ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਰਹਮ ਨੇ ਬਣਾਇਆ। (ਖ) ਕੁਰੈਸ਼ ਖ਼ਾਨਦਾਨ ਵਾਲਿਆਂ ਨੇ ਤਾਮੀਰ ਕੀਤੀ (ਹਜ਼ਰਤ ਮੁਹੰਮਦ (ਸ.) ਦੇ ਸਮੇਂ) ਹਜ਼ਰਤ ਅਬਦੁੱਲ੍ਹਾ ਇਬਨ-ਏ-ਜ਼ੁਬੈਰ ਨੇ ਤਾਮੀਰ ਕਰਵਾਈ (ਘ) ਹਿਜਾਜ਼-ਬਿਨ-ਯੂਸੁਫ਼ ਨੇ ਤਾਮੀਰ ਕਰਵਾਇਆ। (ਘ) ਸੁਲਤਾਨ ਮੁਰਾਦ ਬਿਨ ਸੁਲਤਾਨ ਅਹਿਮਦ ਨੇ 1039 ਹਿਜਰੀ 'ਚ ਤਾਮੀਰ ਕਰਵਾਈ ਜੋ ਅੱਜ ਤੀਕ ਕਾਇਮ ਹੈ।

ਅੱਲਾਹ ਦਾ ਘਰ ਨੀਵੀਂ ਥਾਂ ਹੋਣ ਕਰਕੇ ਸੈਲਾਬ ਆਉਣ ਕਾਰਨ ਬੈਤੁੱਲਾਹ ਦੀ ਇਮਾਰਤ ਕਮਜ਼ੋਰ ਹੋ ਗਈ ਸੀ। ਇਸ 'ਤੇ ਛੱਤ ਨਾ ਹੋਣ ਕਰਕੇ ਕੰਧਾਂ ਵੀ ਕਮਜ਼ੋਰ ਪੈ ਗਈਆਂ ਸਨ। ਸੈਲਾਬ ਦਾ ਪਾਣੀ ਅੰਦਰ ਆ ਜਾਂਦਾ ਸੀ। ਭਾਵੇਂ ਕੁਰੈਸ਼ੀ ਸਰਦਾਰ 'ਆਮਿਰ-ਉਲ-ਜਾਦਿਰ' ਨੇ ਕਾਅਬੇ ਦੇ ਚਾਰ-ਚੁਫੇਰੇ ਦੀਵਾਰ ਬਣਵਾ ਦਿੱਤੀ ਸੀ। ਪਰੰਤੂ ਫਿਰ ਵੀ ਸੈਲਾਬ ਆਉਣ ਕਰਕੇ ਚੰਗੀ ਤਰ੍ਹਾਂ ਹਿਫ਼ਾਜ਼ਤ ਨਾ ਹੋ ਸਕੀ। ਕੁਰੈਸ਼ੀਆਂ ਨੇ ਨਵੇਂ ਸਿਰਿਓਂ ਤਾਮੀਰ ਕਰਨ ਦਾ ਇਰਾਦਾ ਕੀਤਾ। ਅਚਾਨਕ ਉਹਨਾਂ ਦਿਨਾਂ 'ਚ ਇੱਕ ਜਹਾਜ਼ ਤੂਫ਼ਾਨ ਦੀ ਲਪੇਟ ਚ ਆ ਕੇ ਜੱਦਾਹ (ਜਿਸ ਦਾ ਪੁਰਾਣਾ ਨਾਂ ਸ਼ਈਬਾ ਹੈ) ਬੰਦਰਗਾਹ 'ਤੇ ਆ ਕੇ ਤਬਾਹ ਹੋ ਗਿਆ। ਉਸ ਜਹਾਜ਼ ਦੇ ਤਖ਼ਤੇ ਖ਼ਰੀਦ ਕੇ ਕਾਅਬੇ ਦੀ ਤਾਮੀਰ ਮੁਕੰਮਲ ਕੀਤੀ ਗਈ।

ਤਾਮੀਰ ਤੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਇਸ ਅੱਲਾਹ ਦੇ ਘਰ ਦੀ ਤਾਮੀਰ ਆਪਣੀ ਹੱਕ-ਸੱਚ ਦੀ ਕਮਾਈ 'ਚੋਂ ਕਰਨੀ ਹੈ। ਸੂਦ, ਲੁੱਟ-ਮਾਰ, ਜ਼ੋਰ ਜ਼ਬਰਦਸਤੀ ਅਤੇ ਹਥਿਆਇਆ ਹੋਇਆ ਮਾਲ ਨਹੀਂ ਲਾਉਣਾ। ਜਦੋਂ ਲੋੜੀਂਦੀ ਰਕਮ ਇਕੱਠੀ ਹੋ ਗਈ ਤਾਂ ਹੇਠ ਲਿਖੇ ਕੁਰੈਸ਼ੀ ਖ਼ਾਨਦਾਨਾਂ ਨੇ ਖ਼ਾਨਾ-ਕਾਅਬਾ ਦੀ ਤਾਮੀਰ ਕਰਨ ਦਾ ਕੰਮ ਨਿਮਨ ਅਨੁਸਾਰ ਵੰਡ ਲਿਆ ਗਿਆ:

(ਉ) ਦਰਵਾਜ਼ੇ ਵਾਲੀ ਦੀਵਾਰ-ਬਨੀ ਅਬਦ ਮਨਾਫ਼ ਅਤੇ ਬਨੀ ਜ਼ਰਾ

(ਅ) ਹਜਰ-ਏ-ਅਸਵਦ ਅਤੇ ਰੁਕਨ-ਏ-ਯਮਾਨੀ ਦੇ ਵਿਚਕਾਰਲੀ ਦੀਵਾਰ ਬਨੀ ਮੁਖ਼ਜੁਮ ਅਤੇ ਬਨੀ ਤੱਯਮ।

(ੲ) ਪਿਛਲੀ ਦੀਵਾਰ- ਬਨੀ ਸਹਿਮ ਅਤੇ ਬਨੀ ਜਮਹ

(ਸ) ਹਤੀਮ (ਜਿੱਧਰ ਬੈਤੁੱਲਾਹ ਦਾ ਪਰਨਾਲਾ ਹੈ)-ਬਨੀ ਅਬਦੁੱਲਾ, ਬਨੀ ਅਸਦ, ਬਨੀ ਅਦੀ।

ਕਾਅਬੇ ਦੀ ਪੁਰਾਣੀ ਇਮਾਰਤ ਸ਼ਹੀਦ ਕਰਨੋਂ ਹਰ ਕੋਈ ਡਰਦਾ ਸੀ ਕਿਉਂ ਜੋ ਅਬਰਹਾ ਦੀ ਫ਼ੌਜ ਦਾ (ਵਾਦੀ-ਏ-ਮਹੱਸਰ) ਰੱਬੀ ਕਹਿਰ ਸਦਕਾ ਜੋ ਹਾਲ ਹੋਇਆ ਸੀ ਉਹ ਸਭ ਦੇ ਸਾਹਮਣੇ ਸੀ। ਵਲੀਦ ਬਿਨ ਮੁਗ਼ੀਰ ਨਾਮੀਂ ਬਹਾਦੁਰ ਨੇ ਨੇਕ ਨੀਯਤੀ ਨਾਲ ਇਹ ਕਹਿ ਕੇ ਕਿ 'ਐ ਅੱਲਾਹ! ਅਸੀ ਭਲਾਈ ਤੋਂ ਸਿਵਾ ਕੁਝ ਨਹੀਂ ਚਾਹੁੰਦੇ' ਕੰਮ ਸ਼ੁਰੂ ਕਰ ਦਿੱਤਾ। ਜਦੋਂ ਹਜ਼ਰਤ ਜਿਬਰਾਈਲ

30-ਇਸਲਾਮ ਵਿਚ ਔਰਤ ਦਾ ਸਥਾਨ