ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲਿਆਂ ਅਤੇ ਬਾਲ ਬੱਚਿਆਂ ਨੂੰ ਖੁਆਉਂਦੇ ਹੋ ਜਾਂ ਉਹਨਾਂ ਨੂੰ ਕੱਪੜੇ ਪਹਿਨਾਉਣਾ, ਜਾਂ ਇੱਕ ਗ਼ੁਲਾਮ ਅਜ਼ਾਦ ਕਰਨਾ ਅਤੇ ਜਿਸ ਕੋਲ ਇਸ ਦੀ ਸਮਰੱਥਾ ਨਾ ਹੋਵੋ, ਉਹ ਤਿੰਨ ਰੋਜ਼ੇ ਰੱਖੇ। ਇਹ ਤੁਹਾਡੀਆਂ ਸਹੁੰਆਂ ਦਾ ਪਸ਼ਚਾਤਾਪ (ਕੱਫ਼ਾਰਾ) ਹੈ ਜਦੋਂ ਤੁਸੀਂ ਕਸਮ ਖਾ ਲਓ ਅਤੇ ਉਸ ਨੂੰ ਤੋੜ ਦੇਵੋ) ਅਤੇ (ਤੁਹਾਨੂੰ) ਚਾਹੀਦਾ ਹੈ ਕਿ ਆਪਣੀਆਂ ਸਹੁੰਆਂ ਦੀ ਪਾਲਣਾ ਕਰੋ। ਇੰਜ ਅੱਲਾਹ ਤੁਹਾਡੇ ਸਮਝਾਉਣ ਦੇ ਲਈ ਆਪਣੀਆ ਆਇਤਾਂ ਖੋਲ੍ਹ-ਖੋਲ੍ਹ ਕੇ ਬਿਆਨ ਫ਼ਰਮਾਉਂਦਾ ਹੈ, ਤਾਂ ਜੋ ਤੁਸੀਂ ਧੰਨਵਾਦੀ ਬਣੋ।(89)

(ਸੂਰਤ ਆਲ-ਮਾਇਦਾ 89)

ਕਹਿ ਦੇਵੋ ਕਿ ਆਪਣੇ ਗਵਾਹਾਂ ਨੂੰ ਲਿਆਓ, ਜਿਹੜੇ ਦੱਸਣ ਕਿ ਅੱਲਾਹ ਨੇ ਇਹ ਚੀਜ਼ਾਂ ਹਰਾਮ ਕੀਤੀਆਂ ਹਨ। ਫਿਰ ਜੇ ਉਹ ਆ ਕੇ ਸ਼ਹਾਦਤ (ਗਵਾਹੀ) ਦੇ ਦੇਣ ਤਾਂ ਤੁਸੀਂ ਉਹਨਾਂ ਦੇ ਨਾਲ ਗਵਾਹੀ ਨਾ ਦੇਣਾ ਅਤੇ ਨਾ ਉਹਨਾਂ ਲੋਕਾਂ ਦੀਆਂ ਅਕਾਂਖਿਆਵਾਂ ਦੇ ਪਿੱਛੇ ਤੁਰਨਾ, ਜਿਹੜੇ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਹਨ ਅਤੇ ਜਿਹੜੇ ਆਖ਼ਿਰਤ 'ਤੇ ਈਮਾਨ ਨਹੀਂ ਲਿਆਉਂਦੇ ਤੇ (ਬੁੱਤਾਂ ਨੂੰ ਆਪਣੇ ਪਾਲਣਹਾਰ ਦੇ ਬਰਾਬਰ ਮੰਨਦੇ ਹਨ।(151)

ਕਹਿ ਦੇਵੋ ਕਿ ਲੋਕੋ ਆਓ! ਮੈਂ ਤੁਹਾਨੂੰ ਉਹ ਚੀਜ਼ਾਂ ਪੜ੍ਹਕੇ ਸੁਣਾਵਾਂ, ਜਿਹੜੀਆਂ ਤੁਹਾਡੇ ਰੱਬ ਦੁਆਰਾ ਤੁਹਾਡੇ 'ਤੇ ਹਰਾਮ ਕੀਤੀਆਂ ਗਈਆਂ ਹਨ। (ਉਹਨਾਂ ਦੇ ਸਬੰਧ ਵਿੱਚ, ਉਸ ਨੇ ਇਸ ਤਰ੍ਹਾਂ ਇਰਸ਼ਾਦ ਫ਼ਰਮਾਇਆ ਹੈ) ਕਿ ਕਿਸੇ ਚੀਜ਼ ਨੂੰ ਅੱਲਾਹ ਦਾ ਭਾਈਵਾਲ ਨਾ ਬਣਾਇਓ ਅਤੇ ਮਾਂ ਪਿਓ ਨਾਲ (ਬਦਸਲੂਕੀ ਨਾ ਕਰਿਓ ਬਲਕਿ ਸੋਹਣਾ) ਸਲੂਕ ਕਰਦੇ ਰਹਿਓ ਅਤੇ ਗ਼ਰੀਬੀ ਦੇ ਡਰੋਂ ਆਪਣੀ ਔਲਾਦ ਨੂੰ ਕਤਲ ਨਾ ਕਰਿਓ ਕਿਉਂਕਿ ਤੁਹਾਨੂੰ ਤੇ ਉਹਨਾਂ ਨੂੰ ਮੈਂ ਹੀ ਰਿਜ਼ਕ ਦਿੰਦਾ ਹਾਂ ਤੇ ਅਸ਼ਲੀਲ ਗੱਲਾਂ ਜ਼ਾਹਿਰ ਹੋਣ ਜਾਂ ਲੁਕੀਆਂ ਛਿਪੀਆਂ, ਉਹਨਾਂ ਦੇ ਨੇੜੇ ਨਾ ਜਾਣਾ ਤੇ ਕਿਸੇ ਜਾਨਦਾਰ ਨੂੰ ਜਿਸ ਦੇ ਕਤਲ ਨੂੰ ਅੱਲਾਹ ਨੇ ਹਰਾਮ ਕਰ ਦਿੱਤਾ ਹੈ, ਕਤਲ ਨਾ ਕਰਨਾ ਪਰ ਜਾਇਜ਼ ਤੌਰ 'ਤੇ (ਭਾਵ ਜਿਸਦਾ ਹੁਕਮ ਸ਼ਰੀਅਤ ਨੇ ਦਿੱਤਾ ਹੋਵੇ) ਇਹਨਾਂ ਗੱਲਾਂ ਦਾ ਉਹ ਤੁਹਾਨੂੰ ਹੁਕਮ ਫ਼ਰਮਾਉਂਦਾ ਹੈ ਤਾਂ ਕਿ ਤੁਸੀਂ ਸਮਝੋ (152) ਅਤੇ ਯਤੀਮ ਦੇ ਮਾਲ ਦੇ ਕੋਲ ਵੀ ਨਾ ਜਾਣਾ ਪਰ ਅਜਿਹੇ ਢੰਗ ਨਾਲ ਜਿਹੜਾ ਬਹੁਤ ਹੀ ਵਧੀਆ ਹੋਵੇ, ਇੱਥੋਂ ਤੱਕ ਕਿ ਉਹ ਜਵਾਨੀ ਦੀ ਉਮਰ ਨੂੰ ਪਹੁੰਚ ਜਾਵੇ ਤੇ ਨਾਪ ਤੇ ਤੋਲ ਇਨਸਾਫ ਨਾਲ ਪੂਰਾ ਪੂਰਾ ਤੋਲਿਆ ਕਰੋ, ਅਸੀਂ ਕਿਸੇ ਨੂੰ ਤਕਲੀਫ਼ ਨਹੀਂ ਦਿੰਦੇ ਪਰ ਉਸ ਦੀ ਤਾਕਤ ਅਨੁਸਾਰ, ਤੇ ਜਦੋਂ ਕਿਸੇ ਦੀ ਬਾਬਤ) ਕੋਈ ਗੱਲ ਕਹੋ ਤਾਂ ਇਨਸਾਫ਼ ਨਾਲ ਕਹੋ ਭਾਵੇਂ ਉਹ (ਤੁਹਾਡਾ) ਸਕਾ-ਸਬੰਧੀ ਹੀ ਹੋਵੇ ਅਤੇ ਅੱਲਾਹ ਦੇ ਅਹਿਦ (ਵਚਨ) ਨੂੰ ਪੂਰਾ

71-ਇਸਲਾਮ ਵਿਚ ਔਰਤ ਦਾ ਸਥਾਨ