ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਵਾਂਝੀ ਹੋ ਜਾਂਦੀ ਸੀ। ਵਿਧਵਾ ਔਰਤ ਨੂੰ ਦੂਜੀ ਸ਼ਾਦੀ ਕਰਨ ਦਾ ਕੋਈ ਅਧਿਕਾਰ ਨਹੀਂ ਸੀ।

(ਇਨਸਾਈਕਲੋਪੀਡੀਆ ਆਫ਼ ਬਰਟੈਨੀਕਾ)

ਔਰਤ ਈਸਾਈਆਂ ਦੀ ਨਜ਼ਰ 'ਚ

ਤਰਤੌਲੀਆਨ ਮੁਢਲੇ ਦੌਰ ਦੇ ਈਸਾਈ ਧਰਮ ਦੇ ਗਿਆਨੀਆਂ ਵਿਚੋਂ ਗਿਣੇ ਜਾਂਦੇ ਸਨ। ਇਹ ਔਰਤ ਦੀ ਪਰਿਭਾਸ਼ਾ ਇਹਨਾਂ ਸ਼ਬਦਾਂ ਵਿਚ ਕਰਦੇ ਹਨ:

'ਇਹ ਸ਼ੈਤਾਨ ਦੇ ਆਉਣ ਦਾ ਦਰਵਾਜ਼ਾ ਹੈ, ਇਹ ਮਨ੍ਹਾਂ ਕੀਤੇ ਹੋਏ ਦਰੱਖ਼ਤ ਵੱਲ ਲੈ ਜਾਣ ਵਾਲੀ ਅਤੇ ਰੱਬ ਦੇ ਕਾਨੂੰਨ ਨੂੰ ਤੋੜਨ ਵਾਲੀ ਅਤੇ ਰੱਬ ਦੀ ਤਸਵੀਰ ਭਾਵ ਆਦਮੀ ਨੂੰ ਬਰਬਾਦ ਕਰਨ ਵਾਲੀ ਹੈ।'

ਕਰਾਈ ਸੋਸਟਮ ਵੀ ਈਸਾਈਆਂ ਦੇ ਸਿਰ ਕੱਢ ਧਰਮ-ਗਿਆਨੀਆਂ ਵਿਚ ਗਿਣੇ ਜਾਂਦੇ ਹਨ ਔਰਤ ਸਬੰਧੀ ਲਿਖਦੇ ਹਨ:

'ਇਹ ਇੱਕ ਨਾ ਵਰਣਨਯੋਗ ਬੁਰਾਈ, ਇਕ ਪੈਦਾਇਸ਼ੀ ਖ਼ਿਆਲ, ਇਕ ਚਹੇਤੀ ਮੁਸੀਬਤ, ਘਰੇਲੂ ਖ਼ਤਰਾ, ਖ਼ਤਰਨਾਕ ਚੀਜ਼, ਦਿਲਾਂ ਨੂੰ ਖਿੱਚਣ ਵਾਲੀ ਅਤੇ ਇਕ ਸਜੀ-ਸਜਾਈ ਮੁਸੀਬਤ ਹੈ।'

ਔਰਤ ਯੂਨਾਨੀਆਂ ਦੀ ਨਜ਼ਰ 'ਚ

ਯੂਨਾਨ ਵਾਲਿਆਂ ਦਾ ਕਹਿਣਾ ਸੀ:

'ਅੱਗ ਨਾਲ ਜਲਣ ਅਤੇ ਸੱਪ ਦੇ ਕੱਟਣ ਦਾ ਇਲਾਜ ਸੰਭਵ ਹੈ ਪਰੰਤੂ ਔਰਤ ਦੀ ਬੁਰਾਈ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ।'

ਯੂਨਾਨੀ ਯੂਨਡੋਰਾ ਨਾਂ ਦੇ ਮਨੁੱਖ ਔਰਤ ਬਾਰੇ ਲਿਖਦੇ ਹਨ:

'ਇਹੋ ਸਾਰੀਆਂ ਸੰਸਾਰਿਕ ਆਫ਼ਤਾਂ ਅਤੇ ਮੁਸੀਬਤਾਂ ਦੀ ਜੜ੍ਹ ਹੈ।'

ਇਹੋ ਨਹੀਂ ਬਲਕਿ ਯੂਨਾਨੀ ਲੇਖਕ ਲਿਖਦੇ ਹਨ ਕਿ ਔਰਤ ਸਿਰਫ਼ ਦੋ ਮੌਕਿਆਂ 'ਤੇ ਆਦਮੀ ਲਈ ਖ਼ੁਸ਼ੀ ਦਾ ਸਬੱਬ ਬਣਦੀ ਹੈ। ਇੱਕ ਸ਼ਾਦੀ ਦੇ ਸਮੇਂ ਦੂਜੇ ਇਸ ਜਹਾਨ ਤੋਂ ਜਾਣ ਦੇ ਸਮੇਂ।

ਲੋਕੀ ਆਪਣੀ ਕਿਤਾਬ 'ਤਾਰੀਖ਼-ਏ-ਅਖ਼ਲਾਕ-ਏ-ਯੂਰਪ' ਵਿਚ ਲਿਖਦੇ ਹਨ ਕਿ ਸਮੁੱਚੇ ਤੌਰ 'ਤੇ ਇੱਜ਼ਤ ਦੇ ਲਿਹਾਜ਼ ਨਾਲ ਔਰਤ ਦਾ ਦਰਜਾ ਬਹੁਤ ਘੱਟ ਸੀ, ਇਸ ਦੀ ਜ਼ਿੰਦਗੀ ਸਾਰੀ ਉਮਰ ਗ਼ੁਲਾਮੀ ਵਿਚ ਲੰਘਦੀ ਸੀ। ਤਲਾਕ ਦਾ ਹੱਕ ਕਾਨੂੰਨੀ ਲਿਹਾਜ਼ ਨਾਲ ਮਿਲਿਆ ਹੋਇਆ ਸੀ। ਇਸ ਦੇ ਬਾਵਜੂਦ ਇਸ ਦਾ ਲਾਭ ਨਹੀਂ ਲੈ ਸਕਦੀ ਸੀ। ਅਦਾਲਤਾਂ ਵਿਚ ਇਸ ਦਾ ਇਜ਼ਹਾਰ ਯੂਨਾਨੀ ਸ਼ਰਮ-ਓ

110-ਇਸਲਾਮ ਵਿਚ ਔਰਤ ਦਾ ਸਥਾਨ