ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/158

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਲ-ਏ-ਗ਼ਨੀਮਤ-ਜੰਗ ਦੌਰਾਨ ਵਿਰੋਧੀ ਫ਼ੌਜ ਵੱਲੋਂ ਮਿਲਿਆ ਮਾਲ। ਲੁੱਟ ਦਾ ਮਾਲ।

ਮੱਕੀ-ਮੱਕੇ ਦੇ ਰਹਿਣ ਵਾਲੇ, ਮੱਕੇ ਦੌਰਾਨ ਉਤਰੀਆਂ ਆਇਤਾਂ, ਮੱਕੇ ਵਾਲੇ।

ਮਜਲਿਸ-ਬੈਠਕ, ਮੀਟਿੰਗ, ਕਿਸੇ ਵਿਸ਼ੇਸ਼ ਗੱਲ 'ਤੇ ਚਰਚਾ ਕਰਨਾ।

ਮਹਿਰਮ-ਉਹ ਵਿਅਕਤੀ ਜਿਸ ਨਾਲ ਨਿਕਾਹ ਹਰਾਮ ਹੋਵੇ, ਜਿਸ ਨਾਲ ਨਿਕਾਹ ਨਾ ਹੋ ਸਕਦਾ ਹੋਵੇ।

ਨਿਕਾਹ-ਸ਼ਾਬਦਿਕ ਅਰਥ ਮਿਲਣ ਅਤੇ ਮਿਲਾਪ ਦੇ ਹਨ। ਦੋਵਾਂ ਦਾ ਇਕ ਧਾਗੇ ਵਿਚ ਬੰਨ੍ਹੇ ਜਾਣ ਨੂੰ ਨਿਕਾਹ ਆਖਿਆ ਜਾਂਦਾ ਹੈ। ਔਰਤ ਦੀ ਰਜ਼ਾਮੰਦੀ ਜਾਂ ਇਜਾਜ਼ਤ ਅਤੇ ਮਰਦ ਦੇ ਕਬੂਲ ਕਰ ਲੈਣ ਦਾ ਨਾਂ ਨਿਕਾਹ ਹੈ। ਮਰਦ ਔਰਤ ਦਾ ਇਕ ਮਜ਼ਬੂਤ ਕਿਲੇ ਅੰਦਰ ਦਾਖ਼ਲ ਹੋ ਜਾਣ ਨੂੰ ਨਿਕਾਹ ਆਖਿਆ ਜਾਂਦਾ ਹੈ।

ਤਲਾਕ-ਮਰਦ ਔਰਤ ਦਾ ਪੱਕੇ ਤੌਰ ਤੇ ਵੱਖਰੇ ਹੋ ਜਾਣਾ, ਨਿਕਾਹ ਦੇ ਰਿਸ਼ਤੇ ਦਾ ਖ਼ਤਮ ਹੋ ਜਾਣਾ ਜਾਂ ਪਤੀ ਪਤਨੀ ਦੇ ਆਪਸੀ ਹੱਕਾਂ ਦਾ ਖ਼ਤਮ ਹੋ ਜਾਣਾ, ਛੱਡ ਦੇਣਾ, ਅਜ਼ਾਦ ਕਰ ਦੇਣਾ, ਜੁਦਾਈ ਅਖ਼ਤਿਆਰ ਕਰ ਲੈਣਾ ਜਾਂ ਉਠਨੀ ਦਾ ਪੈਰਾਂ ਨਾਲ ਬੰਨਣ ਵਾਲੀ ਰੱਸੀ ਤੋਂ ਖੁੱਲ ਜਾਣ ਨੂੰ ਆਖਿਆ ਜਾਂਦਾ ਹੈ। (ਮਿਸਵਾ-ਹੁਲ-ਲੁਗ਼ਾਤ ਪੰਨਾ 515)

ਤਵਾਫ਼-ਏ-ਜ਼ਿਆਰਤ-ਖ਼ਾਨਾ-ਏ-ਕਅਬਾ ਦੇ ਆਲੇ ਦੁਆਲੇ ਚੱਕਰ ਲਾਉਣਾ, ਹੱਜ ਵਾਪਸੀ ਸਮੇਂ ਤਵਾਫ਼ ਕਰਨ ਨੂੰ ਵੀ ਤਵਾਫ਼-ਏ-ਜ਼ਿਆਰਤ ਆਖਿਆ ਜਾਂਦਾ ਹੈ।

ਤਵਾਫ਼-ਖ਼ਾਨਾ ਕਅਬਾ ਦੇ ਸੱਤ ਚੱਕਰ ਲਾਉਣ ਨੂੰ ਤਵਾਫ਼ ਕਹਿੰਦੇ ਹਨ।

ਦਹੇਜ (ਜਹੇਜ਼)-ਮਾਤਾ-ਪਿਤਾ ਦੀ ਤਰਫੋਂ ਬਗ਼ੈਰ ਕਿਸੇ ਮੰਗ ਤੋਂ ਲੜਕੀ ਨੂੰ ਦਿੱਤਾ ਜਾਣ ਵਾਲਾ ਸਮਾਨ ਜੋ ਲੜਕੀ ਦੀ ਮਲਕੀਅਤ ਬਣ ਜਾਂਦਾ ਹੈ। ਇਸਲਾਮ ਨੇ ਦਹੇਜ ਦੇਣ ਦੀ ਬਜਾਏ ਵਰਾਸਤ ਲਈ ਤਾਕੀਦ ਫ਼ਰਮਾਈ ਹੈ।

ਨਮਾਜ਼-ਇਬਾਦਤ ਬੰਦਗੀ, ਰੱਬ ਨਾਲ ਸੰਪਰਕ ਕਰਨ ਦਾ ਸਾਧਨ, ਰੱਬ ਕੋਲੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਵਾਉਣ ਦਾ ਜ਼ਰੀਆ।

ਜ਼ਕਾਤ-ਨਿੱਜੀ ਮਾਲ ਵਿਚੋਂ ਸਾਲ ਬਾਅਦ ਢਾਈ ਪ੍ਰਤੀਸ਼ਤ ਹਿੱਸਾ ਗ਼ਰੀਬਾਂ, ਯਤੀਮਾਂ, ਬੇਵਸਾਂ ਅਤੇ ਜ਼ਰੂਰਤ ਮੰਦਾਂ ਵਿਚ ਵੰਡ ਦੇਣਾ।

ਜ਼ਿਨ੍ਹਾ (ਜਨਾ)-ਪੱਤ ਲੁੱਟਣਾ, ਜ਼ਬਰਦਸਤੀ ਕਰਨਾ, ਫ਼ੋਰਸਮੈਂਟ।

158-ਇਸਲਾਮ ਵਿਚ ਔਰਤ ਦਾ ਸਥਾਨ