ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਾਇਆ ਗਿਆ ਹੈ। ਲੋਕਾਂ ਉਪਰ ਖ਼ੁਦਾ ਦਾ ਹੱਕ ਹੈ ਕਿ ਜੋ ਇਸ ਘਰ (ਖ਼ਾਨਾ-ਕਾਅਬਾ) ਤੱਕ ਪਹੁੰਚਣ ਦੀ ਸਮਰੱਥਾ ਰੱਖਦਾ ਹੋਵੇ, ਉਹ ਇਸਦਾ ਹੱਜ ਕਰੇ, ਜੇਕਰ ਲੋਕ ਅਜਿਹਾ ਨਾ ਕਰਨ ਤਾਂ ਅੱਲਾਹ ਲੋਕਾਂ ਤੋਂ ਬੇਨਿਆਜ਼ ਹੈ।' (ਸੂਰਤ ਆਲ-ਏਇਮਰਾਨ: 96-97)

ਹਾਜੀਆਂ ਦੇ ਮੱਕਾ ਸ਼ਰੀਫ਼ ਵਿਚ ਪ੍ਰਵੇਸ਼ ਕਰਨ ਲਈ ਕੁਝ ਖ਼ਾਸ ਹੱਦਾਂ ਮੁਕੱਰਰ ਕੀਤੀਆਂ ਗਈਆਂ ਹਨ ਜਿਸ ਥਾਂ ਤੋਂ ਹਾਜੀ ਸਾਹਿਬਾਨ ਅਹਿਮ (ਅਣਸੀਤੇ ਕਪੜੇ) ਪਹਿਨ ਕੇ ਮੱਕਾ ਸ਼ਰੀਫ਼'ਚ ਦਾਖ਼ਲ ਹੁੰਦੇ ਹਨ, ਇਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ:

ਮਦੀਨੇ ਵਲੋਂ ਆਉਣ ਵਾਲੇ - ਬੀਰ-ਏ-ਅਲੀ (ਥਾਂ ਦਾ ਨਾਂ)

ਸੀਰੀਆ ਵਲੋਂ ਆਉਣ ਵਾਲੇ - ਜ਼ੋਹਫ਼ਾ

ਨਜਦ ਵਲੋਂ ਆਉਣ ਵਾਲੇ - ਕਰਨ

ਹਿੰਦੋਸਤਾਨ ਅਤੇ ਈਰਾਨ ਵਲੋਂ ਆਉਣ ਵਾਲੇ - ਯਾਲਮ ਯਾਲਮ

ਇਹਨਾਂ ਥਾਵਾਂ ਤੋਂ ਹਾਜੀਆਂ ਲਈ ਅਹਿਮ ਪਹਿਣ ਕੇ ਆਉਣਾ ਜ਼ਰੂਰੀ ਹੈ। ਭਾਰਤੀ ਲੋਕ ਆਮ ਤੌਰ 'ਤੇ ਦਿੱਲੀ ਏਅਰ ਪੋਰਟ 'ਤੇ ਹੀ ਹੱਜ ਜਾਂ ਉਮਰੇ ਦੀ ਨੀਯਤ ਕਰ ਕੇ ਅਹਿਮ ਪਹਿਨ ਲੈਂਦੇ ਹਨ। ਹੱਜ/ਉਮਰਾ ਦੀ ਨੀਯਤ ਇਸ ਪ੍ਰਕਾਰ ਕੀਤੀ ਜਾਂਦੀ ਹੈ: 'ਅੱਲਾ-ਹੁੰਮਾ ਇੰਨੀ ਉਰੀਦੁਲ ਹੱਜ/ਉਮਰਾਤਾ ਫ਼ਾ ਯੱਸਿਰ ਹੂ ਲੀ ਵ ਤਾ ਕੱਬਾਲਾਹੁ ਮਿੰਨੀ' (ਅਰਥਾਤ ਐ ਅੱਲਾਹ! ਮੈਂ ਹੱਜ/ਉਮਰੇ ਦਾ ਇਰਾਦਾ ਕਰਦਾ ਹਾਂ, ਇਸ ਨੂੰ ਮੇਰੇ ਲਈ ਲਈ ਅਸਾਨ ਫ਼ਰਮਾਉਣਾ ਅਤੇ ਕਬੂਲ ਫ਼ਰਮਾਉਣਾ'।

ਅਹਿਰਾਮ ਦੀਆਂ ਦੋ ਚੱਦਰਾਂ ਚੋਂ ਇਕ ਧੋਤੀ ਵਾਂਗ ਗੱਠ ਦਿੱਤੇ ਬਗ਼ੈਰ ਪਹਿਨੀ ਜਾਂਦੀ ਹੈ ਅਤੇ ਦੂਜੀ ਚਾਦਰ ਨੂੰ ਸਿਰ ਸਮੇਤ ਉਪਰ ਲੈ ਲਿਆ ਜਾਂਦਾ ਹੈ। ਅਹਿਰਾਮ ਦੀ ਹਾਲਤ ਚ ਨੀਯਤ ਕਰਨ ਤੋਂ ਬਾਅਦ ਹੇਠ ਲਿਖੀਆਂ ਗੱਲਾਂ ਮਨਾਂ ਹਨ।(ਉ) ਸਿਲਿਆ ਹੋਇਆ ਕੱਪੜਾ-ਸਿਰਫ਼ ਮਰਦਾਂ ਲਈ। (ਅ) ਸਿਰ ਅਤੇ ਚਿਹਰੇ ਦਾ ਨਾ ਢਕਣਾ-ਔਰਤਾਂ ਸਿਰਫ਼ ਮੂੰਹ ਨੰਗਾ ਰਖ ਸਕਦੀਆਂ ਹਨ। (ਏ) ਖ਼ੁਸ਼ਬੂ ਦਾ ਇਸਤੇਮਾਲ ਕਰਨਾ (ਸ) ਖ਼ੁਸ਼ਕੀ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਨਾ (ਖ) ਪਤੀ ਪਤਨੀ ਵਾਲੇ ਸਬੰਧ (ਸੰਭੋਗ ਆਦਿ) ਕਰਨਾ।

ਅਹਿਮ ਪਹਿਨਣ ਉਪਰੰਤ ਮਰਦ ਉੱਚੀ ਅਤੇ ਔਰਤਾਂ ਧੀਮੀ ਅਵਾਜ਼ ਵਿਚ ਤਲਬੀਆ (ਇਕ ਵਿਸ਼ੇਸ਼ ਜ਼ਿਕਰ) ਪੜ੍ਹਦੇ ਹਨ: 'ਲੱਬੈਕ ਅੱਲਾ-ਹੁੰਮਾ ਲੱਬੈਕ, ਲੱਬੈਕਾ ਲਾ ਸ਼ਰੀਕਾ ਲਾਕਾ ਲੱਬੈਕ, ਇੰਨਲ ਹਮਦਾ ਵੰਨਿਅਮਤਾ ਲਾਕਾ ਵਲ ਮਲਕ, ਲਾ ਸ਼ਰੀਕਾ ਲਕ' (ਅਰਥਾਤ ਮੈਂ ਹਾਜ਼ਰ ਹਾਂ, ਐ ਅੱਲਾਹ! ਮੈਂ ਹਾਜ਼ਰ ਹਾਂ, ਤੇਰਾ

35-ਇਸਲਾਮ ਵਿਚ ਔਰਤ ਦਾ ਸਥਾਨ