ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/74

ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਕੀ ਕਹਾਂ ਸੁਣਾ ਕੇ
ਤੁਰਨ ਸੱਭੇ ਰੰਗਰੂਟਾਂ ਵਾਂਗੂੰ
ਹਿੱਕ ਨੂੰ ਤਹਾਂ ਚੜ੍ਹਾ ਕੇ
ਤਿੱਖੇ ਨੈਣ ਕਟਾਰਾਂ ਵਰਗੇ
ਜਾਣ ਕਲੇਜਾ ਘਾ ਕੇ
ਆਸ਼ਕ ਲੋਕਾਂ ਨੂੰ
ਮਾਰ ਦੇਣ ਤੜਫਾ ਕੇ

(ਛੱਜੂ ਸਿੰਘ)

ਆਸ਼ਕਾਂ ਦੀਆਂ ਹਿੱਕਾਂ ਲੂੰਹਦੀ ਇਹ ਟੋਲੀ ਮੇਲੇ ਵਿੱਚ ਫੇਰਾ ਮਾਰਦੀ ਹੈ। ਮੇਲਾ ਨਸ਼ਿਆ ਜਾਂਦਾ ਹੈ। ਜ਼ਿਲਾ ਲੁਧਿਆਣੇ ਦੇ ਪਿੰਡ ਰੁਪਾਲੋਂ ਜਿਹੜਾ ਲੋਪੋਂ ਤੋਂ ਇਕ ਮੀਲ ਦੀ ਦੂਰੀ ਤੇ ਹੈ-ਦੇ ਜੈਲਦਾਰ ਕਾਹਨ ਸਿੰਘ ਦਾ ਛੇਲ ਛਬੀਲਾ ਗਭਰੂ ਕਾਕਾ ਕਿਰਪਾਲ ਸਿੰਘ ਵੀ ਮੇਲਾ ਵੇਖ ਰਿਹਾ ਹੁੰਦਾ ਹੈ। ਪਰਤਾਪੀ ਦੇ ਮਧ ਭਰੇ ਨੈਣ ਉਸ ਨੂੰ ਘਾਇਲ ਕਰ ਦਿੰਦੇ ਹਨ:

ਮੇਲੇ ਦੇ ਵਿੱਚ ਬੜੀਆਂ ਜਾ ਕੇ
ਦੇਖੇ ਖਲਕਤ ਸਾਰੀ
ਕਾਕੇ ਦਾ ਵੀ ਆਇਆ ਟੋਲਾ
ਨਜ਼ਰ ਪਈ ਸੁਨਿਆਰੀ
ਆਸ਼ਕ ਤੀਰ ਲੱਗੇ ਵਿੱਚ ਸੀਨੇ
ਜ਼ਖਮ ਹੋ ਗਿਆ ਕਾਰੀ
ਕਹਿੰਦਾ ਮੈਂ ਨਹੀਂ ਬਚਦਾ ਵੀਰੋ
ਘੈਲ ਬਣਾਗੀ ਨਾਰੀ
ਗੋਲੀ ਨੈਣਾਂ ਦੀ-
ਭਰ ਹਿਰਦੇ ਵਿੱਚ ਮਾਰੀ।(ਛੱਜੂ ਸਿੰਘ)
ਸ਼ਿਕਾਰ ਨੇ ਤਾਂ ਜ਼ਖ਼ਮੀ ਹੋਣਾ ਹੀ ਸੀ, ਸ਼ਕਾਰੀ ਆਪ ਤੜਪ ਉਠਦਾ ਹੈ:
ਦੇਖ ਕਾਕੇ ਨੂੰ ਸੁਨਿਆਰੀ,
ਮੋਮ ਹੋ ਗਈ ਵਿਚਾਰੀ,
ਜਿੰਦ ਜਾਮਦੀ ਨਵਾਰੀ,
ਅੱਖਾਂ ਰਹਿ ਗਈਆਂ ਅੱਡੀਆਂ।
ਸਦਕੇ ਅੱਲਗ
ਕਿਹਾ ਨਾਲ ਸੀਨੇ ਲੱਗ
ਮੈਨੂੰ ਚਲਿਆਂ ਤੂੰ ਠੱਗ
ਜਗ ਜਿਊਂਦੀ ਨਾ ਛੱਡੀ ਆਂ।

58/ ਇਸ਼ਕ ਸਿਰਾਂ ਦੀ ਬਾਜ਼ੀ