ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ ਨੇ ਉਹਨਾਂ ਦੇ ਸਾਹਮਣੇ ਹਜ਼ਰਤ ਫ਼ਾਤਿਮਾ (ਰਜ਼ੀ.) ਦਾ ਹਜ਼ਰਤ ਅਲੀ (ਰਜ਼ੀ.) ਦੇ ਨਾਲ ਨਿਕਾਹ ਪੜ੍ਹਾਇਆ। ਜਿਹੜੇ ਸਾਡੇ ਅਤੇ ਸਮੁੱਚੀ ਮਨੁੱਖਤਾ ਲਈ ਇਕ ਨਮੂਨਾ ਹੈ। ਇਸ ਵਿਚ ਨਾ ਬੁਲਾਉਣ ਵਾਲੇ ਲਈ ਕੁੱਝ ਕਰਨਾ ਪੈਂਦਾ ਹੈ ਅਤੇ ਨਾ ਹੀ ਆਉਣ ਵਾਲੇ ਲਈ ਕੋਈ ਜ਼ਹਿਮਤ ਝੱਲਣੀ ਪੈਂਦੀ ਹੈ। ਸਿੱਟਾ ਇਹੋ ਨਿਕਲਦਾ ਹੈ ਕਿ ਜੇਕਰ ਆਪ (ਸ.) ਦੇ ਵਧੀਆ ਤਰੀਕੇ ਨੂੰ ਛੱਡ ਕੇ ਕੋਈ ਹੋਰ ਤਰੀਕਾ ਅਖ਼ਤਿਆਰ ਕੀਤਾ ਜਾਵੇਗਾ ਤਾਂ ਆਦਮੀ ਪ੍ਰੇਸ਼ਾਨੀ ਦੀ ਦਲਦਲ ਵਿਚ ਫਸ ਜਾਵੇਗਾ। ਆਪ ਦੇ ਤਰੀਕੇ ਤੋਂ ਮੂੰਹ ਮੋੜਨਾ ਸਰਾਸਰ ਬੇ-ਇਨਸਾਫ਼ੀ ਅਤੇ ਪਾਪ ਹੈ।

ਵਲੀ

ਉਹ ਆਦਮੀ ਜਿਸ ਨੂੰ ਲੜਕੇ ਅਤੇ ਲੜਕੀ ਦੇ ਨਿਕਾਹ ਕਰਨ ਦਾ ਅਖ਼ਤਿਆਰ ਹੋਵੇ ਉਸ ਨੂੰ ਵਲੀ ਕਿਹਾ ਜਾਂਦਾ ਹੈ। ਵਲੀ ਅਰਬੀ ਦਾ ਸ਼ਬਦ ਹੈ ਜਿਸ ਦੇ ਅਰਥ ਪੱਕੇ ਦੋਸਤ ਦੇ ਵੀ ਲਏ ਜਾਂਦੇ ਹਨ। ਵਲੀ ਲੜਕੇ ਜਾਂ ਲੜਕੀ ਦਾ ਬਾਪ ਜੇਕਰ ਬਾਪ ਨਾ ਹੋਵੇ ਤਾਂ ਦਾਦਾ, ਪੜਦਾਦਾ ਜੇਕਰ ਇਹ ਵੀ ਨਾ ਹੋਣ ਤਾਂ ਲੜਕੇ ਦਾ ਹਕੀਕੀ ਭਰਾ ਜੇਕਰ ਇਹ ਨਾ ਹੋਵੇ ਤਾਂ ਸਕੇਲਾ ਭਰਾ ਜੋ ਇਸ ਦੇ ਬਾਪ ਦਾ ਹੀ ਲੜਕਾ ਹੋਵੇ ਜਾਂ ਭਤੀਜਾ ਜਾਂ ਭਤੀਜੇ ਦਾ ਲੜਕਾ ਭਤੀਜੇ ਦਾ ਪੋਤਾ ਜੇਕਰ ਇਹ ਵੀ ਨਾ ਹੋਣ ਤਾਂ ਸਕਾ ਚਾਚਾ ਜਾਂ ਸਕੇਲਾ ਜਾਂ ਸਕੇ ਚਾਚੇ ਦਾ ਪੁੱਤਰ ਜਾਂ ਉਸਦਾ ਪੋਤਾ ਜਾਂ ਸਕੇਲਾ ਚਾਚੇ ਦਾ ਪੁੱਤਰ, ਪੋਤਾ ਅਤੇ ਪੜਪੋਤਾ ਆਦਿ ਜੇਕਰ ਇਹਨਾਂ ਵਿਚੋਂ ਕੋਈ ਵੀ ਨਾ ਹੋਵੇ ਤਾਂ ਬਾਪ ਦਾ ਸਕੇਲਾ ਚਾਚਾ ਜਾਂ ਉਹਨਾਂ ਦੇ ਲੜਕੇ ਜਾਂ ਉਹਨਾਂ ਦੇ ਨਜ਼ਦੀਕੀ ਜਿਹੜੇ ਤਰਤੀਬ ਅਨੁਸਾਰ ਹੋਣ। ਜੇਕਰ ਉਪਰੋਕਤ ਲੋਕਾਂ ਵਿਚੋਂ ਕੋਈ ਵੀ ਨਾ ਹੋਵੇ ਤਾਂ ਫਿਰ ਪਹਿਲਾਂ ਮਾਂ, ਮਾਂ ਦੀ ਗ਼ੈਰ ਮੌਜੂਦਗੀ ਵਿਚ ਦਾਦੀ ਫਿਰ ਨਾਨੀ ਫਿਰ ਨਾਨਾ ਫਿਰ ਸਕੀ ਭੈਣ ਫਿਰ ਸਕੇਲੀ ਭੈਣ ਫਿਰ ਸਕੇਲਾ ਭਾਈ ਭੈਣ ਫਿਰ ਭੂਆ ਫਿਰ ਮਾਮਾ ਫਿਰ ਮਾਸੀ ਅਤੇ ਇਸ ਪਿੱਛੋਂ ਭੂਆ ਦਾ ਪੁੱਤਰ ਮਾਮੇ ਦਾ ਪੁੱਤਰ ਮਾਸੀ ਦਾ ਪੁੱਤਰ ਆਦਿ।

ਲੜਕੀ ਤੋਂ ਵਲੀ ਰਾਹੀਂ ਇਜਾਜ਼ਤ ਲੈਣ ਦਾ ਤਰੀਕਾ

ਨਿਕਾਹ ਵੇਲੇ ਬਾਲਗ਼ ਲੜਕੀ ਤੋਂ ਇਜਾਜ਼ਤ ਲੈਣ ਦਾ ਇਹ ਤਰੀਕਾ ਹੈ। ਕਿ ਵਲੀ ਦੋ ਗਵਾਹਾਂ ਦੇ ਸਾਹਮਣੇ ਲੜਕੀ ਤੋਂ ਇਹਨਾਂ ਸ਼ਬਦਾਂ 'ਚ ਆਗਿਆ ਲਏ।

"ਮੈਂ ਤੁਹਾਡਾ ਨਿਕਾਹ ਫ਼ਲਾਣੇ ਪੁੱਤਰ ਫ਼ਲਾਂ ਨਾਲ ਏਨਾ ਮਹਿਰ (ਨਿਕਾਹ ਸਮੇਂ ਲੜਕੀ ਨੂੰ ਦਿੱਤਾ ਜਾਣ ਵਾਲਾ ਨਗਦ ਜਾਂ ਉਧਾਰ ਤੋਹਫ਼ਾ) ਦੇ ਬਦਲੇ ਨਿਕਾਹ

128-ਇਸਲਾਮ ਵਿਚ ਔਰਤ ਦਾ ਸਥਾਨ