ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਜਰ-ਏ-ਅਸਵਦ-ਕਾਲਾ ਪੱਥਰ ਜਿਹੜਾ ਖ਼ਾਨਾ ਅਬਾ ਦੇ ਇਕ ਕੋਨੇ 'ਚ ਸਥਿਤ ਹੈ।

ਖ਼ੁਲਾਅ ਜਾਂ ਫ਼ਸਖ਼-ਹਿੰਦੋਸਤਾਨ ਵਿਚ ਇਸਲਾਮੀ ਅਦਾਲਤ ਨਾ ਹੋਣ ਕਰਕੇ ਔਰਤਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਮਰਦ ਸ਼ਾਦੀ ਤੋਂ ਬਾਅਦ ਆਪਣੀ ਜ਼ਿੰਮੇਦਾਰੀ ਨਾ ਨਿਭਾਏ, ਜ਼ਿਆਦਤੀ ਕਰੇ ਅਤੇ ਤਲਾਕ ਦੇਣ ਲਈ ਵੀ ਤਿਆਰ ਨਾ ਹੋਵੇ ਤਾਂ ਸ਼ਰੀਅਤ ਨੇ ਔਰਤ ਨੂੰ ਛੁਟਕਾਰਾ ਪਾਉਣ ਲਈ ਤਲਾਕ ਦੀ ਥਾਂ ਖ਼ੁਲਾਅ ਜਾਂ ਫ਼ਸਖ਼ ਦੀ ਗੁੰਜਾਇਸ਼ ਰੱਖੀ ਹੈ। ਜੇਕਰ ਖ਼ੁਲਾਅ ਲਈ ਵੀ ਪਤੀ ਰਾਜ਼ੀ ਨਾ ਹੋਵੇ ਤਾਂ ਸ਼ਹੀਅਤ ਨੇ ਇਸਲਾਮੀ ਅਦਾਲਤ ਨੂੰ ਅਖ਼ਤਿਆਰ ਦਿੱਤਾ ਹੈ ਕਿ ਮਰਦ ਨੂੰ ਤਲਾਕ ਦੇਣ ਲਈ ਮਜਬੂਰ ਕਰੇ। ਜੇਕਰ ਨਾ ਮੰਨੇ ਤਾਂ ਨਿਕਾਹ ਫ਼ਸਖ਼ ਕਰ ਦੇਵੇ। ਪਤੀ ਦੇ ਲਾਪਤਾ ਹੋਣ ਦੀ ਸੂਰਤ ਵੀ ਇਸਲਾਮੀ ਅਦਾਲਤ ਨਿਕਾਹ ਦੇ ਫ਼ਸਖ਼ ਹੋਣ ਦਾ ਫ਼ੈਸਲਾ ਦਿੰਦੀ ਹੈ। (ਇਸਲਾਮੀ ਕਾਨੂੰਨ ਪੰਨਾ 231)

ਗਵਾਹ-ਨਿਕਾਹ ਜਾਂ ਕਿਸੇ ਲਿਖਤ ਵੇਲੇ ਮੌਜੂਦ ਲੋਕ।

(ਰਜ਼ੀ.) ਰਜ਼ੀ ਅੱਲਾਹੁ ਅਨਹੂ। ਅੱਲਾਹ ਇਹਨਾਂ ਤੋਂ ਰਾਜ਼ੀ ਹੋਵੇ। ਇਹ ਸਿਰਫ਼ ਸਹਾਬੀਆਂ ਲਈ ਬੋਲਿਆ ਅਤੇ ਲਿਖਿਆ ਜਾਂਦਾ ਹੈ।

ਵਲੀਮਾ-ਸ਼ਾਦੀ ਉਪਰੰਤ ਹੈਸੀਅਤ ਅਨੁਸਾਰ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਅਤੇ ਗ਼ਰੀਬਾਂ ਨੂੰ ਬਗ਼ੈਰ ਸ਼ਗਨ ਲਏ ਭੋਜਣ ਕਰਵਾਉਣਾ।

ਵਰਾਸਤ-ਮੁਕੱਰਰ ਕੀਤੀਆਂ ਗਈਆਂ ਹੱਦਾਂ ਦੀ ਪਾਬੰਦੀ ਕਰਨਾ ਜਿਸ ਬਾਰੇ ਰੱਬ ਦਾ ਫ਼ਰਮਾਨ ਅਤੇ ਨਬੀ ਦੇ ਤਰੀਕੇ ਨੂੰ ਮੁੱਖ ਰੱਖਣਾ ਹੈ।

ਬੇਟੀ ਦੀ ਵਰਾਸਤ-ਜੇਕਰ ਮ੍ਰਿਤਕ ਦੇ ਬੇਟਾ ਅਤੇ ਬੇਟੀ ਹੋਵੇ ਤਾਂ ਬੇਟੇ ਨਾਲੋਂ ਬੇਟੀ ਨੂੰ ਵਰਾਸਤ ਦਾ ਅੱਧਾ ਹਿੱਸਾ ਮਿਲੇਗਾ। ਜੇਕਰ ਪੁੱਤਰ ਨਾ ਹੋਵੇ ਅਤੇ ਇੱਕੋ ਬੇਟੀ ਹੋਵੇ ਤਾਂ ਬੇਟੀ ਨੂੰ ਕੁੱਲ ਵਰਾਸਤ ਵਿਚੋਂ ਅੱਧਾ ਹਿੱਸਾ ਮਿਲੇਗਾ। (ਇਸਲਾਮੀ ਕਾਨੂੰਨ ਪੰਨਾ 144)

ਬਾਬ-ਉਲ-ਫ਼ਤਹਿ-ਬਾਬ ਅਰਬੀ ਦਾ ਸ਼ਬਦ ਹੈ ਜਿਦ ਦੇ ਅਰਥ ਦਰਵਾਜ਼ੇ ਦੇ ਹਨ ਭਾਵ ਫ਼ਤਹਿ ਵਾਲਾ ਦਰਵਾਜ਼ਾ।

ਮਹਿਰ-ਨਿਕਾਹ ਤੋਂ ਬਾਅਦ ਮਰਦ ਵੱਲੋਂ ਔਰਤ ਨੂੰ ਨਕਦ, ਜ਼ਮੀਨ ਜਾਂ ਜ਼ੇਵਰ ਦੀ ਸੂਰਤ ਵਿਚ ਦਿੱਤਾ ਜਾਣ ਵਾਲਾ ਤੋਹਫ਼ਾ।

ਮੁਜਾਹਿਦ'-ਜੱਦੋ ਜਹਿਦ ਕਰਨ ਵਾਲਾ, ਯਤਨ ਕਰਨ ਵਾਲਾ, ਨਿਰੋਲ ਨੀਯਤ ਨਾਲ ਧਰਮ ਲਈ ਯੁੱਧ ਕਰਨ ਵਾਲਾ।

157-ਇਸਲਾਮ ਵਿਚ ਔਰਤ ਦਾ ਸਥਾਨ