ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਜਿਉਂ ਰੂਈਂ ਦਾ ਗੋਹੜਾ
ਮਿੱਠਾ ਬੋਲ ਕੋਲ ਤੋਂ ਦੂਣਾ
ਆਸ਼ਕ ਨੂੰ ਹੈ ਲੋਹੜਾ
ਨੋਤਰ ਬੇਗੋ ਦੋ
ਜਿਉਂ ਲਾਲਾਂ ਦਾ ਜੋੜਾ

ਕੋਈ ਬੇਗੋ ਦੀ ਡੋਰ ਦੀ ਸਿਫ਼ਤ ਕਰਦਾ:

ਨਾਲ਼ ਮੜਕ ਦੇ ਤੁਰਦੀ ਬੇਗੋ
ਤੁਰਦੀ ਜਿਉਂ ਮੁਰਗਾਬੀ
ਰੇਬ ਪਜਾਮਾ ਪੱਟੀ ਸੋਂਹਦਾ
ਪੈਰਾਂ ਵਿੱਚ ਰਕਾਬੀ
ਨਾਲ਼ ਹੁਸਨ ਦੇ ਕਰੇ ਉਜਾਲਾ
ਮਚਦੀ ਜਿਵੇਂ ਮਤਾਬੀ
ਇਸ਼ਕ ਬਲੀ ਦੀਆਂ ਚੜ੍ਹੀਆਂ ਲੋਰਾਂ
ਝੂਲੇ ਵਾਂਗ ਸ਼ਰਾਬੀ
ਮੁਖੜਾ ਬੇਗੋ ਦਾ-
ਖਿੜਿਆ ਫੁਲ ਗੁਲਾਬੀ

(ਛੱਜੂ ਸਿੰਘ)

ਇਕ ਦਿਨ ਬੇਗੋ ਨੂੰ ਫੁਲਕਾਰੀ ਕੱਢਣ ਲਈ ਪੱਟ ਦੀ ਲੋੜ ਪੈ ਗਈ। ਉਹਨੇ ਪਿੰਡ ਦੀਆਂ ਸਾਰੀਆਂ ਹੱਟੀਆਂ ਗਾਹ ਮਾਰੀਆਂ ਪਰ ਉਹਨੂੰ ਪਟ ਕਿਧਰੋਂ ਵੀ ਨਾ ਮਿਲਿਆ। ਕਿਸੇ ਮਨਚਲੀ ਨੇ ਪੱਟ ਲੈਣ ਦੇ ਬਹਾਨੇ ਲਾਹੌਰ ਵੇਖਣ ਲਈ ਰਾਏ ਦੇ ਦਿੱਤੀ। ਪਲਾਂ ਵਿੱਚ ਕਈ ਜਵਾਨੀਆਂ ਜੁੜ ਬੈਠੀਆਂ ਤੇ ਨਵੇਂ ਸੌਦੇ ਖਰੀਦਣ ਲਈ ਸੋਚਾਂ ਬਣ ਗਈਆਂ।

ਤੇਲਣ ਮਤਾਬੀ, ਜੱਟੀ ਬਿਸ਼ਨੀ, ਗੁਲਾਬੀ
ਕਾਨ੍ਹੋ, ਕੇਸਰੀ, ਪੰਜਾਬੀ,
ਸੱਭੇ ਤਿਆਰ ਹੋ ਕੇ ਆਉਂਦੀਆਂ।
ਕਰਮੀ ਕਸੈਣ, ਸੋਭਾ, ਨੰਦ ਕੁਰ ਨੈਣ
ਵੀਰੋ, ਫੱਤੀ ਹਲਵੈਣ
ਡੋਰੇ ਕਜਲੇ ਦੇ ਪਾਉਂਦੀਆਂ।
ਬਾਹਮਣੀ ਬਲਾਸੋ, ਸੈਦਾਂ, ਸੰਤੀ ਤੇ ਆਸੋ
ਅੱਲਾ ਦਿੱਤੀ ਵੀ ਮਰਾਸੋ
ਗੀਤ ਟੋਲੀ ਬੰਨ੍ਹ ਗਾਉਂਦੀਆਂ।

(ਪੂਰਨ ਰਾਮ)

70/ ਇਸ਼ਕ ਸਿਰਾਂ ਦੀ ਬਾਜ਼ੀ