ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/61

ਇਹ ਸਫ਼ਾ ਪ੍ਰਮਾਣਿਤ ਹੈ

ਜੋਗੀ ਜਾਣੇ ਨਾ ਪ੍ਰੀਤ ਨੀ, ਲੋਹੇ ਉੱਤੇ ਲੀਕ,
ਸੁਹਣੇ ਮਹਿਲਾਂ ਦੀਏ ਰਾਣੀਏਂ ਨੀ ਸੁੰਦਰਾਂ,
ਸੁੰਦਰਾਂ ਨੂੰ ਦੁਨੀਆਂ ਦਾ ਮੋਹ ਛੱਡਿਆ ਪਾ ਕੇ ਮੁੰਦਰਾਂ ਨੀ.....

ਇੱਕ ਜੋਗੀ ਸਾਡੇ ਹਾਣ ਦਾ, ਦੁੱਖ ਨਾ ਪਛਾਣਦਾ,
ਚੋਰੀ ਉੱਠ ਚੱਲਿਆ ਵੇ ਪੂਰਨਾ;
ਪੂਰਨਾ ਦੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੂਰ ਨਾ ਵੇ...

ਭਾਵੇਂ ਜਾਣ ਤੂੰ ਨਾ ਜਾਣ ਵੇ, ਅਗਲੇ ਜਹਾਨ,
ਮੇਲੇ ਤੇਰੇ ਸਾਡੇ ਹੋਣਗੇ ਵੇ ਪੂਰਨਾ,
ਪੂਰਨਾ ਵੇ ਅੱਖਾਂ ਵਿੱਚ ਰਹਿ ਵੱਸਦਾ ਜਾਵੀਂ ਦੁਰ ਨਾ ਵੇ...

45/ ਇਸ਼ਕ ਸਿਰਾਂ ਦੀ ਬਾਜ਼ੀ