ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/152

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁੱਢੇ ਹੋ ਜਾਣ ਤਾਂ ਉਹਨਾ ਨੂੰ ਉਫ਼ (ਉਏ) ਵੀ ਨਾ ਕਹੋ। ਉਹਨਾਂ ਨੂੰ ਨਾ ਝਿੜਕੋ। ਉਹਨਾਂ ਨਾਲ ਚੰਗੀ ਗੱਲਬਾਤ ਕਰੋ। ਆਪਣੇ ਨਿਮਰਤਾ ਦੇ ਬਾਜ਼ੂ ਉਹਨਾਂ ਦੇ ਰਹਿਮ ਲਈ ਝੁਕਾ ਦੇਵੋ ਅਤੇ ਰੱਬ ਅੱਗੇ ਦੁਆ ਕਰੋ ਕਿ ਐ ਅੱਲਾਹ! ਇਹਨਾਂ 'ਤੇ ਰਹਿਮ ਫ਼ਰਮਾ ਜਿਵੇਂ ਇਹਨਾਂ ਨੇ ਸਾਨੂੰ ਬਚਪਨ ਵਿਚ ਪਾਲਿਆ ਹੈ"।

(ਸੂਰਤ ਬਨੀ ਇਸਰਾਈਲ)

ਦਰਅਸਲ ਸਭ ਤੋਂ ਵੱਡੀ ਅਖ਼ਤਿਆਰਾਂ ਦੀ ਲੜਾਈ ਹੈ। ਸੱਸ ਦੀ ਦਿਲੀ ਇੱਛਾ ਹੁੰਦੀ ਹੈ ਘਰ ਵਿਚ ਮੇਰੀ ਚੌਧਰ ਚੱਲਦੀ ਰਹੇ। ਮੇਰੇ ਸਾਹਮਣੇ ਬਹੂ ਕੁਝ ਨਾ ਬੋਲੇ। ਮੇਰੀ ਅਹਿਮੀਅਤ ਅਤੇ ਮੇਰੀ ਹੋਂਦ ਨੂੰ ਮੰਨਿਆ ਜਾਵੇ। ਸਾਰੇ ਅਖ਼ਤਿਆਰਾਤ ਆਪਣੇ ਹੱਥ ਵਿਚ ਲੈਣ ਕਰਕੇ ਫ਼ਸਾਦ ਸ਼ੁਰੂ ਹੋ ਜਾਂਦਾ ਹੈ। ਇਸ ਲੜਾਈ ਝਗੜੇ ਤੋਂ ਬਚਾਅ ਆਪਸੀ ਮਿਲਵਰਤਣ ਦਾ ਹੋਣਾ ਬਹੁਤ ਜ਼ਰੂਰੀ ਹੈ। ਹਰੇਕ ਕੰਮ ਵਿਚ ਬਹੁ ਦੇ ਮਸ਼ਵਰੇ ਨੂੰ ਸ਼ਾਮਿਲ ਕਰ ਲਿਆ ਜਾਵੇ। ਬਹੂ 'ਤੇ ਭਰੋਸਾ ਰਖਿਆ ਜਾਵੇ, ਉਸ ਨਾਲ ਹਮਦਰਦੀ ਅਤੇ ਨਰਮੀ ਕਰੇ। ਇਸ ਤਰ੍ਹਾਂ ਦੋਵੇਂ ਫ਼ਰੀਕ ਸੁੱਖ ਚੈਨ ਦੀ ਜ਼ਿੰਦਗੀ ਬਤੀਤ ਕਰਨਗੇ। ਰੱਬ ਦਾ ਫ਼ਰਮਾਨ ਹੈ "ਉਹ ਲੋਕ ਜਿਹੜੇ ਮੁਸਲਮਾਨ ਮਰਦ ਅਤੇ ਮੁਸਲਮਾਨ ਔਰਤਾਂ ਨੂੰ ਬੇ-ਕਸੂਰ ਤਕਲੀਫ਼ ਪਹੁੰਚਾਉਂਦੇ ਹਨ ਤਾਂ ਉਹਨਾਂ ਨੇ ਸਪੱਸ਼ਟ ਗੁਨਾਹ ਅਤੇ ਇਲਜ਼ਾਮ ਦਾ ਬੋਝ ਚੁੱਕਿਆ ਹੈ।"

ਬਹੂ ਲਈ ਜ਼ਰੂਰੀ ਹੈ ਕਿ ਸੱਸ, ਨਨਾਣਾਂ ਅਤੇ ਭਰਜਾਈਆਂ ਨਾਲ ਘੁਲ ਮਿਲ ਕੇ ਰਹੇ। ਬਗ਼ੈਰ ਕਿਸੇ ਕਾਰਨ ਸ਼ੰਕਾ ਨਹੀਂ ਕਰਨਾ ਚਾਹੀਦਾ ਕਿ ਨੰਣਦਾਂ ਅਤੇ ਭਰਜਾਈਆਂ ਮੇਰੀਆਂ ਚੁਗ਼ਲੀਆਂ ਕਰਦੀਆਂ ਹਨ। ਜੇਕਰ ਸਹੇਲੀਆਂ ਵਾਂਗ ਰਹਿਣਗੀਆਂ ਤਾਂ ਸਾਰੀਆਂ ਨੂੰ ਦਿਲੀ ਸਕੂਨ ਮਿਲੇਗਾ। ਦਿਉਰਾਂ ਨੂੰ ਚਾਹੀਦਾ ਹੈ ਕਿ ਬਗ਼ੈਰ ਇਜਾਜ਼ਤ ਔਰਤਾਂ ਦੇ ਕਮਰਿਆਂ ਵਿਚ ਨਾ ਜਾਣ। ਇਸਲਾਮ ਨੇ ਇਸ ਨੂੰ ਸਖ਼ਤੀ ਨਾਲ ਮਨ੍ਹਾਂ ਫ਼ਰਮਾਇਆ ਹੈ। ਹਜ਼ਰਤ ਉਕਬਾ ਬਿਨ ਆਮਿਰ ਰਵਾਇਤ ਕਰਦੇ ਹਨ ਹਜ਼ੂਰ (ਸ.) ਨੇ ਇਰਸ਼ਾਦ ਫ਼ਰਮਾਇਆ, "ਖ਼ਬਰਦਾਰ! ਤੁਸੀਂ ਇਕਾਂਤ ਵਿਚ ਔਰਤਾਂ ਕੋਲ ਨਾ ਜਾਵੋ।"

ਜਦੋਂ ਕਿਸੇ ਘਰ ਜਾਵੇ ਤਾਂ ਘਰ ਦੇ ਬਿਲਕੁਲ ਸਾਹਮਣੇ ਖੜ੍ਹੇ ਨਾ ਹੋਵੇ। ਘਰੇ ਦੇ ਸੱਜੇ-ਖੱਬੇ ਖੜ੍ਹੇ ਹੋ ਕੇ ਪਹਿਲਾਂ ਇਜਾਜ਼ਤ ਲਵੋ। ਜੇਕਰ ਘਰ ਵਾਲਾ ਅੰਦਰ ਆਉਣ ਦੀ ਇਜਾਜ਼ਤ ਦਿੰਦਾ ਹੈ ਤਾਂ ਚਲੇ ਜਾਵੋ ਨਹੀਂ ਤਾਂ ਵਾਪਸ ਪਰਤ ਜਾਵੋ। ਆਪਣੇ ਘਰ ਜਾਣ ਵੇਲੇ ਵੀ ਖੰਘ ਕੇ ਜਾਂ ਦਰਵਾਜ਼ਾ ਖੜਕਾ ਕੇ ਦਾਖ਼ਲ ਹੋਵੇ,

152-ਇਸਲਾਮ ਵਿਚ ਔਰਤ ਦਾ ਸਥਾਨ