ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸ ਨੂੰ ਗ਼ੁਲਾਮ ਨਾ ਮਿਲੇ ਉਹ ਸੰਭੋਗ ਕਰਨ ਤੋਂ ਪਹਿਲਾਂ ਉਪਰੋਥਲੀ ਦੋ ਮਹੀਨਿਆਂ ਦੇ ਰੋਜ਼ੇ (ਰੱਖੇ) ਜਿਹੜਾ ਇਸ ਦੀ ਸਮਰੱਥਾ ਨਾ ਰੱਖਦਾ ਹੋਵੇ (ਉਸ ਨੂੰ) ਸੱਠ ਮੁਥਾਜਾਂ ਨੂੰ ਭੋਜਨ ਕਰਵਾਉਣਾ ਚਾਹੀਦਾ ਹੈ। ਇਹ ਹੁਕਮ ਇਸ ਗੱਲ ਲਈ (ਹੈ) ਕਿ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਆਗਿਆਕਾਰ ਬਣ ਜਾਓ ਅਤੇ ਇਹ ਅੱਲਾਹ ਦੀਆ ਹੱਦਾਂ ਹਨ ਅਤੇ ਨਾ ਮੰਨਣ ਵਾਲਿਆਂ ਦੇ ਲਈ ਦਰਦ ਦੇਣ ਵਾਲਾ ਅਜ਼ਾਬ ਹੈ।(4)

(ਸੂਰਤ ਅਲ-ਮੁਜਾਦਲਾ 1-4)

ਐ ਪੈਗੰਬਰ! ਜਦੋਂ ਤੁਹਾਡੇ ਕੋਲ ਕੋਈ ਮੋਮਿਨ ਔਰਤਾਂ ਇਸ ਗੱਲੋਂ 'ਬੈਅਤ' ਕਰਨ ਲਈ ਆਉਣ (ਅਤੇ ਵਾਅਦਾ ਕਰਨ) ਕਿ ਅੱਲਾਹ ਦੇ ਨਾਲ ਨਾ ਤਾਂ ਸ਼ਿਰਕ ਕਰਨਗੀਆਂ ਤੇ ਨਾ ਚੋਰੀ ਕਰਨਗੀਆਂ ਤੇ ਨਾ ਬਦਕਾਰੀ ਕਰਨਗੀਆਂ ਤੇ ਨਾ ਆਪਣੀ ਆਲ-ਔਲਾਦ ਨੂੰ ਕਤਲ ਕਰਨਗੀਆਂ ਤੇ ਨਾ ਆਪਣੇ ਹੱਥੀਂ ਪੈਰੀਂ ਕੋਈ ਊਜਾਂ ਘੜਣਗੀਆਂ ਤੇ ਨਾ ਨੇਕ ਕੰਮਾਂ ਵਿੱਚ ਤੁਹਾਡੀ ਨਾਫ਼ਰਮਾਨੀ ਕਰਨਗੀਆਂ ਤਾਂ ਉਹਨਾਂ ਨਾਲ 'ਬੈਅਤ' ਕਰ ਲਓ ਤੇ ਉਹਨਾਂ ਦੇ ਲਈ ਅੱਲਾਹਤੋਂ ਮੁਆਫ਼ੀ ਮੰਗੋ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।(12)

(ਸੂਰਤ ਅਲ-ਮੁਮਤਹਿਨਾ 12)

ਐ ਈਮਾਨ ਵਾਲਿਓ! ਤੁਹਾਡੀਆਂ ਔਰਤਾਂ ਅਤੇ ਆਲ/ਔਲਾਦ ਵਿੱਚੋਂ ਕਈ ਤੁਹਾਡੇ ਦੁਸ਼ਮਣ (ਵੀ) ਹਨ। ਸੋ ਉਹਨਾਂ ਤੋਂ ਬਚਦੇ ਰਹੋ ਅਤੇ ਜੇਕਰ ਮੁਆਫ਼ ਕਰ ਦੇਵੋ (ਅਤੇ) ਖਿਮਾ ਬਖ਼ਸ਼ੋ ਤਾਂ ਅੱਲਾਹ ਵੀ ਬਖ਼ਸ਼ਣ ਵਾਲਾ ਮਿਹਰਬਾਨ ਹੈ। (14) ਤੁਹਾਡਾ ਮਾਲ/ਮਤਾ ਅਤੇ ਤੁਹਾਡੀ ਆਲ/ਔਲਾਦ ਤਾਂ ਅਜ਼ਮਾਇਸ਼ ਹੈ ਤੇ ਅੱਲਾਹ ਦੇ ਕੋਲ ਵੱਡਾ ਬਦਲਾ ਹੈ।(15) (ਸੂਰਤ ਅਤਤਥੁਨ 14-15)

ਐ ਪੈਗ਼ਬਰ!(ਮੁਸਲਮਾਨਾਂ ਨੂੰ ਆਖ ਦੇਵੋ ਕਿ) ਜਦੋਂ ਤੁਸੀਂ ਔਰਤਾਂ ਨੂੰ ਤਲਾਕ ਦੇਣ ਲੱਗੋਂ ਤਾਂ ਉਹਨਾਂ ਦੀ ਇੱਦਤ ਦੇ ਸ਼ੁਰੂ ਵਿੱਚ ਤਲਾਕ ਦੇਵੋ ਅਤੇ ਇੱਦਤ ਦੀ ਗਿਣਤੀ ਰੱਖੋ ਤੇ ਅੱਲਾਹ ਤੋਂ ਡਰੋ, ਜਿਹੜਾ ਤੁਹਾਡਾ ਪਾਲਣਹਾਰ ਹੈ। (ਨਾ ਤਾਂ ਤੁਸੀਂ ਹੀ ਉਹਨਾਂ ਨੂੰ (ਇੱਦਤ ਦੇ ਦਿਨਾਂ ਵਿੱਚ) ਉਹਨਾਂ ਨੂੰ ਘਰੋਂ ਕੱਢੋ ਅਤੇ ਨਾ ਉਹ (ਆਪ ਹੀ) ਨਿੱਕਲਣ। ਹਾਂ, ਜ਼ੇਕਰ ਉਹ ਪ੍ਰਤੱਖ ਅਸ਼ਲੀਲ ਕਾਰਾ ਕਰ ਬੈਠਣ (ਤਾਂ ਕੱਢ ਦੇਣਾ ਚਾਹੀਦਾ ਹੈ) ਅਤੇ ਇਹ ਅੱਲਾਹ ਦੀਆਂ ਹੱਦਾਂ ਹਨ ਜਿਹੜਾ ਅੱਲਾਹ ਦੀਆਂ ਹੱਦਾਂ ਤੋਂ ਅੱਗੇ ਵਧੇਗਾ, ਉਹ ਆਪਣੇ ਆਪ 'ਤੇ ਜ਼ੁਲਮ ਕਰੇਗਾ। (ਐ ਤਲਾਕ ਦੇਣ ਵਾਲੇ) ਤੈਨੂੰ ਕੀ ਪਤਾ ਹੈ? ਸ਼ਾਇਦ ਅੱਲਾਹ ਉਸ ਦੇ ਪਿੱਛੋਂ ਕੋਈ (ਮੇਲ-ਮਿਲਾਪ ਦੀ) ਹੋਰ ਸ਼ਕਲ ਪੈਦਾ ਕਰ ਦੇਵੇ। (1) ਫਿਰ ਜਦੋਂ ਉਹ ਆਪਣੀ ਨਿਸ਼ਚਿਤ ਇੱਦਤ 'ਚ) ਮਿਆਦ ਦੇ ਨੇੜੇ ਪੁੱਜ ਜਾਣ, ਜਾਂ ਉਹਨਾਂ ਨੂੰ ਵਧੀਆ ਤਰੀਕੇ ਨਾਲ (ਆਪਣੇ ਨਿਕਾਹ 'ਚ) ਰਹਿਣ ਦੇਵੋ ਜਾਂ ਚੰਗੀ ਤਰ੍ਹਾਂ ਨਾਲ

91-ਇਸਲਾਮ ਵਿਚ ਔਰਤ ਦਾ ਸਥਾਨ