ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ (ਸ.) ਨੇ ਫ਼ਰਮਾਇਆ ਕਿ ਜਿਹੜੀਆਂ ਔਰਤਾਂ ਦੇ ਮਰਦ ਬਾਹਰ ਗਏ ਹੋਏ ਹੋਣ, ਉਹਨਾਂ ਔਰਤਾਂ ਦੇ ਕੋਲ ਇਕਾਂਤ ਵਿਚ ਨਾ ਜਾਓ ਕਿਉਂਕਿ ਸ਼ੈਤਾਨ ਤੁਹਾਡੀ ਰਗ ਰਗ ਵਿਚ ਆਪਣੇ ਅਸਰ ਛੱਡੇ ਬਗ਼ੈਰ ਨਹੀਂ ਰਹਿ ਸਕਦਾ। ਸਹਾਬਾ ਨੇ ਪੁੱਛਿਆ ਕਿ ਕੀ ਤੁਹਾਡੇ 'ਤੇ ਵੀ ਸ਼ੈਤਾਨ ਦਾ ਅਸਰ ਹੁੰਦਾ ਹੈ?

ਆਪ (ਸ.) ਨੇ ਫ਼ਰਮਾਇਆ, ਹਾਂ ਦਾਅ ਤਾਂ ਮੇਰੇ 'ਤੇ ਵੀ ਚਲਾਉਂਦਾ ਹੈ ਪਰੰਤੂ ਰੱਬ ਨੇ ਮੈਨੂੰ ਇਸ ਤੇ ਭਾਰੂ ਕਰ ਛੱਡਿਆ ਹੈ। ਮੈਂ ਇਸ ਦੇ ਅਸਰ ਤੋਂ ਸੁਰੱਖਿਅਤ ਰਹਿੰਦਾ ਹਾਂ। ਉਹ ਮੇਰਾ ਕੁਝ ਵੀ ਵਿਗਾੜ ਨਹੀਂ ਸਕਦਾ।

ਆਪ (ਸ.) ਨੇ ਫ਼ਰਮਾਇਆ ਕਿ ਰਿਸ਼ਤਾ ਤੈਅ ਕਰਨ ਤੋਂ ਪਹਿਲਾਂ ਜੇਕਰ ਸੰਭਵ ਹੋ ਸਕੇ ਤਾਂ ਉਸ ਲੜਕੀ ਨੂੰ ਵੇਖ ਲਿਆ ਕਰੋ।

(ਅਬੂ ਦਾਊਦ)

ਆਪ (ਸ.) ਨੇ ਫ਼ਰਮਾਇਆ ਕਿ ਜਿਸ ਆਦਮੀ ਦੇ ਲੜਕਾ ਪੈਦਾ ਹੋਵੇ ਤਾਂ ਉਸ ਦੇ ਤਿੰਨ ਫ਼ਰਜ਼ ਹਨ:-

ਵਧੀਆ ਨਾਂ ਰੱਖੇ।

ਦੀਨ ਅਤੇ ਦੁਨੀਆ ਦੀ ਵਧੀਆ ਤਾਲੀਮ ਦੇਵੇ।

ਜਦੋਂ ਬਾਲਿਗ਼ ਹੋ ਜਾਵੇ ਤਾਂ ਉਸ ਦਾ ਨਿਕਾਹ ਕਰ ਦੇਵੇ। ਜੇਕਰ ਬਾਲਿਗ਼ ਹੋਣ 'ਤੇ ਉਸ ਦਾ ਨਿਕਾਹ ਨਹੀਂ ਕੀਤਾ, ਉਸ ਲੜਕੇ ਜਾਂ ਲੜਕੀ ਨੇ ਕੋਈ ਬੁਰਾ ਕੰਮ ਕਰ ਲਿਆ ਤਾਂ ਉਸ ਬਦਕਾਰੀ ਦਾ ਪਾਪ ਉਸ ਦੇ ਪਿਤਾ 'ਤੇ ਹੋਵੇਗਾ।

ਹਜ਼ਰਤ ਆਇਸ਼ਾ (ਰਜ਼ੀ.) ਫ਼ਰਮਾਉਂਦੀਆਂ ਹਨ ਕਿ ਇਕ ਅਨਸਾਰੀ ਔਰਤ ਦੀ ਸ਼ਾਦੀ ਹੋਈ। ਉਹ ਸ਼ਾਦੀ ਬਹੁਤ ਸਾਦਾ ਸੀ। ਇਸ ਤੇ ਹਜ਼ੂਰ (ਸ.) ਨੇ ਫ਼ਰਮਾਇਆ ਕਿ ਤੁਹਾਡੇ ਕੋਲ ਦਫ਼ ਆਦਿ ਸਮਾਨ ਨਹੀਂ ਹੈ ਕਿਉਂਕਿ ਅਨਸਾਰ (ਮਦੀਨਾ ਵਾਲੇ) ਅਜਿਹੇ ਮੌਕਿਆਂ ਤੇ ਗਾਉਣ ਵਜਾਉਣ ਨੂੰ ਪਸੰਦ ਕਰਦੇ ਹਨ।

(ਬੁਖ਼ਾਰੀ)

ਆਪ (ਸ.) ਨੇ ਫ਼ਰਮਾਇਆ ਕਿ ਨਿਕਾਹ ਦਾ ਐਲਾਨ ਕਰੋ ਭਾਵ ਸ਼ੋਹਰਤ ਕਰੋ ਅਤੇ ਇਸ ਨੂੰ ਮਸਜਿਦ ਵਿਚ ਅਦਾ ਕਰੋ ਅਤੇ ਨਿਕਾਹ ਦੇ ਸਮੇਂ ਦਫ਼ ਵਜਾਓ।

(ਤਿਰਮਜ਼ੀ)

ਹਜ਼ਰਤ ਅਨਮ (ਰਜ਼ੀ.) ਫ਼ਰਮਾਉਂਦੇ ਹਨ ਕਿ ਹਜ਼ੂਰ (ਸ.) ਨੇ ਹਜ਼ਰਤ ਅਬਦੁਰ ਰਹਿਮਾਨ ਬਿਨ ਔਫ਼ ਦੇ ਕਪੜਿਆਂ 'ਤੇ ਜ਼ਾਫ਼ਰਾਨ ਦਾ ਰੰਗ ਲੱਗਿਆ ਵੇਖਿਆ। ਇਸ ਉਪਰੰਤ ਆਪ (ਸ.) ਨੇ ਫ਼ਰਮਾਇਆ, ਇਹ ਕੀ ਹੈ? ਹਜ਼ਰਤ ਅਬਦੁਰ ਰਹਿਮਾਨ (ਰਜ਼ੀ.) ਨੇ ਜਵਾਬ ਦਿੱਤਾ ਕਿ ਹਜ਼ੂਰ ਮੈਂ ਸ਼ਾਦੀ ਕਰ ਲਈ ਹੈ। ਅਤੇ ਉਸ ਦਾ ਮਹਿਰ (ਪਤੀ ਵਲੋਂ ਪਤਨੀ ਨੂੰ ਦਿੱਤਾ ਜਾਣ ਵਾਲਾ ਤੋਹਫ਼ਾ) ਪੌਣੇ ਸੋਲਾਂ ਮਾਸ਼ੇ ਸੋਨਾ ਤੈਅ ਕੀਤਾ ਹੈ। ਇਸ 'ਤੇ ਆਪ ਨੇ ਫ਼ਰਮਾਇਆ, ਅੱਲਾਹ ਇਸ

99-ਇਸਲਾਮ ਵਿਚ ਔਰਤ ਦਾ ਸਥਾਨ