ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਹਾਂ) ਜੇ ਤੁਸੀਂ ਕਿਸੇ ਅਜਿਹੇ ਘਰ 'ਚ ਜਾਵੋ, ਜਿੱਥੇ ਕੋਈ ਰਹਿੰਦਾ ਬਹਿੰਦਾ ਨਾ ਹੋਵੇ ਅਤੇ ਉਸ ਵਿਚ ਤੁਹਾਡਾ (ਸਾਜ਼ੋ ਸਮਾਨ (ਰੱਖਿਆ) ਹੋਵੇ, ਤੁਹਾਡੇ 'ਤੇ ਕੋਈ ਗੁਨਾਹ ਨਹੀਂ ਅਤੇ ਜੋ ਕੁਝ ਤੁਸੀਂ ਐਲਾਨੀਆ ਕਰਦੇ ਹੋ ਅਤੇ ਜੋ ਲੁਕਵੇਂ ਕਰਦੇ ਹੋ, ਅੱਲਾਹ ਸਭ ਕੁਝ ਜਾਣਦਾ ਏ।(29)

ਮੋਮਿਨ ਪੁਰਸ਼ਾਂ ਨੂੰ ਆਖ ਦੇਵੋ ਕਿ, ਆਪਣੀਆਂ ਨਜ਼ਰਾਂ ਨੀਵੀਆਂ ਰੱਖਿਆ ਕਰਨ ਅਤੇ ਆਪਣੀਆਂ ਸ਼ਰਮਗਾਹਾਂ (ਗੁਪਤ ਅੰਗਾਂ) ਦੀ ਹਿਫ਼ਾਜ਼ਤ ਕਰਿਆ ਕਰਨ, ਇਹ ਉਹਨਾਂ ਦੇ ਲਈ ਵੱਡੀ ਪਾਕੀ ਦੀ ਗੱਲ ਹੈ। (ਅਤੇ) ਜਿਹੜੇ ਕੰਮ ਇਹ ਲੋਕ ਕਰਦੇ ਹਨ, ਅੱਲਾਹ ਉਹਨਾਂ ਤੋਂ ਜਾਣੂ ਹੈ।(30)

ਅਤੇ ਈਮਾਨ ਵਾਲੀਆਂ ਸੁਆਣੀਆਂ ਨੂੰ ਵੀ ਆਖ, ਦੇਵੋ ਕਿ ਉਹ ਵੀ (ਗੁਪਤ ਅੰਗਾਂ) ਦੀ ਹਿਫ਼ਾਜ਼ਤ ਕਰਿਆ ਕਰਨ, ਅਤੇ ਆਪਣਾ ਹਾਰ ਸ਼ਿੰਗਾਰ (ਭਾਵ ਗਹਿਣੇ ਪਾਉਣ ਵਾਲੇ ਅੰਗਾਂ ਨੂੰ ਜ਼ਾਹਿਰ ਨਾ ਹੋਣ ਦਿਆ ਕਰਨ, ਪਰ ਜਿਹੜਾ ਇਸ ਵਿੱਚੋਂ ਖੁੱਲ੍ਹਿਆ ਰਹਿੰਦਾ ਹੋਵੇ ਅਤੇ ਆਪਣਿਆ ਸੀਨਿਆਂ 'ਤੇ ਓੜ੍ਹਨੀਆਂ ਓੜ ਕੇ ਰੱਖਿਆ ਕਰਨ ਅਤੇ ਆਪਣੇ ਪਤੀ ਤੇ ਪਿਤਾ ਤੇ ਸਹੁਰਾ ਤੇ ਪੁੱਤਰਾਂ ਤੇ ਪਤੀ ਦੇ ਪੁੱਤਰਾਂ ਤੇ ਭਰਾਵਾਂ ਤੇ ਭਤੀਜਿਆਂ ਤੇ ਭਾਣਜਿਆਂ ਤੇ ਆਪਣੇ ਹੀ ਵਰਗੀਆਂ) ਔਰਤਾਂ ਤੇ ਮਹਿਲਾ ਸੇਵਕਾਵਾਂ ਤੋਂ ਇਲਾਵਾ ਵੀ ਉਹਨਾਂ ਸੇਵਕਾਂ ਤੋਂ, ਜਿਹੜੇ ਔਰਤਾਂ ਦੀ ਇੱਛਾ ਨਾ ਰੱਖਣ ਜਾਂ ਅਜਿਹੇ ਬਾਲਕ ਜਿਹੜੇ ਔਰਤਾਂ ਦੀਆਂ ਪਰਦੇ ਦੀਆਂ ਚੀਜ਼ਾਂ ਤੋਂ ਜਾਣੂ ਨਾ ਹੋਣ (ਸੰਖੇਪ ਉਹਨਾਂ ਲੋਕਾਂ ਤੋਂ ਇਲਾਵਾ ਕਿਸੇ 'ਤੇ ਆਪਣੀ ਸੁੰਦਰਤਾ ਤੇ ਹਾਰ ਸ਼ਿੰਗਾਰ ਦੇ ਸਥਾਨਾਂ ਨੂੰ ਪ੍ਰਗਟ ਨਾ ਹੋਣ ਦੇਣ ਤੇ ਆਪਣੇ ਪੈਰਾਂ ਨੂੰ (ਧਰਤੀ ਤੇ ਇਸ ਢੰਗ ਨਾਲ ਨਾ) ਮਾਰਨ ਕਿ (ਛਣਕਾਰ ਦੀ ਅਵਾਜ਼ ਕੰਨਾਂ ਵਿੱਚ ਪਹੁੰਚੇ ਅਤੇ) ਉਹਨਾਂ ਦਾ ਛੁਪਿਆ ਗਹਿਣਾ ਪਤਾ ਲੱਗ ਜਾਵੇ ਭਾਵ ਪ੍ਰਗਟ ਹੋ ਜਾਵੇ। ਅਤੇ (ਐ ਈਮਾਨ ਵਾਲਿਓ!) ਸਾਰੇ ਅੱਲਾਹ ਅੱਗੇ ਤੌਬਾ ਕਰੋ ਤਾਂ ਜੋ ਤੁਸੀਂ ਸਫਲਤਾ ਪ੍ਰਾਪਤ ਕਰ ਸਕੋ।(31)

ਅਤੇ ਆਪਣੀ ਕੌਮ ਦੀਆਂ ਵਿਧਵਾ ਔਰਤਾਂ ਦੇ ਨਿਕਾਹ ਕਰ ਦਿਆ ਕਰੋ ਅਤੇ ਆਪਣੇ ਗ਼ੁਲਾਮਾਂ ਅਤੇ ਲੌਂਡੀਆਂ ਦੇ ਵੀ ਜੋ ਨੇਕ ਹੋਣ, (ਨਿਕਾਹ ਕਰ ਦਿਆ ਕਰੋ। ਜੇਕਰ ਉਹ ਗ਼ਰੀਬ ਹੋਣ ਤਾਂ ਅੱਲਾਹ ਉਹਨਾਂ ਨੂੰ ਆਪਣੀ ਮਿਹਰੋਂ ਖੁਸ਼ਹਾਲ ਕਰ ਦੇਵੇਗਾ ਅਤੇ ਅੱਲਾਹ ਬਹੁਤ ਵਿਸ਼ਾਲਤਾ ਵਾਲਾ ਅਤੇ ਸਭ ਕੁੱਝ ਜਾਣਨ ਵਾਲਾ ਹੈ।(32)

ਅਤੇ ਜਿਹਨਾਂ ਨੂੰ ਵਿਆਹ ਦਾ ਅਵਸਰ ਨਾ ਮਿਲੇ, ਉਹ (ਪਾਕ-ਦਾਮਨੀ) ਨੂੰ ਅਖ਼ਤਿਆਰ ਕਰੀ ਰੱਖਣ। ਇੱਥੋਂ ਤੱਕ ਕਿ ਅੱਲਾਹ ਉਹਨਾਂ ਨੂੰ ਆਪਣੀ ਮਿਹਰੋਂ

79-ਇਸਲਾਮ ਵਿਚ ਔਰਤ ਦਾ ਸਥਾਨ