ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਤੁਹਾਨੂੰ ਕੁੱਝ ਦੌਲਤ ਦੇ ਦੇਵਾਂ ਅਤੇ ਸੋਹਣੇ ਢੰਗ ਨਾਲ ਤੁਹਾਨੂੰ ਤੋਰ ਦਿਆਂ, (28) (ਅਲ-ਅਹਜ਼ਾਬ 28)

ਐ ਪੈਗ਼ੰਬਰ ਦੀ ਸੁਪਤਨੀਓ! ਤੁਸੀਂ ਹੋਰ ਮਹਿਲਾਵਾਂ ਵਾਂਗ ਨਹੀਂ ਹੈ, ਜੇਕਰ ਤੁਸੀਂ ਪ੍ਰਹੇਜ਼ਗਾਰ ਰਹਿਣਾ ਚਾਹੁੰਦੇ ਹੋ ਤਾਂ ਕਿਸੇ ਓਪਰੇ ਵਿਅਕਤੀ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਨਾ ਕਰਿਓ ਤਾਂ ਜੋ ਜਿਹੜਾ ਉਹ ਆਦਮੀ ਜਿਸ ਦੇ ਦਿਲ ਵਿੱਚ ਕਿਸੇ ਤਰ੍ਹਾਂ ਦੀ ਖੋਟ ਹੋਵੇ, ਕੋਈ ਉਮੀਦ ਨਾ ਬੱਝ ਲਵੇ ਅਤੇ ਦਸਤੂਰ ਅਨੁਸਾਰ ਗੱਲਬਾਤ ਕਰਿਆ ਕਰੋ(32) ਅਤੇ ਆਪਣੇ ਘਰਾਂ 'ਚ ਟਿਕੀਆਂ ਬੈਠੀਆਂ (ਰਿਹਾ) ਕਰੋ ਅਤੇ ਜਿਸ ਪ੍ਰਕਾਰ ਪਹਿਲਾਂ ਅਗਿਆਨਤਾ ਦੇ ਦਿਨਾਂ ਵਿੱਚ ਹਾਰਸ਼ਿੰਗਾਰ ਕਰਦੀਆਂ ਸੀ, ਉਸ ਤਰ੍ਹਾਂ ਬਣ-ਠਣ ਕੇ ਨਾ ਫਿਰਿਆ ਕਰੋ ਅਤੇ ਨਮਾਜ਼ ਪਦੀਆਂ (ਰਿਹਾ) ਕਰੋ ਅਤੇ ਜ਼ਕਾਤ ਦਿੰਦੀਆਂ (ਰਿਹਾ) ਕਰੋ ਅਤੇ ਅੱਲਾਹ ਤੇ ਉਸ ਦੇ ਰਸੂਲ ਦੀ ਆਗਿਆਕਾਰੀ ਵਿੱਚ ਰਹੋ। (ਐ ਪੈਗੰਬਰ) ਦੇ ਘਰਾਣੇ ਵਾਲਿਓ! ਅੱਲਾਹ ਚਾਹੁੰਦਾ ਹੈ ਕਿ ਤੁਹਾਥੋਂ ਨਾਪਾਕੀ ਦੀ ਮੈਲ-ਕੁਚੈਲ ਦੂਰ ਕਰ ਦੇਵੇ ਅਤੇ ਤੁਹਾਨੂੰ ਬਿਲਕੁਲ ਪਾਕ ਸਾਫ਼ ਕਰ ਦੇਵੇ। (33) (ਅਲ-ਅਹਜ਼ਾਬ 32-33)

ਜਿਹੜੇ ਲੋਕ ਰੱਬ ਅੱਗੇ ਉਸ ਦੀ ਆਗਿਆਕਾਰੀ ਵਿੱਚ ਆਪਣਾ ਸੀਸ ਨਿਵਾਉਣ ਵਾਲੇ ਹਨ ਭਾਵ ਮੁਸਲਮਾਨ ਮਰਦ ਅਤੇ ਮੁਸਲਮਾਨ ਔਰਤਾਂ ਤੇ ਮੋਮਿਨ ਆਦਮੀ ਤੇ ਮੋਮਿਨ ਔਰਤਾਂ ਤੇ ਆਗਿਆਕਾਰ ਪੁਰਖ ਤੇ ਆਗਿਆਕਾਰ ਮਹਿਲਾਵਾਂ ਤੇ ਸਚਿਆਰੇ ਆਦਮੀ ਤੇ ਸਚਿਆਰੀਆਂ ਤੀਵੀਆਂ ਤੇ ਸਬਰ-ਸੰਤੋਖ ਕਰਨ ਵਾਲੇ ਮਰਦ ਤੇ ਸਬਰ-ਸੰਤੋਖ ਕਰਨ ਵਾਲੀਆਂ ਤੀਵੀਆਂ ਤੇ ਅੱਲਾਹ ਅੱਗੇ ਝੁਕਣ ਵਾਲੇ ਮਰਦ ਤੇ ਅੱਲਾਹ ਅੱਗੇ ਝੁਕਣ ਵਾਲੀਆਂ ਔਰਤਾਂ ਤੇ ਪੁੰਨ-ਦਾਨ ਕਰਨ ਵਾਲੇ ਆਦਮੀ ਤੇ ਪੁੰਨ-ਦਾਨ ਕਰਨ ਵਾਲੀਆਂ ਤੀਵੀਆਂ ਤੇ ਰੋਜ਼ਾ ਰੱਖਣ ਵਾਲੇ ਪੁਰਸ਼ ਤੇ ਰੋਜ਼ਾ ਰੱਖਣ ਵਾਲੀਆਂ ਮਹਿਲਾਵਾਂ ਤੇ ਆਪਣੇ ਗੁਪਤ ਅੰਗਾਂ ਦੀ ਰੱਖਿਆ ਕਰਨ ਵਾਲੇ ਪੁਰਖ ਤੇ ਗੁਪਤ ਅੰਗਾਂ ਦੀ ਰੱਖਿਆ ਕਰਨ ਵਾਲੀਆਂ ਮਹਿਲਾਵਾਂ ਤੇ ਅੱਲਾਹ ਨੂੰ ਬਹੁਤ ਜ਼ਿਆਦਾ ਯਾਦ ਕਰਨ ਵਾਲੇ ਪੁਰਖ ਤੇ ਬਹੁਤ ਜ਼ਿਆਦਾ ਯਾਦ ਕਰਨ ਵਾਲੀਆਂ ਮਹਿਲਾਵਾਂ, ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਲਈ ਅੱਲਾਹ ਤਆਲਾ ਨੇ ਬਖ਼ਸ਼ਿਸ਼ ਤੇ ਬਹੁਤ ਵੱਡਾ ਬਦਲਾ ਤਿਆਰ ਕਰ ਰੱਖਿਆ ਹੈ। (35)

(ਅਲ-ਅਹਜ਼ਾਬ 35)

'ਤੇ ਭਰੋਸਾ ਰੱਖੀਓ ਅਤੇ ਅੱਲਾਹ ਹੀ ਕੰਮ ਬਣਾਉਣ ਲਈ ਕਾਫ਼ੀ ਹੈ। (48) ਐ ਈਮਾਨ ਵਾਲਿਓ! ਜਦੋਂ ਤੁਸੀਂ ਈਮਾਨ ਲਿਆਉਣ ਵਾਲੀਆਂ ਔਰਤਾਂ ਨਾਲ ਨਿਕਾਹ ਕਰਕੇ ਉਹਨਾਂ ਨੂੰ ਹੱਥ ਲਾਏ ਬਗ਼ੈਰ (ਭਾਵ ਉਹਨਾਂ ਕੋਲ ਜਾਣ) ਤੋਂ ਪਹਿਲਾਂ ਤਲਾਕ ਦੇ ਦੇਵੇ ਤਾਂ ਤੁਹਾਨੂੰ ਕੋਈ ਅਖ਼ਤਿਆਰ ਨਹੀਂ ਕਿ ਉਹਨਾਂ ਤੋਂ

84-ਇਸਲਾਮ ਵਿਚ ਔਰਤ ਦਾ ਸਥਾਨ