ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/30

ਇਹ ਸਫ਼ਾ ਪ੍ਰਮਾਣਿਤ ਹੈ



ਕਰੁਣਾਮਈ ਅੰਦਾਜ਼ ਵਿੱਚ ਗਾਉਂਦੀਆਂ ਹਨ। ਗਾਉਂਣ ਸਮੇਂ ਗਲਾ ਭਰ ਭਰ ਆਉਂਦਾ ਹੈ ਤੇ ਅੱਖੀਆਂ ਬਿਮ-ਸਿਮ ਜਾਂਦੀਆਂ ਹਨ.... ਸੋਹਣੀ ਮਹੀਂਵਾਲ ਦੀ ਪ੍ਰੀਤ ਕਹਾਣੀ ਨੈਣਾਂ ਅਗੇ ਲਟਕ-ਲਟਕ ਜਾਂਦੀ ਹੈ .... ਸੁਣਨ ਵਾਲਿਆਂ ਦੇ ਕਲੇਜੇ ਧਰਹੇ ਜਾਂਦੇ ਹਨ ..... ਸੋਗਮਈ ਬੋਲ ਉਭਰਦੇ ਹਨ..... ਸਨਾਟਾ ਛਾ ਜਾਂਦਾ ਹੈ ..... ਸਿਰਫ਼ ਗੀਤ ਦੇ ਦਰਦ ਵਿੰਨ੍ਹ ਬੋਲ ਸੁਣਾਈ ਦਿੰਦੇ ਹਨ :

ਕਿੱਕਰੇ ਨੀ ਕੰਡਿਆਲੀਏ
ਤੇਰੀ ਠੰਡੜੀ ਛਾਂ
ਲਗ ਲਗ ਜਾਂਦੀਆਂ ਮਜਲਸਾਂ
ਬਹਿ-ਬਹਿ ਜਾਣ ਦੀਵਾਨ

ਨੀਲੇ ਘੋੜੇ ਵਾਲਿਆ
ਘੋੜਾ ਸਹਿਜ ਦੁੜਾ
ਧਮਕ ਪਵੇ ਮੇਰੇ ਮਹਿਲ ਨੂੰ
ਕਜਲੇ ਪਏ ਰਵਾਲ

ਬਾਰੀ ਵਿੱਚ ਖੜੋਤੀਏ
ਸ਼ੀਸ਼ਾ ਨਾ ਲਿਸ਼ਕਾ
ਕਹਿਰ ਪਵੇ ਤੇਰੇ ਰੂਪ ਨੂੰ
ਗਿਆ ਕਲੇਜੇ ਨੂੰ ਖਾ

ਪੱਟੀਆਂ ਰੱਖ ਗੰਵਾ ਲਈਆਂ
ਨੈਣ ਗੰਵਾ ਲਏ ਰੋ
ਏਸ ਜਵਾਨੀ ਦੇ ਹਾਣ ਦਾ
ਮਹਿਰਮ ਮਿਲਿਆ ਨਾ ਕੋ

ਪੱਟੀਆਂ ਰਖ ਗੁੰਦਾ ਕੇ
ਨੈਣਾਂ ਨੂੰ ਸਮਝਾ
ਏਸ ਜਵਾਨੀ ਦੇ ਹਾਣ ਦਾ
ਮਹਿਰਮ ਹੈ ਮਹੀਂਵਾਲ

ਬੇਟਾ ਵੇ ਸੁਣ ਮੇਰਿਆ
ਸੋਹਣੀ ਨੂੰ ਸਮਝਾ
ਤੈਨੂੰ ਸੁੱਤਾ ਛੋੜਕੇ
ਜਾਂਦੀ ਕੋਲ ਮਹੀਂਵਾਲ

ਮਾਏਂ ਨੀ ਸੁਣ ਮੇਰੀਏ

14/ਇਸ਼ਕ ਸਿਰਾਂ ਦੀ ਬਾਜ਼ੀ