ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਕਾਹ ਸਿਰਫ਼ ਜਿਨਸੀ ਇੱਛਾਵਾਂ ਦਾ ਨਾਂ ਨਹੀਂ ਬਲਕਿ ਇਸ ਨਾਲ ਰੱਬ ਦੀਆਂ ਕਾਇਮ ਕੀਤੀਆਂ ਹੱਦਾਂ ਨੂੰ ਕਾਇਮ ਕਰਨਾ ਹੈ। ਜਿੱਥੇ ਰੱਬ ਨੇ ਨਿਕਾਹ ਲਈ ਹੁਕਮ ਫ਼ਰਮਾਇਆ ਹੈ ਉੱਥੇ ਇਹ ਵੀ ਤਾਕੀਦ ਫ਼ਰਮਾਈ ਹੈ:

"ਦੋਵੇਂ ਰੱਬ ਦੀਆਂ ਕਾਇਮ ਕੀਤੀਆਂ ਹੱਦਾਂ ਨੂੰ ਕਾਇਮ ਰੱਖਣ।

(ਸੂਰਤ ਅਲ-ਬਕਰਹ 23)

ਇੱਕ ਥਾਂ ਹੋਰ ਇਰਸ਼ਾਦ ਹੈ:-

"ਜਿਹੜੇ ਲੋਕ ਅੱਲਾਹ ਦੀਆਂ ਕਾਇਮ ਕੀਤੀਆਂ ਹੱਦਾਂ ਨੂੰ ਤੋੜਦੇ ਹਨ ਉਹ ਜ਼ਾਲਿਮ ਹਨ।"

(ਸੂਰਤ ਅਲ-ਬਕਰਹ 229)

ਮੁਸਲਮਾਨਾਂ ਲਈ ਰੱਬ ਦਾ ਇਨਕਾਰ ਕਰਨ ਵਾਲਿਆਂ ਦੇ ਨਾਲ ਨਿਕਾਹ ਜਾਇਜ਼ ਨਹੀਂ ਕਿਉਂਕਿ ਉਹਨਾਂ ਤੋਂ ਰੱਬ ਦੀਆਂ ਹੱਦਾਂ ਕਾਇਮ ਰੱਖਣ ਦੀ ਉਮੀਦ ਘੱਟ ਹੀਂ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਰੱਬ ਨਾਲ ਸਾਂਝੀਵਾਲ ਬਣਾਉਣ ਵਾਲਿਆਂ ਲਈ ਵੀ ਇਹੋ ਹੁਕਮ ਹੈ ਕਿ ਭਾਵੇਂ ਉਹ ਲੋਕ ਜ਼ਾਹਿਰੀ ਤੁਹਾਨੂੰ ਭਲੇਮਾਣਸ ਲੱਗਣ। ਆਪ ਦਾ ਫ਼ਰਮਾਨ ਹੈ:-

"ਉਹ ਲੋਕ ਤੁਹਾਨੂੰ ਨਰਕ ਵਲ ਬੁਲਾਉਂਦੇ ਹਨ ਅਤੇ ਰੱਬ ਆਪਣੇ ਹੁਕਮਾਂ ਰਾਹੀਂ ਜੰਨਤ ਅਤੇ ਮੁਆਫ਼ੀ ਵੱਲ ਪ੍ਰੇਰਦਾ ਹੈ।"

(ਸੂਰਤ ਅਲ-ਬਕਰਹ 221)

ਨਿਕਾਹ ਦੇ ਜ਼ਰੂਰੀ ਹਿੱਸੇ

(1) ਈਜਾਬ
(2) ਕਬੂਲ

ਇਹਨਾਂ ਦੋਵੇਂ ਹਿੱਸਿਆਂ ਤੋਂ ਬਗ਼ੈਰ ਨਿਕਾਹ ਮੁਕੰਮਲ ਨਹੀਂ ਹੋ ਸਕਦਾ ਭਾਵ ਜੇਕਰ ਕਿਸੇ ਬਾਲਿਗ਼ ਮਰਦ ਔਰਤ ਜਾਂ ਉਸ ਦੇ ਵਲੀ (ਜ਼ਿੰਮੇਦਾਰ ਆਦਮੀ) ਨੇ ਬਾਲਿਗ ਮਰਦ ਜਾਂ ਕਿਸੇ ਬਾਲਿਗ਼ ਔਰਤ ਨਾਲ ਦੋ ਗਵਾਹਾਂ ਦੇ ਸਾਹਮਣੇ ਸਿੱਧੇ ਤੌਰ ਤੇ ਜਾਂ ਵਕੀਲ ਰਾਹੀਂ ਇਹ ਕਹਿ ਦਿੱਤਾ:-

"ਮੈਂ ਤੁਹਾਡੇ ਨਾਲ ਨਿਕਾਹ ਕਰਦਾ ਹਾਂ ਅਤੇ ਦੁਸਰੇ ਨੇ ਇਸ ਨੂੰ ਕਬੂਲ ਮੰਜ਼ੂਰ ਕਰ ਲਿਆ ਤਾਂ ਸਮਝੋ ਕਿ ਦੋਵਾਂ ਵਿਚਕਾਰ ਰਿਸ਼ਤਾ ਕਾਇਮ ਹੋ ਗਿਆ"।

ਗਵਾਹਾਂ ਦੀ ਮੌਜੂਦਗੀ

ਨਿਕਾਹ ਦਾ ਰਿਸ਼ਤਾ ਕਾਇਮ ਕਰਨ ਦੇ ਲਈ ਦੋ ਸਮਝਦਾਰ ਮਰਦ ਗਵਾਹਾਂ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ। ਇਕ ਮਰਦ ਦੀ ਗਵਾਹੀ ਦਰੁਸਤ ਨਹੀਂ ਮੰਨੀ ਜਾਵੇਗੀ। ਹਾਂ, ਨਿਕਾਹ ਦੇ ਸਮੇਂ ਇਕ ਮਰਦ ਅਤੇ ਦੋ ਔਰਤਾਂ ਮੌਜੂਦ ਹੋਣ

136-ਇਸਲਾਮ ਵਿਚ ਔਰਤ ਦਾ ਸਥਾਨ