ਪੰਨਾ:ਇਹ ਰੰਗ ਗ਼ਜ਼ਲ ਦਾ.pdf/13

ਇਹ ਸਫ਼ਾ ਪ੍ਰਮਾਣਿਤ ਹੈ

੧੨

ਆਦਿ ਦੇ ਸ਼ਬਦਾਂ ਨਾਲ ਗ਼ਜ਼ਲ ਦੀ ਖੂਬਸੂਰਤੀ ਵਿਚ ਫਰਕ ਆ ਜਾਂਦਾ ਹੈ। ਗ਼ਜ਼ਲ ਵਿਚ ਮੁਹਾਵਰੇ ਦੀ ਵਰਤੋਂ ਵਿਵਰਜਤ ਨਹੀਂ ਪਰ ਇਸ ਦੇ ਮੱਲੋ ਮੱਲੀ ਲਿਆਉਣ ਨਾਲ ਗ਼ਜ਼ਲ ਬੜੀ ਭਾਰੀ ਜਿਹੀ ਜਾਪਦੀ ਹੈ। ਜੇ ਮੁਹਾਵਰਾ ਅਪਣੇ ਆਪ ਬੱਝ ਜਾਵੇ ਤਦ ਤਾਂ ਚੰਗੀ ਗੱਲ ਹੈ, ਇਸ ਨਾਲ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਅਸੀਂ ਕਈ ਵਾਰ ਅਰਥਾਂ ਦੇ ਵੇਗ ਵਿਚ ਸ਼ਬਦਾਂ ਵਲ ਧਿਆਨ ਦੇਣਾ ਭੁਲ ਜਾਂਦੇ ਹਾਂ। ਤੁਸੀਂ ਜਰਾ ਵਿਚਾਰ ਕਰੋ ਕਿ ਜੇ ਮੂੰਹ ਦੀ ਥਾਂ ਬੂਥਾ ਜਾਂ ਬਥਾੜ ਕਹੀਏ ਜਾਂ ਕਪੜੇ ਪਾ ਲਵੋ ਦੀ ਥਾਂ ਲੀੜੇ ਪਾ ਲਵੋ ਜਾਂ ਰੋਟੀ ਖਾ ਲੈ ਦੀ ਥਾਂ ਰੋਟੀ ਝੁਲਸ ਲੈ ਕਹੀਏ ਤਾਂ ਗੱਲ ਕਿੱਥੇ ਦੀ ਕਿੱਥੇ ਜਾ ਪੈਂਦੀ ਹੈ। ਸ਼ਬਦਾਂ ਦੀ ਗ਼ਲਤ ਵਰਤੋਂ ਤਾਂ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਪਰ ਅਸੀਂ ਬਹੁਤ ਵਰ ਇਸ ਪ੍ਰਕਾਰ ਦੇ ਵਾਕ ਉਚਾਰਦੇ ਹਾਂ, 'ਉਸ ਨੇ ਮੇਰੀ ਗੱਲ ਦਾ ਕੋਈ ਅਸਰ ਨਾ ਕੀਤਾ' ਮੈਂ ਇਸ ਪ੍ਰਕਾਰ ਦੇ ਵਾਕਾਂ ਨੂੰ ਗ਼ਲਤ ਸਮਝਦਾ ਹਾਂ ਇਸੇ ਤਰ੍ਹਾਂ ਸ਼ਬਦਾਂ ਨੂੰ ਵਿਗਾੜ ਕੇ ਵਰਤਣਾ ਵੀ ਕੰਨਾਂ ਨੂੰ ਸੁਖਦਾਇਕ ਪਰਤੀਪ ਨਹੀਂ ਹੁੰਦਾ। ਸੋ ਗ਼ਜ਼ਲ ਦੀ ਬੋਲੀ ਸਾਫ ਸੁਥਰੀ, ਮਾਂਝੀ ਸੰਵਾਰੀ ਹੋਣੀ ਚਾਹੀਦੀ ਹੈ।

ਗ਼ਜ਼ਲ ਦਾ ਪ੍ਰਭਾਵ:-

ਗ਼ਜ਼ਲ ਦੇ ਹਰ ਸ਼ਿਅਰ ਦਾ ਜੁਦਾ ਜੁਦਾ ਅਰਥ ਹੁੰਦਾ ਹੈ ਇਸ ਲਈ ਹਰ ਸ਼ਿਅਰ ਦਾ ਪਰਭਾਵ ਸੁਨਣ ਵਾਲੇ ਤੇ ਅਡੋ ਅਡਰਾ ਪੈਂਦਾ ਹੈ। ਇਸ ਤੋਂ ਕੋਈ ਆਦਮੀ ਇਨਕਾਰ ਨਹੀਂ ਕਰ ਸਕਦਾ ਕਿ ਅੱਜ ਵੀ ਅਸੀਂ ਜੀਵਨ ਦੇ ਕਾਰਵਿਹਾਰ ਵਿਚ ਲੋਕਾਂ ਨੂੰ ਗ਼ਜ਼ਲ ਦੇ ਸ਼ਿਅਰਾਂ ਦੀ ਵਰਤੋਂ ਕਰਦੇ ਹੋਏ ਦੇਖਦੇ ਹਾਂ ਅਤੇ ਕਈ ਵਾਰ ਤਾਂ ਇਕ ਮੌਕੇ ਤੇ ਬੋਲਿਆ ਹੋਇਆ ਸ਼ਿਅਰ ਸਾਰੀ ਮਹਿਫਿਲ