ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਸ਼ੱਕ ਉਹ ਸੱਚਾਹੈ।(6) ਅਤੇ ਪੰਜਵੀ ਵਾਰ (ਇਹ ਕਹੇ ਕਿ ਜੇਕਰ ਉਹ ਝੂਠਾ ਹੋਵੇ ਤਾਂ ਉਸ ਤੇ ਅੱਲਾਹ ਤਆਲਾ ਦੀ ਫਿਟਕਾਰ।(7)

ਅਤੇ ਔਰਤ ਦੀ ਸਜ਼ਾ ਤੋਂ ਇਹ ਗੱਲ ਟਾਲੀ ਜਾ ਸਕਦੀ ਹੈ ਕਿ ਉਹ ਪਹਿਲਾਂ ਚਾਰ ਵਾਰੀ ਅੱਲਾਹ ਦੀਆਂ ਸਹੁੰਆਂ ਖਾਵੇ ਕਿ ਬੇਸ਼ੱਕ ਇਹ ਝੂਠਾ ਹੈ (8) ਅਤੇ ਪੰਜਵੀ ਵਾਰੀ ਇੰਜ (ਕਹੇ) (ਕਿ ਜੇਕਰ ਇਹ ਸੱਚਾ ਹੋਵੇ ਤੇ ਮੇਰੇ 'ਤੇ ਅੱਲਾਹ ਦਾ ਗੁੱਸਾ ਨਾਜ਼ਿਲ ਹੋਵੇ। (9) ਅਤੇ ਜੇਕਰ ਤੁਹਾਡੇ 'ਤੇ ਅੱਲਾਹ ਦੀ ਕ੍ਰਿਪਾ ਅਤੇ ਰਹਿਮ ਨਾ ਹੁੰਦਾ ਤਾਂ ਬਹੁਤ ਸਾਰੀਆਂ ਖ਼ਰਾਬੀਆਂ ਪੈਦਾ ਹੋ ਜਾਂਦੀਆਂ, ਪਰ ਉਹ ਕਰਮ ਫ਼ਰਮਾਉਣ ਵਾਲਾ ਹੈ, ਅਤੇ ਇਹ ਕਿ ਅੱਲਾਹ ਤੌਬਾ ਕਬੂਲ ਕਰਨ ਵਾਲਾ ਅਤੇ ਹਿਕਮਤਾਂ ਭਰਿਆ ਹੈ।(10)

(ਸੂਰਤ ਅਲ ਨੂਰ 2-10)

ਜਿਹੜੇ ਲੋਕ ਪ੍ਰਹੇਜ਼ਗਾਰਾਂ ਅਤੇ ਬੁਰੇ ਕੰਮ ਤੋਂ ਅਣਭੋਲ ਅਤੇ ਈਮਾਨ ਵਾਲੀਆਂ ਸੁਆਣੀਆ ਤੇ ਬਦਕਾਰੀ ਦੀਆਂ ਤੁਹਮਤਾਂ ਇਲਜ਼ਾਮ ਲਾਉਂਦੇ ਹਨ। ਉਹਨਾਂ 'ਤੇ ਦੁਨੀਆ ਅਤੇ ਆਖਿਰਤ (ਦੋਵਾਂ ਵਿੱਚ ਲਾਹਨਤ ਹੈ। ਅਤੇ ਉਹਨਾਂ ਨੂੰ ਸਖ਼ਤ ਅਜ਼ਾਬਹੋਵੇਗਾ। (ਭਾਵ ਕਿਆਮਤ ਦੇ ਦਿਨ)(23) ਜਿਸ ਦਿਨ ਉਹਨਾਂ ਦੇ ਮੂੰਹ, ਹੱਥ ਅਤੇ ਪੈਰ (ਸਾਰੇ) ਉਹਨਾਂ ਕੰਮਾਂ ਦੀ ਗਵਾਹੀ ਦੇਣਗੇ। (24) ਉਸ ਦਿਨ ਅੱਲਾਹ ਉਹਨਾਂ ਨੂੰ (ਉਹਨਾਂ ਦੇ ਅਮਲਾਂ ਦਾ) ਪੂਰਾ ਪੂਰਾ (ਅਤੇ) ਠੀਕ ਠੀਕ ਬਦਲਾ ਦੇਵੇਗਾ, ਅਤੇ ਉਹਨਾਂ ਨੂੰ ਪਤਾ ਚੱਲ ਜਾਵੇਗਾ ਕਿ ਅੱਲਾਹ ਸੱਚ (ਅਤੇ ਹੱਕ ਨੂੰ) ਪ੍ਰਗਟ ਕਰਨ ਵਾਲਾ ਹੈ। (25)

ਨਪਾਕ ਔਰਤਾਂ ਨਪਾਕ, ਮਰਦਾਂ ਦੇ ਲਈ ਅਤੇ ਨਪਾਕ ਮਰਦ ਨਪਾਕ ਔਰਤਾਂ ਦੇ ਲਈ ਤੇ ਪਾਕ ਔਰਤਾਂ ਪਾਕ ਆਦਮੀਆਂ ਦੇ ਲਈ ਤੇ ਪਾਕ ਆਦਮੀ ਪਾਕ ਔਰਤਾਂ ਦੇ ਲਈ। ਇਹ ਪਵਿੱਤਰ ਲੋਕ) ਉਹਨਾਂ (ਬੁਰੀਆਂ ਗੱਲਾਂ ਘੜਣ ਵਾਲਿਆਂ) ਦੀਆਂ ਗੱਲਾਂ ਤੋਂ ਬਰੀ ਹਨ ਅਤੇ ਉਹਨਾਂ ਦੇ ਲਈ ਬਖ਼ਸ਼ਿਸ਼ ਤੇ ਨੇਕ ਰੋਜ਼ੀ ਹੈ।(26)

ਐ ਈਮਾਨ ਵਾਲਿਓ! ਆਪਣੇ ਘਰਾਂ ਤੋਂ ਸਿਵਾ, ਦੂਸਰੇ (ਲੋਕਾਂ ਦੇ) ਘਰਾਂ ਵਿਚ ਘਰ ਵਾਲਿਆਂ ਤੋਂ ਆਗਿਆ ਬਗ਼ੈਰ, ਅਤੇ ਉਹਨਾਂ ਨੂੰ ਸਲਾਮ ਕੀਤੇ ਬਗੈਰ ਵੇਸ਼ ਨਾ ਕਰਿਆ ਕਰੋ। ਇਹ ਤੁਹਾਡੇ ਹੱਕ ਵਿਚ ਵਧੇਰੇ ਚੰਗਾ ਹੈ। (ਅਤੇ ਅਸੀਂ ਇਹ ਨਸੀਹਤ ਇਸ ਲਈ ਕਰਦੇ ਹਾਂ ਕਿ) ਸ਼ਾਇਦ ਤੁਸੀਂ ਯਾਦ ਰੱਖੋ (27) ਜੇਕਰ ਤੁਸੀਂ ਘਰ ਵਿੱਚ ਕਿਸੇ ਨੂੰ ਮੌਜੂਦ ਨਾ ਪਾਵੋ ਤਾਂ ਜਦੋਂ ਤੱਕ ਤੁਹਾਨੂੰ ਆਗਿਆ ਨਾ ਮਿਲੇ ਉਸ ਅੰਦਰ ਦਾਖ਼ਲ ਨਾ ਹੋਵੋ। ਅਤੇ ਜੇਕਰ ਇਹ ਕਿਹਾ ਜਾਵੇ ਕਿ (ਇਸ ਸਮੇਂ) ਪਿਛਾਂਹ ਮੁੜ ਜਾਵੇ ਤਾਂ ਮੁੜ ਜਾਇਆ ਕਰੋ। ਇਹ ਤੁਹਾਡੇ ਲਈ ਪਾਕੀ ਦੀ ਗੱਲ ਹੈ। ਅਤੇ ਜਿਹੜੇ ਕੰਮ ਤੁਸੀਂ ਕਰਦੇ ਹੋ, ਅੱਲਾਹ ਸਾਰਿਆਂ ਨੂੰ ਜਾਣਦਾ ਹੈ।(28)

78-ਇਸਲਾਮ ਵਿਚ ਔਰਤ ਦਾ ਸਥਾਨ