ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਜਿਹੜੀ ਚੀਜ਼ ਵਿੱਚ ਅੱਲਾਹ ਨੇ ਤੁਹਾਡੇ ਵਿੱਚੋਂ ਕੁੱਝ (ਬੰਦਿਆਂ ਨੂੰ ਕੁੱਝ 'ਤੇ ਉੱਤਮਤਾ ਬਖ਼ਸ਼ੀ ਹੈ, ਉਸ ਦੀ ਲਾਲਸਾ ਨਾ ਕਰੋ। ਮਰਦਾਂ ਨੂੰ ਉਹਨਾਂ ਕਰਮਾਂ ਦਾ ਸਵਾਬ ਮਿਲੇਗਾ, ਜਿਹੜੇ ਉਹ ਕਰਨਗੇ ਅਤੇ ਔਰਤਾਂ ਨੂੰ ਉਹਨਾਂ ਅਮਲਾਂ ਦਾ ਬਦਲਾ ਮਿਲੇਗਾ, ਜਿਹੜੇ ਉਹ ਕਰਨਗੀਆਂ, ਤੇ ਅੱਲਾਹ ਤੋਂ ਉਸ ਦੇ ਫ਼ਜ਼ਲਾਂ (ਅਤੇ ਕਰਮ ਦੀ ਦੁਆ) ਮੰਗਦੇ ਰਿਹਾ ਕਰੋ। ਕੋਈ ਸ਼ੱਕ ਨਹੀਂ ਕਿ ਅੱਲਾਹ ਹਰ ਚੀਜ਼ ਤੋਂ ਵਾਕਿਫ਼ ਹੈ।(32)

ਅਤੇ ਜਿਹੜਾ ਧਨ-ਦੌਲਤ ਮਾਂ-ਪਿਉ ਅਤੇ ਸਾਕ-ਸੰਬੰਧੀ ਛੱਡ ਕੇ ਮਰ ਜਾਣ (ਤਾਂ ਹੱਕਦਾਰਾਂ ਨੂੰ ਵੰਡ ਦੇਵੋ) ਕਿਉਂਕਿ ਅਸੀਂ ਹਰੇਕ ਦੇ ਹੱਕਦਾਰ (ਵਿਰਾਸਤ ਵਾਲੇ) ਮੁਕੱਰਰ ਕਰ ਦਿੱਤੇ ਹਨ ਅਤੇ ਜਿਹੜੇ ਲੋਕਾਂ ਨਾਲ ਤੁਸੀਂ ਵਾਅਦਾ ਕਰ ਚੁੱਕੋ ਉਹਨਾਂ ਨੂੰ ਉਹਨਾਂ ਦਾ (ਬਣਦਾ) ਹਿੱਸਾ ਵੀ ਦੇਵੋ, ਬੇਸ਼ੱਕ ਅੱਲਾਹ ਹਰ ਚੀਜ਼ 'ਤੇ ਨਜ਼ਰ ਰੱਖਦਾ ਹੈ।(33) ਮਰਦ, ਔਰਤਾਂ ਦੇ ਮਾਮਲਿਆਂ ਸੰਬੰਧੀ ਜ਼ਿੰਮੇਵਾਰ ਹਨ, ਇਸ ਆਧਾਰ 'ਤੇ ਕਿਉਂਕਿ ਅੱਲਾਹ ਨੇ ਕੁੱਝ ਨੂੰ ਕੁੱਝ ਨਾਲੋਂ ਵਡਿਆਈ ਬਖ਼ਸ਼ੀ ਹੈ। ਤੇ ਇਸ ਲਈ ਵੀ ਕਿ ਮਰਦ ਆਪਣਾ ਮਾਲ ਖ਼ਰਚ ਕਰਦੇ ਹਨ ਤਾਂ ਜੋ ਨੇਕ ਪਤਨੀਆਂ ਹਨ, ਉਹ ਮਰਦ ਦੇ ਹੁਕਮ ਅਨੁਸਾਰ ਚੱਲਦੀਆਂ ਅਤੇ ਉਹਨਾਂ ਦੀ ਪਿੱਠ ਪਿੱਛੇ ਅੱਲਾਹ ਦੀ ਦੇਖ-ਰੇਖ ਵਿੱਚ (ਮਾਲ ਅਤੇ ਇੱਜ਼ਤ ਆਬਰੂ) ਦੀ ਰਾਖੀ ਕਰਦੀਆਂ ਹਨ, ਅਤੇ ਜਿਹੜੀਆਂ ਔਰਤਾਂ ਬਾਰੇ ਤੁਹਾਨੂੰ ਇਹ ਪਤਾ ਚੱਲੇ ਕਿ ਅਵੱਗਿਆ ਤੇ (ਬੁਰੇ ਕੰਮ ਕਰਨ ਲੱਗ ਜਾਣ ਤਾਂ (ਪਹਿਲਾਂ) ਉਹਨਾਂ ਨੂੰ (ਮੂੰਹ-ਜ਼ੁਬਾਨੀ) ਸਮਝਾਓ (ਜੇਕਰ ਨਾ ਸਮਝਣ ਤਾਂ ਫਿਰ ਉਹਨਾਂ ਨਾਲ ਸੇਜਾ ਮਾਣਨੀਆਂ ਤਿਆਗ ਦੇਵੋ। ਜੇ ਇਸ 'ਤੇ ਵੀ ਬਾਜ਼ ਨਾ ਆਉਣ ਤਾਂ ਫਿਰ ਉਹਨਾਂ ਨੂੰ) ਮਾਰੋ-ਧਮਕਾਓ ਅਤੇ ਜੇ ਉਹ ਤੁਹਾਡੀਆਂ ਆਗਿਆਕਾਰ ਬਣ ਜਾਣ ਤਾਂ ਫਿਰ ਉਹਨਾਂ ਨੂੰ (ਮੱਲੋ-ਮੱਲੀ) ਸਜ਼ਾ ਦੇਣ ਦਾ ਕੋਈ ਬਹਾਨਾ ਨਾ ਭਾਲਦੇ ਫਿਰੋ। ਬੇਸ਼ੱਕ ਅੱਲਾਹ ਸਰਵਉੱਚ (ਅਤੇ) ਸੱਭ ਤੋਂ ਵੱਡਾ ਹੈ। (34)

ਮਰਦ ਦੇ ਘਰਾਣੇ ਅਤੇ ਜੇ ਤੁਹਾਨੂੰ ਪਤਾ ਚੱਲੇ ਕਿ ਪਤੀ-ਪਤਨੀ ਵਿਚ ਅਣਬਣ ਹੈ ਤਾਂ ਇੱਕ (ਸਹੀ) ਇਨਸਾਫ਼ ਕਰਨ ਵਾਲਾ, ਵਿੱਚੋਂ ਅਤੇ ਇੱਕ ਇਨਸਾਫ਼ ਕਰਨ ਵਾਲਾ, ਔਰਤ ਦੇ ਘਰਾਣੇ ਵਿੱਚੋਂ ਨਿਯੁਕਤ ਕਰ ਲਵੋ, ਜੇ ਉਹ ਗੱਲ ਸੁਆਰਨੀ ਚਾਹੁਣਗੇ ਤਾਂ ਅੱਲਾਹ ਉਹਨਾਂ ਵਿਚਾਲੇ ਮਿਲਾਪ ਦਾ ਕੋਈ ਰਾਹ ਪੈਦਾ ਕਰ ਦੇਵੇਗਾ। ਕੋਈ ਸ਼ੱਕ ਨਹੀਂ ਕਿ ਅੱਲਾਹ ਸਭ ਕੁੱਝ ਜਾਣਨ ਵਾਲਾ ਅਤੇ ਸਭ ਗੱਲਾਂ ਤੋਂ ਬਾਖ਼ਬਰ ਹੈ,(35) ਅਤੇ ਅੱਲਾਹ ਦੀ ਹੀ ਇਬਾਦਤ ਕਰੋ ਤੇ ਉਸ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਓ ਤੇ ਮਾਪਿਆਂ ਤੇ ਨੇੜਲੇ ਰਿਸ਼ਤੇਦਾਰਾਂ ਤੇ ਯਤੀਮਾਂ ਤੇ ਮਥਾਜ਼ਾਂ ਤੇ ਸਾਕ-ਸਬੰਧੀਆਂ ਤੇ ਗੁਆਂਢੀਆਂ ਤੇ ਅਜਨਬੀ ਗੁਆਂਢੀਆਂ ਤੇ ਨੇੜਲੇ

66-ਇਸਲਾਮ ਵਿਚ ਔਰਤ ਦਾ ਸਥਾਨ