੋਖੀ। ਸ਼ਿਅਰ ਜਿਨਾ ਜ਼ਿਆਦਾ ਸ਼ੋਖ ਹੋਵੇਗਾ ਉਨੀ ਹੀ ਜ਼ਿਆਦਾ ਗਰਮੀ ਪੈਦਾ ਕਰ ਸਕੇਗਾ। ਪਰ ਇਸ ਪਰਕਾਰ ਦੇ ਸ਼ਿਅਰ ਹਰ ਇਕ ਕਵੀ ਦੀ ਕਵਿਤਾ ਵਿਚ ਨਹੀਂ ਮਿਲਦੇ। ਕਈ ਵਾਰ ਸ਼ਿਅਰ ਵਿਚ ਦੋ ਅਡੋ ਅੱਡ ਹਾਲਤਾਂ ਨੂੰ ਇਕੱਠਾ ਕਰਨ ਨਾਲ ਜਾਂ ਕਿਸੇ ਮਜ਼ਮੂਨ ਵਿਚੋਂ ਕੁਝ ਹਿੱਸਾ ਛੱਡ ਦੇਣ ਨਾਲ ਜਿਸ ਨੂੰ ਪਾਠਕ ਅਪਣੇ ਆਪ ਸਮਝ ਸਕਦੇ ਹੋਣ ਦੀ ਸ਼ਿਅਰ ਵਿਚ ਨਵੀਂ ਜਾਨ ਆ ਜਾਂਦੀ ਹੈ।

ਪੰਜਾਬੀ ਵਿਚ ਗ਼ਜ਼ਲ:-

ਜਿਦਾਂ ਕਿ ਪਹਿਲਾਂ ਦੱਸ ਆਏ ਹਾਂ ਗ਼ਜ਼ਲ ਉਰਦੂ ਫਾਰਸੀ ਦਾ ਮਾਲ ਹੈ। ਪੰਜਾਬੀ ਦੇ ਪੁਰਾਤਨ ਕਵੀਆਂ ਨੇ ਇਸ ਨੂੰ ਹੱਥ ਨਹੀਂ ਪਾਇਆ। ਪਹਿਲਾਂ ਪਹਿਲ ਧਨੀ ਰਾਮ ਚਾਤ੍ਰਿਕ, ਮੌਲਾ ਬਖਸ਼ ਕੁਸ਼ਤਾ ਆਦਿ ਪੁਰਾਣੇ ਉਸਤਾਦਾਂ ਨੇ ਉਰਦੂ ਵਾਲਿਆਂ ਦੀ ਦੇਖਾ ਦੇਖੀ ਗ਼ਜ਼ਲ ਵੱਲ ਧਿਆਨ ਦਿੱਤਾ ਅਤੇ ਕੁਝ ਗ਼ਜ਼ਲਾਂ ਉਰਦੂ ਤਰਜ਼ ਤੇ ਲਿਖਣੀਆਂ ਅਰੰਭੀਆਂ। ਕੁਸ਼ਤਾਂ ਹੋਰਾਂ ਨੂੰ ਤਾਂ ਇਹ ਫ਼ਖ਼ਰ ਵੀ ਰਿਹਾ ਹੈ ਕਿ ਪੰਜਾਬੀ ਵਿਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਗ਼ਜ਼ਲ ਦਾ ਦੀਵਾਨ ਤਿਆਰ ਕੀਤਾ ਹੈ। ਭਾਵੇਂ ਚਾਤ੍ਰਿਕ ਹੋਰਾਂ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਉਨ੍ਹਾਂ ਦੀਆਂ ਪੁਸਤਕਾਂ ਚੰਦਨ ਵਾੜੀ ਅਤੇ ਸੂਫੀ ਖਾਨਾ ਵਿਚ ਪ੍ਰਕਾਸ਼ਤ ਹੋਈਆਂ ਮਿਲਦੀਆਂ ਹਨ ਪਰ ਉਨ੍ਹਾਂ ਨੇ ਗ਼ਜ਼ਲ ਦਾ ਕੋਈ ਅੱਡ ਦੀਵਾਨ ਨਹੀਂ ਛਪਵਾਇਆ। ਅੱਜ ਕਲ ਪੰਜਾਬੀ ਕਵੀ ਗ਼ਜ਼ਲ ਵੱਲ ਕਾਫੀ ਧਿਆਨ ਦੇ ਰਹੇ ਹਨ ਅਤੇ ਪੰਜਾਬੀ ਦੇ ਹਰ ਰਸਾਲੇ ਵਿਚ ਕਿਸੇ ਨਾ ਕਿਸੇ ਕਵੀ ਦੀ ਕੋਈ ਨਾ ਕੋਈ ਗ਼ਜ਼ਲ ਜ਼ਰੂਰ ਹੁੰਦੀ ਹੈ ਪਰ ਅਜੇ ਤਕ ਕੋਈ ਗਜ਼ਲਾਂ ਦਾ ਵਿਸ਼ੇਸ਼ ਸੰਗ੍ਰਹਿ