ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਦਤ ਪੂਰੀ ਕਰਵਾਓ। ਉਹਨਾਂ ਨੂੰ ਕੁਝ ਫ਼ਾਇਦਾ (ਭਾਵ ਖ਼ਰਚਾ) ਦੇ ਕੇ ਸੋਹਣੇ ਢੰਗ ਨਾਲ ਵਿਦਾਅ ਕਰ ਦੇਵੋ। (49)

ਐ ਪੈਗ਼ੰਬਰ! ਅਸੀਂ ਤੁਹਾਡੇ ਲਈ ਤੁਹਾਡੀਆਂ ਔਰਤਾਂ, ਜਿਹਨਾਂ ਨੂੰ ਤੁਸੀਂ ਉਹਨਾਂ ਦੇ ਮਹਿਰ ਦੇ ਦਿੱਤੇ ਹਨ, ਜਾਇਜ਼ ਕਰ ਦਿੱਤੀਆਂ ਹਨ ਅਤੇ ਤੁਹਾਡੀਆਂ ਲੌਂਡੀਆਂ (ਦਾਸੀਆਂ) ਜਿਹੜੀਆਂ ਅੱਲਾਹ ਨੇ ਤੁਹਾਨੂੰ ਕੁਫ਼ਰ ਕਰਨ ਵਾਲਿਆਂ ਤੋਂ ਗ਼ਨੀਮਤ ਦੇ ਮਾਲ ਦੇ ਤੌਰ 'ਤੇ ਦਿੱਤੀਆਂ ਹਨ, ਅਤੇ ਤੁਹਾਡੇ ਚਾਚੇ ਦੀਆਂ ਕੁੜੀਆਂ ਅਤੇ ਤੁਹਾਡੀਆਂ ਫੂਫੀਆਂ ਦੀਆਂ ਪੁੱਤਰੀਆਂ ਅਤੇ ਤੁਹਾਡੇ ਮਾਮਿਆਂ ਦੀਆਂ ਕੁੜੀਆਂ ਅਤੇ ਤੁਹਾਡੀਆਂ ਮਾਸੀਆਂ ਦੀਆਂ ਲੜਕੀਆਂ, ਜਿਹੜੇ ਤੁਹਾਡੇ ਨਾਲ ਦੇਸ਼ ਛੱਡ ਕੇ ਆਈਆਂ ਹੋਣ (ਸਾਰੀਆਂ ਜਾਇਜ਼ ਹਨ) ਅਤੇ ਕੋਈ ਈਮਾਨ ਵਾਲੀ ਔਰਤ, ਜੇ ਆਪਣੇ ਆਪ ਪੈਗੰਬਰ ਨੂੰ ਮੁਆਫ਼ ਕਰ ਦੇਵੇ (ਭਾਵ ਮਹਿਰ ਲਏ ਬਗੈਰ ਨਿਕਾਹ ਵਿੱਚ ਆਉਣਾ ਚਾਹੇ) ਸ਼ਰਤ ਇਹ ਹੈ ਕਿ ਪੈਗੰਬਰ ਵੀ ਉਹਨਾਂ ਨਾਲ ਨਿਕਾਹ ਕਰਨਾ ਚਾਹੁਣ (ਉਹ ਵੀ ਜਾਇਜ਼ ਹਨ, ਲੇਕਿਨ) ਇਹ ਆਗਿਆ (ਐ ਮੁਹੰਮਦ ਸ.) ਵਿਸ਼ੇਸ ਤੌਰ ਟਤੇ ਤੁਹਾਨੂੰ ਹੀ ਹੈ, ਸਾਰੇ ਮੁਸਲਮਾਨਾਂ ਨੂੰ ਨਹੀਂ। ਅਸੀਂ ਉਹਨਾਂ ਦੀਆਂ ਪਤਨੀਆਂ ਅਤੇ ਦਾਸੀਆਂ ਦੇ ਬਾਰੇ 'ਚ ਜੋ (ਮਹਿਰ ਅਦਾ ਕਰਨਯੋਗ) ਨਿਸ਼ਚਿਤ ਕਰ ਦਿੱਤਾ ਹੈ, ਸਾਨੂੰ ਪਤਾ ਹੈ। ਇਹ ਇਸ ਲਈ ਕੀਤਾ ਗਿਆ ਹੈ) ਕਿ ਤੁਹਾਡੇ 'ਤੇ ਕਿਸੇ ਤਰ੍ਹਾਂ ਦੀ ਤੰਗੀ ਨਾ ਆਵੇ ਅਤੇ ਅੱਲਾਹ ਬਖ਼ਸ਼ਣ ਵਾਲਾ ਅਤੇ ਰਹਿਮ ਫ਼ਰਮਾਉਣ ਵਾਲਾ ਹੈ।(50)

(ਅਤੇ ਤੁਹਾਨੂੰ ਇਹ ਵੀ ਅਧਿਕਾਰ ਹੈ ਕਿ) ਜਿਸ ਪਤਨੀ ਨੂੰ ਚਾਹੋ, ਆਪਣੇ ਕੋਲ ਰੱਖੋ ਅਤੇ ਜਿਸ ਨੂੰ ਤੁਸੀਂ ਵੱਖ ਕਰ ਦਿੱਤਾ ਹੋਵੇ, ਜੇਕਰ ਉਸ ਨੂੰ ਫਿਰ ਆਪਣੇ ਕੋਲ ਬੁਲਾ ਲਵੋ ਤਾਂ ਵੀ ਤੁਹਾਡੇ 'ਤੇ ਕੋਈ ਪਾਪ ਨਹੀਂ। ਇਹ (ਆਗਿਆ) ਇਸ ਲਈ ਹੈ ਕਿ ਉਹਨਾਂ ਦੀਆਂ ਅੱਖਾਂ ਠੰਡੀਆਂ ਰਹਿਣ। ਅਤੇ ਉਹ ਚਿੰਤਾ ਨਾ ਕਰਨ, ਅਤੇ ਜੋ ਕੁੱਝ ਤੁਸੀਂ ਉਹਨਾਂ ਨੂੰ ਦੇ ਦੇਵੋ, ਉਸ ਨੂੰ ਲੈ ਕੇ ਸਾਰੀਆਂ ਖ਼ੁਸ਼ ਰਹਿਣ ਅਤੇ ਜੋ ਕੁੱਝ ਤੁਹਾਡੇ ਦਿਲਾਂ ਵਿੱਚ ਹੈ, ਅੱਲਾਹ ਉਸ ਨੂੰ ਜਾਣਦਾ ਹੈ ਅਤੇ ਅੱਲਾਹ ਜਾਣਹਾਰ ਅਤੇ ਸਹਿਣਸ਼ੀਲ ਹੈ। (51)

ਐ ਪੈਗ਼ੰਬਰ! ਉਹਨਾਂ ਤੋਂ ਇਲਾਵਾ ਹੋਰ ਔਰਤਾਂ ਉਹਨਾਂ ਨੂੰ ਜਾਇਜ਼ ਨਹੀਂ ਅਤੇ ਨਾ ਇਹ ਕਿ ਉਹਨਾਂ ਪਤਨੀਆਂ ਨੂੰ ਛੱਡ ਕੇ ਹੋਰ ਪਤਨੀਆਂ ਕਰ ਲਵੋ, ਭਾਵੇਂ ਉਹਨਾਂ ਦੀ ਸੁਹੱਪਣਤਾ ਤੁਹਾਨੂੰ ਕਿੰਨੀ ਹੀ) ਚੰਗੀ ਲੱਗੇ। ਪਰ ਉਹ ਜਿਹੜੀਆਂ ਤੁਹਾਡੇ ਅਧੀਨ ਹਨ (ਭਾਵ ਲੌਂਡੀਂਆਂ-ਦਾਸੀਆਂ ਦੇ ਬਾਰੇ 'ਚ ਤੁਹਾਨੂੰ ਅਖ਼ਤਿਆਰ ਹੈ) ਅਤੇ ਅੱਲਾਹ ਹਰ ਸ਼ੈਅ ਤੇ ਨਜ਼ਰ ਰੱਖਦਾ ਹੈ। (52)

85-ਇਸਲਾਮ ਵਿਚ ਔਰਤ ਦਾ ਸਥਾਨ