ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਣ ਦਾ ਬਦਲਾ ਮਿਲਦਾ ਹੈ। ਤਿੰਨਾਂ ਦੇ ਹਿੱਸੇ ਵਿਚ ਸਵਾਬ ਦੀ ਕਮੀ ਨਹੀਂ ਆਉਂਦੀ।

(16) ਦੋ ਤਰ੍ਹਾਂ ਦੇ ਲੋਕਾਂ ਦੀ ਨਮਾਜ਼ ਉਹਨਾਂ ਦੇ ਸਿਰਾਂ ਤੋਂ ਉਪਰ ਨਹੀਂ ਜਾਂਦੀ ਭਾਵ ਰੱਬ ਦੀ ਦਰਗਾਹ ਤੱਕ ਨਹੀਂ ਪਹੁੰਚਦੀ। ਜਿਹੜਾ ਗੁਲਾਮ ਆਪਣੇ ਮਾਲਕ ਕੋਲੋਂ ਭੱਜ ਗਿਆ ਹੋਵੇ। ਜਦੋਂ ਤੱਕ ਵਾਪਸ ਪਰਤ ਨਾ ਆਵੇ। ਦੂਜੇ ਉਹ ਔਰਤ ਜਿਹੜੀ ਆਪਣੇ ਪਤੀ ਦੀ ਨਾਫ਼ਰਮਾਨੀ ਕਰੇ। ਜਦੋਂ ਤੱਕ ਆਗਿਆਕਾਰ ਨਾ ਬਣ ਜਾਵੇ। (ਤਿਬਰਾਨੀ)

(17) ਪਤੀ ਦੀ ਇੱਜ਼ਤ-ਆਬਰੂ ਬਹੁਤ ਹੱਦ ਤੱਕ ਔਰਤ ਦੀ ਮੁੱਠੀ ਵਿਚ ਹੁੰਦੀ ਹੈ। ਪਤਨੀ ਲਈ ਜ਼ਰੂਰੀ ਹੈ ਕਿ ਉਹ ਮਰਦ ਦੀ ਇੱਜ਼ਤ ਦੀ ਹਿਫ਼ਾਜ਼ਤ ਕਰੇ। ਆਪਣਾ ਦਿਲ ਪਤੀ ਦੀ ਮੁਹੱਬਤ ਨਾਲ ਭਰ ਲਏ।ਇਸਲਾਮ ਵਿਚ ਸੋਗ ਲਈ ਤਿੰਨ ਦਿਨ ਦੀ ਇਜਾਜ਼ਤ ਹੈ ਪਰੰਤੂ ਪਤੀ ਦੇ ਇੰਤਕਾਲ ਉਪਰੰਤ ਔਰਤ ਚਾਰ ਮਹੀਨੇ ਦਸ ਦਿਨ ਤੱਕ ਸੋਗ ਕਰੇ।

(ਮੁਸਲਿਮ)

ਇਸਲਾਮੀ ਕਾਨੂੰਮ ਅਨੁਸਾਰ ਮਰਦ ਦੇ ਅਖ਼ਤਿਆਰ

ਇਸਲਾਮੀ ਕਾਨੂੰਨ ਅਨੁਸਾਰ ਮਰਦ ਲਈ ਕੁੱਝ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ। ਇਸ ਦੇ ਬਾਵਜੂਦ ਔਰਤ ਲਈ ਮਹਿਰ (ਨਿਕਾਹ ਵੇਲੇ ਪਤੀ ਵਲੋਂ ਦਿੱਤਾ ਜਾਣ ਵਾਲਾ ਤੋਹਫ਼ਾ) ਰੋਜ਼ੀ-ਰੋਟੀ, ਖ਼ਬਰ-ਸਾਰ ਅਤੇ ਨਿਗਰਾਨੀ ਦੀ ਜ਼ਿੰਮੇਦਾਰੀ ਮਰਦ ’ਤੇ ਲਗਾਈ ਗਈ ਹੈ। ਮਰਦ ਲਈ ਕੁਝ ਵਿਸ਼ੇਸ਼ ਰਿਆਇਤਾਂ ਘਰੇਲੂ ਜ਼ਿੰਦਗੀ ਦੇ ਤਾਣੇ-ਬਾਣੇ ਨੂੰ ਸਹੀ ਰੱਖਣਾ, ਘਰੇਲੂ ਜੀਵਨ ਵਿਚ ਚੰਗੇ ਵਿਵਹਾਰ, ਸੁਚੱਜੇ ਸਮਾਜ ਦੀ ਉਸਾਰੀ ਅਤੇ ਆਪਣੇ ਆਪ ਨੂੰ ਕਿਸੇ ਪ੍ਰਕਾਰ ਦੇ ਨੁਕਸਾਨ ਤੋਂ ਬਚਾਉਣ ਲਈ ਵੀ ਸੁਚੇਤ ਕੀਤਾ ਗਿਆ ਹੈ।

ਜੇਕਰ ਔਰਤ ਆਪਣੇ ਪਤੀ ਦੀ ਆਗਿਆਕਾਰੀ ਜਾਂਉਸ ਦੇ ਹੱਕਾਂ ਦੀ ਅਦਾਇਗੀ ਨਾ ਕਰੇ ਤਾਂ ਅਜਿਹੀ ਹਾਲਤ ਵਿਚ ਮਰਦ ਲਈ ਜ਼ਰੂਰੀ ਹੈ ਕਿ ਉਸ ਨੂੰ ਨਸੀਹਤ ਕਰੇ। ਜੇਕਰ ਨਾ ਮੰਨੇ ਤਾਂ ਅਖ਼ਤਿਆਰ ਹੈ ਕਿ ਜ਼ਰੂਰਤ ਅਨੁਸਾਰ ਉਸ ਦੇ ਬਰਤਾਵੇ ਵਿਚ ਉਸ ਨਾਲ ਸਖ਼ਤੀ ਕਹੇ।ਜੇਕਰ ਨਾ ਮੰਨੇ ਤਾਂ ਉਸ ਦਾ ਬਿਸਤਰਾ ਵੱਖਰਾ ਕਰ ਦੇਵੇ। (ਚੇਤੇ ਰਹੇ ਕਿ ਇਸ ਤੋਂ ਅਲੈਹਿਦਗੀ ਚਾਰ ਮਹੀਨਿਆਂ ਤੋਂ ਜ਼ਿਆਦਾ ਨਾ ਹੋਵੇ।) ਜੇਕਰ ਅਜਿਹਾ ਕਰਨ ਨਾਲ ਵੀ ਮਸਲਾ ਹੱਲ ਨਾ ਹੋਵੇ ਤਾਂ ਉਸ ਨੂੰ ਹਲਕਾ ਮਾਰਿਆ ਜਾਵੇ। ਹਜ਼ਰਤ ਮੁਹੰਮਦ (ਸ.) ਨੇ ਮਾਰਨ ਦਾ ਦਾਇਰਾ

120-ਇਸਲਾਮ ਵਿਚ ਔਰਤ ਦਾ ਸਥਾਨ