ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/62

ਇਹ ਸਫ਼ਾ ਪ੍ਰਮਾਣਿਤ ਹੈ

ਪੁੱਛਦੀ ਹੈ ਗੋਲੀ ਕਿਧਰੋਂ ਤੂੰ ਆਈ ਨੀ
ਚੰਦ ਜਿਹੇ ਮੁਖ ਤੇ ਸਵਾਹ ਲਾਈ ਨੀ
ਕਿਹੜੀ ਗੱਲੋਂ ਭੈਣਾਂ ਨੂੰ ਹੋਈ ਫ਼ਕੀਰ ਨੀ
ਤਨ ਤੇ ਨਾ ਕੋਈ ਦਿਸਦੀ ਨਾ ਲੀਰ ਨੀ
ਦੱਸ ਤੈਨੂੰ ਕਿਸ ਨੇ ਮੰਗਣ ਚਾੜ੍ਹਿਆ
ਹੁੰਦਾ ਏ ਮਲੂਮ ਦੁੱਖਾਂ ਨੇ ਲਤਾੜਿਆ
ਹੁਸਨ ਕਮਾਲ ਨੀ ਪਰੀ ਦੇ ਤੁਲ ਦਾ
ਇਕ ਇਕ ਨੈਣ ਨੀ ਕਰੋੜ ਮੁੱਲ ਦਾ।

46/ ਇਸ਼ਕ ਸਿਰਾਂ ਦੀ ਬਾਜ਼ੀ