ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਿਰ (ਸ਼ਾਦੀ ਦੇ ਮੌਕੇ ਦੁਲਹੇ ਵੱਲੋਂ ਦਿੱਤਾ ਜਾਣ ਵਾਲਾ ਤੋਹਫ਼ਾ)

ਮਹਿਰ ਨਿਕਾਹ ਦੀ ਲਾਜ਼ਮੀ ਸ਼ਰਤ ਹੈ।ਮਹਿਰ ਲਈ ਸ਼ਬਦ ਸਦਾਕ ਆਇਆ ਹੈ ਜਿਸ ਦੇ ਅਰਥ ਮਹਿਰ ਦੇ ਹਨ। ਸਦਾ ਇਸ ਲਈ ਕਹਿੰਦੇ ਹਨ ਕਿ ਇਹ ਪਤੀ ਅਤੇ ਪਤਨੀ ਦੇ ਸਬੰਧਾਂ ਦੀ ਦਰੁਸਤੀ, ਸੱਚਾਈ ਅਤੇ ਦੋਸਤੀ ਦੀ ਨਿਸ਼ਾਨੀ ਹੈ।

ਮਹਿਰ ਦੀ ਪਰਿਭਾਸ਼ਾ

ਮਹਿਰ ਦੇ ਸ਼ਾਬਦਿਕ ਅਰਥ ਉਹ ਮਾਲ ਦੌਲਤ ਜਿਹੜੀ ਨਿਕਾਹ ਦੇ ਸਮੇਂ ਔਰਤ ਤੋਂ ਲਾਭ ਪ੍ਰਾਪਤ ਕਰਨ ਦੀ ਗ਼ਰਜ਼ ਲਈ ਦਿੱਤੀ ਜਾਂਦੀ ਹੈ। ਇਹ ਮਾਲ ਨਿਕਾਹ ਵੇਲੇ ਔਰਤ ਨੂੰ ਅਦਾ ਕਰ ਦਿੱਤਾ ਜਾਂਦਾ ਹੈ ਜਾਂ ਅਦਾ ਕਰਨ ਦਾ ਵਾਅਦਾ ਕੀਤਾ ਜਾਂਦਾ ਹੈ। ਇਸ ਦੀਆਂ ਦੋ ਕਿਸਮਾਂ ਹਨ ਮੁਅੱਜਿਲ ਅਤੇ ਗ਼ੈਰ ਮੁਅੱਜਿਲ।

ਮਹਿਰ ਕਿੰਨਾ ਹੋਵੇ?

ਮਹਿਰ ਆਪਣੀ ਹੈਸੀਅਤ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਪਤੀ ਜਿੰਨਾ ਅਸਾਨੀ ਨਾਲ ਅਦਾ ਕਰ ਸਕੇ ਓਨਾ ਹੀ ਮੁਕੱਰਰ ਕਰਨਾ ਚਾਹੀਦਾ ਹੈ। ਆਮ ਤੌਰ 'ਤੇ ਆਪਣੀ ਵਾਹ ਵਾਹ ਕਰਵਾਉਣ ਲਈ ਜਾਂ ਪਤੀ ਤਲਾਕ ਨਾ ਦੇ ਸਕੇ ਇਸ ਲਈ ਜ਼ਿਆਦਾ ਮਹਿਰ ਮੁਕੱਰਰ ਕੀਤਾ ਜਾਂਦਾ ਹੈ।

ਸ਼ਰ੍ਹਾ ਅਤੇ ਅਕਲ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ। ਜੇਕਰ ਮੀਆਂ ਬੀਵੀ ਵਿਚਕਾਰ ਕੋਈ ਅਜਿਹੀ ਨਾਚਾਕੀ ਹੋ ਜਾਂਦੀ ਹੈ ਜਿਸ ਕਰਕੇ ਦੋਵਾਂ ਦਾ ਇਕੱਠੇ ਰਹਿਣਾ ਮੁਸ਼ਕਿਲ ਹੈ ਪਰ ਮਹਿਰ ਕਰਕੇ ਵੱਖਰੇ ਨਹੀਂ ਰਹਿ ਸਕਦੇ। ਇਸ ਲਈ ਇਸਲਾਮ ਨੇ ਜ਼ਿਆਦਾ ਮਹਿਰ ਨਿਯੁਕਤ ਕਰਨਾ ਮਨ੍ਹਾ ਫ਼ਰਮਾਇਆ ਹੈ। ਆਪ ਦਾ ਫ਼ਰਮਾਨ ਹੈ:-

'ਜ਼ਿਆਦਾ ਬਰਕਤ ਵਾਲਾ ਨਿਕਾਹ ਉਹ ਹੈ ਜਿਸ ਵਿਚ ਘੱਟ ਤੋਂ ਘੱਟ ਤਕਲੀਫ਼ ਅਤੇ ਪ੍ਰੇਸ਼ਾਨੀ ਹੋਵੇ।'

ਸ਼ਾਦੀ ਦੀ ਪਹਿਲੀ ਰਾਤ

ਨਿਕਾਹ ਤੋਂ ਬਾਅਦ ਔਰਤਾਂ ਦਾ ਦੁਲਹਨ ਨੂੰ ਦੁਲਹੇ ਦੇ ਕਮਰੇ ਤੱਕ ਲੈ ਜਾਣ ਲਈ ਜਿਹੜੀਆਂ ਰਸਮਾਂ ਅਦਾ ਕੀਤੀਆ ਜਾਂਦੀਆ ਹਨ, ਉਹ ਠੀਕ ਨਹੀਂ। ਔਰਤਾਂ ਦਾ ਦੁਲਹਨ ਨੂੰ ਮਰਦ ਦੇ ਕਮਰੇ ਤੱਕ ਛੱਡ ਕੇ ਆਉਣਾ ਠੀਕ

140-ਇਸਲਾਮ ਵਿਚ ਔਰਤ ਦਾ ਸਥਾਨ