ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੜ੍ਹਾਉਣਾ ਚਾਹੁੰਦਾ ਹਾਂ, ਕੀ ਤੁਸੀਂ ਇਸ ਦੀ ਆਗਿਆ ਦਿੰਦੀ ਹੋ? ਜਾਂ ਤੁਸੀਂ ਇਜਾਜ਼ਤ ਦਿੱਤੀ? ਜੇਕਰ ਲੜਕੇ ਬਾਰੇ ਪਹਿਲਾਂ ਕੁਝ ਨਹੀਂ ਦੱਸਿਆ ਤਾਂ ਇਸ ਸਮੇਂ ਆਗਿਆ ਲੈਂਦੇ ਵੇਲੇ ਦੱਸਣਾ ਜ਼ਰੂਰੀ ਹੈ। ਤਾਂ ਜੋ ਉਹ ਚੰਗੀ ਤਰ੍ਹਾ ਸਮਝ ਲਏ ਕਿ ਕੌਣ ਅਤੇ ਕਿਸ ਤਰ੍ਹਾਂ ਦਾ ਆਦਮੀ ਹੈ।

ਵਲੀ ਵਲੋਂ ਇਜਾਜ਼ਤ ਲੈਂਦੇ ਸਮੇਂ ਕੁਆਰੀ ਲੜਕੀ ਦਾ ਚੁੱਪ ਹੋ ਜਾਣਾ, ਹੰਝੂ ਕੇਰਣਾ ਜਾਂ ਨੂੰ ਕਰ ਦੇਣਾ ਉਸ ਦੀ ਇਜਾਜ਼ਤ ਸਮਝੀ ਜਾਵੇਗੀ ਪਰੰਤੂ ਜੇਕਰ ਉਹ ਲੜਕੀ ਕੁਆਰੀ ਨਹੀਂ ਤਲਾਕ ਸ਼ੁਦਾ ਜਾਂ ਵਿਧਵਾ ਹੈ ਤਾਂ ਉਸ ਤੋਂ ਸਪਸ਼ਟ ਤੌਰ 'ਤੇ 'ਮੈਨੂੰ ਮੰਜ਼ੂਰ ਹੈ ਜਾਂ ਮੈਂ ਆਗਿਆ ਦਿੰਦੀ ਹਾਂ', ਅਖਵਾਉਣਾ ਜ਼ਰੂਰੀ ਹੈ।

ਨਾਬਾਲਿਗ਼ ਤੋਂ ਆਗਿਆ ਲੈਣ ਦੀ ਜ਼ਰੂਰਤ ਨਹੀਂ। ਵਲੀ ਆਪਣੀ ਮਰਜ਼ੀ ਨਾਲ ਨਿਕਾਹ ਕਰ ਸਕਦਾ ਹੈ।

ਵਲੀ ਰਾਹੀਂ ਲੜਕੀ ਤੋਂ ਇਜਾਜ਼ਤ ਲੈਣ ਦਾ ਤਰੀਕਾ

ਲੜਕੀ ਦਾ ਵਲੀ ਜੇਕਰ ਕਿਸੇ ਹੋਰ ਨੂੰ ਵਲੀ ਬਣਾ ਦੇਵੇ ਕਿ ਤੁਸੀਂ ਆਗਿਆ ਲੈ ਕੇ ਲੜਕੀ ਦਾ ਨਿਕਾਹ ਪੜ੍ਹਾ ਦੇਵੋ ਤਾਂ ਇਸ ਸੂਰਤ ਵਿਚ ਵੀ ਵਲੀ ਨੂੰ ਦੋ ਗਵਾਹਾਂ ਦੇ ਸਾਹਮਣੇ ਉਪਰੋਕਤ ਸ਼ਬਦਾਂ 'ਚ ਲੜਕੀ ਤੋਂ ਆਗਿਆ ਲੈਣੀ ਪਏਗੀ। ਇਹ ਗੱਲ ਧਿਆਨਯੋਗ ਹੈ ਕਿ ਬਾਲਿਗ ਲੜਕੀ ਤੋਂ ਸਪਸ਼ਟ ਤੌਰ 'ਤੇ ਇਜਾਜ਼ਤ ਲੈਣੀ ਪਏਗੀ। ਉਸ ਦਾ ਖ਼ਾਮੋਸ਼ ਰਹਿਣਾ ਅਤੇ ਰੋ ਪੈਣਾ ਕਾਫ਼ੀ ਨਹੀਂ ਹੋਵੇਗਾ।

ਵਲੀ ਜਾਂ ਵਲੀ ਦੇ ਨਾਲੋ-ਨਾਲ ਦ ਗਵਾਹਾਂ ਨੂੰ ਇਹ ਉਪਰੋਕਤ ਸ਼ਬਦ ਸੁਣ ਲੈਣੇ ਚਾਹੀਦੇ ਹਨ।

ਨਿਕਾਹ ਕਬੂਲ ਕਰਵਾਉਣ ਦਾ ਤਰੀਕਾ

ਜਿਵੇਂ ਦੋ ਗਵਾਹਾਂ ਦੇ ਸਾਹਮਣੇ ਇਜਾਜ਼ਤ ਲਈ ਜਾਂਦੀ ਹੈ ਇਸੇ ਤਰ੍ਹਾਂ ਦੋ ਗਵਾਹਾਂ ਦੀ ਮੌਜੂਦਗੀ ਵਿਚ 'ਈਜਾਬ ਕਬੂਲ' (ਨਿਕਾਹ ਦੀ ਮੰਜ਼ੂਰੀ) ਵੀ ਹੋਣੀ ਚਾਹੀਦੀ ਹੈ। ਕਬੂਲ ਕਰਵਾਉਣ ਦਾ ਤਰੀਕਾ ਇਸ ਤਰ੍ਹਾਂ ਹੈ: ਲੜਕੀ ਜਾਂ ਲੜਕੇ ਨੂੰ ਕਿਹਾ ਜਾਵੇ ਕਿ ਫ਼ਲਾਣਾ ਪੁੱਤਰ ਫ਼ਲਾਣਾ ਜਾਂ ਫ਼ਲਾਣੀ ਪੁੱਤਰੀ ਫ਼ਲਾਣੇ ਦਾ ਨਿਕਾਹ ਏਨੇ ਮਹਿਰ ਵਿਚ ਤੁਹਾਡੇ ਨਾਲ ਕਰ ਰਿਹਾ ਹਾਂ, ਤੁਸੀਂ ਇਸ ਨੂੰ ਕਬੂਲ ਕੀਤਾ?

ਹੁਣ ਜਵਾਬ ਵਿਚ ਕਬੂਲੀਅਤ ਦਾ ਇਜ਼ਹਾਰ ਹੋਣਾ ਚਾਹੀਦਾ ਹੈ। ਤਿੰਨ ਬਾਰੀ ਕਬੂਲ ਕਰਵਾਉਣਾ ਜ਼ਰੂਰੀ ਨਹੀਂ। ਇਕ ਬਾਰੀ ਕਾਫ਼ੀ ਹੈ। ਮਹਿਰ ਦਾ ਜ਼ਿਕਰ ਕਰਦਿਆਂ ਤੁਰੰਤ ਅਦਾ ਕਰਨ ਵਾਲਾ ਜਾਂ ਬਾਅਦ ਵਿਚ ਅਦਾ ਕਰਨ ਵਾਲਾ ਅਤੇ

129-ਇਸਲਾਮ ਵਿਚ ਔਰਤ ਦਾ ਸਥਾਨ