ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਜ਼ੂਰ (ਸ.) ਨੇ ਮਸਜਿਦ ਨਬਵੀ ਤਾਮੀਰ ਕਰਨ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਆਪਣੀਆਂ ਪਤਨੀਆਂ ਲਈ ਮਕਾਨ ਤਾਮੀਰ ਕਰਨ ਦਾ ਹੁਕਮ ਫ਼ਰਮਾਇਆ ਸੀ।

ਉਸ ਘਰ ਵਿਚ ਹੇਠ ਲਿਖੀਆਂ ਗੱਲਾਂ ਦਾ ਧਿਆਨ ਰਖਣਾ ਬਹੁਤ ਜ਼ਰੂਰੀ ਹੈ।

ਪਤੀ ਦੇ ਘਰ ਵਿਚ ਪਰਿਵਾਰਕ ਮੈਂਬਰਾਂ ਦੇ ਨਾਲ ਰਲ ਮਿਲ ਕੇ ਰਹਿਣਾ ਬਹੁਤ ਚੰਗੀ ਗੱਲ ਹੈ। ਪਰੰਤੁ ਘਰ ਦਾ ਇਕ ਵਿਸ਼ੇਸ਼ ਹਿੱਸਾ ਹੋਣਾ ਚਾਹੀਦਾ ਹੈ ਜਿਸ ਵਿਚ ਪਤੀ ਪਤਨੀ ਬਗ਼ੈਰ ਝਿਜਕ ਰਹਿ ਸਕਣ। ਜਿੱਥੇ ਪਤਨੀ ਆਪਣੀਆਂ ਚੀਜ਼ਾਂ ਹਿਫ਼ਾਜ਼ਤ ਨਾਲ ਰਖ ਸਕੇ।

ਜੇਕਰ ਪਤਨੀ ਇਕ ਅਜਿਹੇ ਮਕਾਨ ਦਾ ਮੁਤਾਲਬਾ ਕਰਦੀ ਹੈ ਅਤੇ ਪਤੀ ਇਸ ਦੀ ਸਮਰਥਾ ਰਖਦਾ ਹੈ ਤਾਂ ਅਜਿਹਾ ਘਰ ਬਣਾ ਦੇਣਾ ਚਾਹੀਦਾ ਹੈ ਜਿਸ ਵਿਚ ਉਸ ਦੀ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਕਿਚਨ, ਬਾਥਰੂਮ, ਲੈਟਰੀਨ ਆਦਿ ਦੀਆਂ ਸਹੂਲਤਾਂ ਹੋਣ। ਜੇਕਰ ਹੈਸੀਅਤ ਨਹੀਂ ਤਾਂ ਜਿਸ ਤਰ੍ਹਾਂ ਦਾ ਘਰ ਹੈ ਉਸ ਵਿਚ ਹੀ ਗੁਜ਼ਾਰਾ ਕਰੇ।

ਸ਼ਾਦੀ ਤੋਂ ਬਾਅਦ ਜਿਵੇਂ ਔਰਤ ਲਈ ਅਜਿਹਾ ਮਕਾਨ ਮੰਗਣ ਦਾ ਹੱਕ ਹੈ ਜਿੱਥੇ ਪਤੀ ਦੇ ਰਿਸ਼ਤੇਦਾਰ ਆਦਿ ਨਾ ਆਉਣ। ਇਸੇ ਤਰ੍ਹਾਂ ਪਤੀ ਨੂੰ ਵੀ ਹੱਕ ਹਾਸਲ ਹੈ ਕਿ ਜਿਸ ਮਕਾਨ ਵਿਚ ਉਹ ਰਹਿ ਰਹੇ ਹਨ ਉੱਥੇ ਪਤਨੀ ਦੇ ਮਾਂ ਬਾਪ ਭੈਣ ਭਰਾ ਜਾਂ ਕੋਈ ਹੋਰ ਰਿਸ਼ਤੇਦਾਰ ਸਦਾ ਲਈ ਰਹਿਣ ਨਾ ਲੱਗੇ।

ਪਤੀ ਆਪਣੀ ਪਤਨੀ ਲਈ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਪੂਰੀਆਂ ਕਰਨ ਦੇ ਨਾਲ-ਨਾਲ ਉਸ ਨਾਲ ਵਧੀਆ ਸਲੂਕ ਵੀ ਕਰੇ। ਮੀਆਂ ਬੀਵੀ ਦਾ ਰਿਸ਼ਤਾ ਕੋਈ ਪਾਰਟ ਟਾਈਮ ਜਾਂ ਕਾਰੋਬਾਰੀ ਨਹੀਂ ਹੁੰਦਾ ਬਲਕਿ ਇਹ ਜਿਸਮ ਜਾਨੇ ਦਾ ਰਿਸ਼ਤਾ ਹੁੰਦਾ ਹੈ। ਦੁਨੀਆਂ ਵਿਚ ਰਹਿੰਦਿਆਂ ਆਖ਼ਰੀ ਸਾਹ ਤੱਕ ਚੱਲਣ ਵਾਲਾ ਰਿਸ਼ਤਾ ਹੁੰਦਾ ਹੈ। ਆਪਸੀ ਪਿਆਰ ਮੁਹੱਬਤ ਅਤੇ ਵਧੀਆ ਸਲੂਕ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੇਗਾ। ਨਾਜ਼ੁਕ ਹਾਲਤ 'ਚ ਗੁੱਸੇ 'ਤੇ ਕੰਟਰੋਲ ਕਰਨਾ, ਨਰਮੀ ਅਖ਼ਤਿਆਰ ਕਰਨਾ, ਮਿੱਠਾ ਬੋਲਣਾ, ਛੋਟੀਆਂ ਛੋਟੀਆਂ ਗੱਲਾਂ 'ਤੇ ਨਾ ਝਗੜਨਾ, ਜ਼ਿਆਦਾ ਨਾ ਥਿੜਕਣਾ, ਪਤਨੀ ਤੋਂ ਸੇਵਾ ਲੈਣ ਲਈ ਉਸ ਦੇ ਸੁਭਾਅ ਨੂੰ ਵੇਖਣਾ, ਰੱਬ ਤੋਂ ਡਰਦਿਆਂ ਉਸ ਦੇ ਹੱਕਾਂ ਨੂੰ ਅਦਾ ਕਰਨ ਨਾਲ ਘਰ ਦਾ ਮਾਹੌਲ ਸਵਰਗ ਬਣ ਜਾਂਦਾ ਹੈ।

ਆਪ (ਸ.) ਦਾ ਫ਼ਰਮਾਨ ਹੈ:-

143-ਇਸਲਾਮ ਵਿਚ ਔਰਤ ਦਾ ਸਥਾਨ