ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/67

ਇਹ ਸਫ਼ਾ ਪ੍ਰਮਾਣਿਤ ਹੈ

ਮੱਥੇ ਇਹ ਰਿਸ਼ਤੇ ਪਰਵਾਨ ਕਰ ਲਏ ਤੇ ਨਿਕਾਹ ਦਾ ਦਿਨ ਧਰ ਦਿੱਤਾ:

ਕੀਮਾ ਪੁੱਤ ਹੈਸੀ ਜਾਂਨੀਂ ਚੌਧਰੀ ਦਾ,
ਭਾਬੀ ਲਾਲੋ ਦਾ ਸਮਝ ਲਓ ਜਾਇਆ ਜੇ।
ਲਾਡਾਂ ਨਾਲ ਈ ਪਾਲ਼ਿਆ ਮਾਪਿਆ ਨੇ।
ਗੜ੍ਹ ਮੁਗਲਾਣੇ ਦੇ ਵਿੱਚ ਪਰਨਾਇਆ ਜੇ।
ਮੁਬਾਰਕ ਅਲੀ ਦੀ ਸੀ ਮਲਕੀ ਧੀ ਲੋਕੋ
ਕੀਮਾ ਉਸ ਦੇ ਨਾਲ ਵਿਆਹਿਆ ਜੇ।
ਸ਼ਾਦੀ ਹੋ ਚੁੱਕੀ ਮਲਕੀ ਤੇ ਕੀ ਦੀ ਖੁਸ਼ੀ ਸੇਤੀ
ਦੋਵਾਂ ਧਿਰਾਂ ਨੇ ਸ਼ਗਨ ਮਨਾਇਆ ਜੇ।
ਬਖ਼ਸ਼ੀ ਦਿਨ ਮੁਕਲਾਵੇ ਦਾ ਆਇਆ ਨੇੜੇ
ਲਾਲੋ ਮਾਂ ਨੇ ਕੀਮਾ ਸਦਵਾਇਆ ਜੇ।

(ਬਖ਼ਸ਼ੀ ਈਸਾਈ)

ਕੀਮਾ ਮੁਕਲਾਵਾ ਲੈਣ ਲਈ ਘੋੜੇ ਤੇ ਅਸਵਾਰ ਹੋ ਗੜ੍ਹ ਮੁਗਲਾਣੇ ਪੁੱਜ ਗਿਆ। ਉਹਦਾ ਸ਼ਗਨਾਂ ਨਾਲ਼ ਸੁਆਗਤ ਕੀਤਾ ਗਿਆ-

ਘਰ ਗਿਆ ਕੀਮਾਂ ਖ਼ੁਸ਼ੀਆਂ ਮਨਾਂਵਦੇ।
ਤੇਲ ਚੋ ਕੇ ਝੱਟ ਮੰਜੇ 'ਤੇ ਬਠਾਂਵਦੇ।
ਕਰਦੀਆਂ ਮਖ਼ੌਲ ਮਲਕੀ ਦੀਆਂ ਸਹੇਲੀਆਂ।
ਮੰਜੇ ਦੇ ਦਵਾਲੇ ਭੌਂਦੀਆਂ ਨੇ ਵੇਹਲੀਆਂ।

(ਬਖ਼ਸ਼ੀ ਈਸਾਈ)

ਕੀਮੇ ਨੂੰ ਕੀ ਪਤਾ ਸੀ ਕਿ ਹੋਣੀ ਉਹਦੇ ਲਈ ਖ਼ੁਸ਼ੀਆਂ ਦੀ ਥਾਂ ਗ਼ਮੀਆਂ ਲਈ ਖੜੋਤੀ ਹੈ..... ਰਾਏ ਮੁਬਾਰਕ ਨੇ ਆਪਣੇ ਛੋਟੇ ਭਰਾ ਦਰੀਏ ਨੂੰ ਰਿਸ਼ਤੇਦਾਰਾਂ ਦੇ ਕਹਿਣ ਤੇ ਆਪਣੀ ਭਤੀਜੀ ਦੇ ਮੁਕਲਾਵੇ 'ਚ ਸ਼ਾਮਲ ਹੋਣ ਲਈ ਸੱਦਾ ਭੇਜ ਦਿੱਤਾ ਸੀ... ਉਹ ਇਹ ਨਹੀਂ ਸੀ ਜਾਣਦਾ ਕਿ ਦਰੀਆ ਅੱਗ ਦੀ ਨਾਲ਼ ਬਣਿਆਂ ਅਜੇ ਤੱਕ ਠੰਢਾ ਨਹੀਂ ਸੀ ਹੋਇਆ...... ਉਹਨੇ ਤਾਂ ਸਗੋਂ ਵੈਰੀ ਦਾ ਰੂਪ ਧਾਰ ਲਿਆ ਸੀ:

ਦਰੀਆ ਨਵਾਬ ਜਦੋਂ ਖ਼ਤ ਪੜ੍ਹਦਾ।
ਨਾਮ ਸੁਣ ਕੀਮੇ ਦਾ ਤੁਰਤ ਸੜਦਾ।
ਓਸੇ ਵੇਲੇ ਝਟ ਹੋਂਵਦਾ ਤਿਆਰ ਜੀ।
ਨਾਲ ਹੈ ਤਿਆਰ ਹੋਏ ਸਿਪਾਹ ਸਲਾਰ ਜੀ।
ਜ਼ੋਰ ਸ਼ੋਰ ਨਾਲ ਧੂੜ ਹੈ ਧੁਮਾਂਵਦਾ
ਗੜ੍ਹ ਮੁਗਲਾਣੇ ਤਾਈਂ ਘੇਰਾ ਪਾਂਵਦਾ
ਦੇਖਦੇ ਜੋ ਲੋਕ ਕਰਦੇ ਵਿਚਾਰ ਜੀ
ਨੌਕਰ ਪਿਆਦਿਆਂ ਦੇ ਬੇਸ਼ੁਮਾਰ ਜੀ
ਦੋ ਮੀਲ ਪਿੰਡੋਂ ਪਰ੍ਹੇ ਡੇਰਾ ਲਾਂਵਦਾ

51/ ਇਸ਼ਕ ਸਿਰਾਂ ਦੀ ਬਾਜ਼ੀ