ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਜੀਦ ਵਿਚ ਮਰਦ ਦਾ ਔਰਤ ਲਈ ਜੋ ਹੱਕ ਬਿਆਨ ਕੀਤਾ ਗਿਆ ਹੈ ਇਸ ਦੀ ਮਿਸਾਲ ਕਿਸੇ ਹੋਰ ਜ਼ੁਬਾਨ ਵਿਚ ਨਹੀਂ ਮਿਲ ਸਕਦੀ।

ਭਾਵ ਔਰਤ ਮਰਦ ਦੀ ਆਲ-ਔਲਾਦ, ਰੋਜ਼ੀ-ਰੋਟੀ, ਇੱਜ਼ਤ-ਆਬਰੂ, ਮਾਲ-ਦੌਲਤ ਅਤੇ ਰਾਜ਼-ਨਿਆਜ਼ ਦੀ ਅਮਾਨਤਦਾਰ ਹੈ।

ਔਰਤ ਉਸ ਦੀ ਆਗਿਆਕਾਰੀ ਕਰੇ।

ਜਿਹੜੀਆਂ ਨੇਕ ਔਰਤਾਂ ਹਨ ਉਹ ਪਤੀ ਦੀ ਆਗਿਆਕਾਰੀ ਕਰਨ ਵਾਲੀਆਂ ਹੁੰਦੀਆਂ ਹਨ।

(ਸੂਰਤ ਅਨ-ਨਿਸਾ-6)

ਕੁਰਆਨ ਮਜੀਦ ਦੇ ਇਹਨਾਂ ਹੁਕਮਾਂ ਤੋਂ ਇਲਾਵਾ ਹਜ਼ਰਤ ਮੁਹੰਮਦ (ਸ.) ਨੇ ਔਰਤ ਲਈ ਮਰਦ ਦੇ ਹੱਕਾਂ ਸਬੰਧੀ ਬਹੁਤ ਹੁਕਮ ਫ਼ਰਮਾਏ ਹਨ ਜਿਹਨਾਂ ਵਿਚੋਂ ਕੁੱਝ ਇਸ ਪ੍ਰਕਾਰ ਹਨ:

(1) ਉਹ ਤੁਹਾਡੇ ਕੋਲ ਅਜਿਹੇ ਵਿਅਕਤੀ ਨੂੰ ਨਾ ਆਉਣ ਦੇਵੇ ਜਿਸਨੂੰ ਤੁਸੀਂ ਨਾ-ਪਸੰਦ ਕਰਦੇ ਹੋਵੋ!

(2) ਉਹ ਤੁਹਾਡੇ ਘਰੋਂ ਤੁਹਾਡੀ ਆਗਿਆ ਤੋਂ ਬਗ਼ੈਰ ਪੁੰਨ-ਦਾਨ ਨਾ ਕਰੇ ਕਿਉਂਕਿ ਜੇਕਰ ਉਹ ਅਜਿਹਾ ਕਰੇਗੀ ਤਾਂ ਬਦਲਾ ਪਤੀ ਨੂੰ ਮਿਲ ਜਾਵੇਗਾ ਅਤੇ ਪਾਪ ਔਰਤ ਨੂੰ ਹੋਵੇਗਾ।

(3) ਉਹ ਤੁਹਾਡੀ ਆਗਿਆ ਤੋਂ ਬਗ਼ੈਰ ਘਰੋਂ ਬਾਹਰ ਨਾ ਨਿਕਲੇ।

(4) ਪਤੀ ਦੀ ਮੌਜੂਦਗੀ 'ਚ ਰਮਜ਼ਾਨ ਦੇ ਰੋਜ਼ਿਆ ਤੋਂ ਇਲਾਵਾ ਨਫ਼ਲੀ ਰੋਜ਼ੇ ਪਤੀ ਦੀ ਆਗਿਆ ਤੋਂ ਬਗੈਰ ਨਾ ਰੱਖੇ।

(5) ਸਭ ਤੋਂ ਵਧੀਆ ਔਰਤ ਉਹ ਹੈ ਜਦੋਂ ਤੁਸੀਂ ਉਸਨੂੰ ਵੇਖੋ ਤਾਂ ਤੁਹਾਡਾ ਦਿਲ ਖੁਸ਼ ਹੋ ਜਾਵੇ। ਜਦੋਂ ਤੁਸੀਂ ਉਸਨੂੰ ਕੋਈ ਆਦੇਸ਼ ਦੇਵੋ ਤਾਂ ਉਹ ਤੁਹਾਡੀ ਆਗਿਆਕਾਰੀ ਕਰੇ। ਜਦੋਂ ਤੁਸੀਂ ਉਸਦੇ ਕੋਲ ਨਾ ਹੋਵੇ ਤਾਂ ਉਹ ਤੁਹਾਡੇ ਮਾਲ ਅਤੇ ਆਪਣੇ ਨਫ਼ਸ ਸਬੰਧੀ ਹਿਫ਼ਾਜ਼ਤ ਕਰੇ।

(6) ਜਿਸਦੀ ਮੌਤ ਅਜਿਹੀ ਹਾਲਤ 'ਚ ਆਵੇ ਕਿ ਉਸਦਾ ਪਤੀ ਉਸਤੋਂ ਰਾਜ਼ੀ ਹੋਵੇ ਤਾਂ ਉਹ ਜੰਨਤੀ ਹੈ।

(7) ਜੇਕਰ ਮੈਂ ਰੱਬ ਤੋਂ ਇਲਾਵਾ ਕਿਸੇ ਨੂੰ ਸਜਦਾ ਕਰਨ ਲਈ ਆਖਦਾ ਤਾਂ ਔਰਤ ਲਈ ਇਹ ਹੁਕਮ ਦਿੰਦਾ ਕਿ ਉਹ ਆਪਣੇ ਪਤੀ ਨੂੰ ਸਜਦਾ ਕਰੇ।

(8) ਜੇਕਰ ਕੋਈ ਪਤੀ ਆਪਣੀ ਪਤਨੀ ਨੂੰ ਇਸ ਗੱਲ ਦਾ ਹੁਕਮ ਦੇਵੇ ਕਿ ਇਸ ਪਹਾੜ ਤੋਂ ਪੱਥਰ ਚੁੱਕ ਕੇ ਉਸ ਪਹਾੜ ਤੇ ਲੈ ਜਾਵੋ ਅਤੇ ਉਸ

118-ਇਸਲਾਮ ਵਿਚ ਔਰਤ ਦਾ ਸਥਾਨ