ਪੰਨਾ:ਇਸਤਰੀ ਸੁਧਾਰ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯੬ ) ਧਨੜ ਹੈ ਈਸ਼ਰ ਜੋ ਸਰਬਗੜ ਹੈ, ਤੇ ਜਿਸਦਾ ਸੱਚਾ ਸੇਵਕ ਸੱਚ ਹੀ ਕਰਦਾ ਸੱਚ ਹੀ ਵਿਚਾਰਦਾ ਤੇ ਸੱਚ ਹੀ ਸਵਪਨੇ ਵਿੱਚ ਦੇਖਦਾ ਹੈ। ਅਗੇ ਹੋਕੇ ਤੇ ਅਪਨੇ ਕੱਪੜੇ ਨਾਲ ਰੁਕੋ ਦੇ ਅਥਰੂ ਪੂਜਕੇ ਤੇ ਉਸਨੂੰ ਛਾਤੀਨਾਲਲਗਾਕੇ ਤੇ ਅਪਨੀਆਂ ਅੱਖੀਆਂ ਵਿੱਚ ਸੱਚੀ ਮੁਹੱਬਤ ਦੀਆਂ ਅੱਥਰੂ ਭਰਕੇ ਆਖਨ ਲੱਗੀ ਬੱਸ ਕਰ ਰੁਕੋ ਬੱਸ ਕਰ, ਭੋਨ ਤੂੰ ਬੜੀ ਪਰਮੇਸ਼ੁਰ ਦੀ ਪਿਆਰੀ ਹੈਂ ! ਤੂੰ ਸੱਚੀ ਹੈਂ ਮੈਂ ਤੈਨੂੰ ਕੋਈ ਬੁਰੀ ਗੱਲ ਨਹੀਂ ਆਖਦੀ। ਬੇਸ਼ੱਕ ਪਰੀਤੀਤੇ ਹਰਖ ਦਿਲਵਿੱਚ ਵਧਾਉਤੇ ਮਦਨਗੋਪਾਲ ਦੇ ਗੁਣਾਂਵਾਦ ਗਾਉ, ਪਰ ਅਜਿਹਾ ਕਰੋ ਜੋ ਹੋਰ ਕੋਈ ਨਾ ਸੁਣੇ, ਪਿਆਰੀ ਭੈਣ ਏਹ ਲੈ ਓਹੋ ਪੱਤਰ ਜੇਹੜਾ ਤੂੰ ਸੁਪਨੇ ਵਿਚ ਦੇਖਿਆ ਹੈ ਤੇ ਪੜਹ ਕੇ ਧੀਰਜ ਧਰੋ, ਫੇਰ ਇਸਦਾ ਉੱਤਰ ਲਿਖ ਲੈਣਾ, ਏਹ ਪੱਤਰ ਅਪਨੇ ਪਾਸ ਹੀ ਰੱਖਣਾ ॥ ਜਦ ਪੱਤਰ ਰੁਕੋ ਨੇ ਦੇਖਿਆ ਤਾਂ ਅਪਨੇ ਆਪ ਨੂੰ ਸੁੱਤਾ ਇਮ ਸਮਝਿਆ ਤੇ ਅੱਖੀਆਂ ਮਲ ਮਲ ਕੇ ਘੜੀ ਮੁੜੀ ਇਧਰ ਉਧਰ ਦੇਖ ਦੇਖ ਕੇ ਹੈਰਾਨ ਹੋ ਹੋ ਕੇ ਅਪਣੇ ਆਪ ਨੂੰ ਹੀ ਪੁੱਛਣ ਲਗੀ, ਮੈਂ ਭੈੜੀ ਸੁੱਤੀ ਹੋਈਆਂ ਕੇ ਜਾਗਦੀ, ਤੇ ਫੇਰ ਸੇਠਈ ਜੀ ਨੂੰ ਹੱਥ ਨਾਲ ਟੋਹ ਕੇ ਤੇ ਅੱਖੀਆਂ ਨੂੰ ਦੋਸ਼ ਦੇ ਦੇ ਕੇ ਤੇ ਹੱਸ ਪਈ,ਤੇ ਕਾਗਤ ਨੂੰ ਛਾਤੀ ਨਾਲ ਲਾਕੇ ਆਖਣ ਲੜੀ ਬੇਬਜੀ ਜੇ ਤੁਸੀਂ ਬੇਬੇ ਜੀ ਈਹੋ ਤਾਂ ਮੈਂਨੂੰ ਦੱਸੇ ਖਾਂ ਤਸਾਂ ਅੱਜ ਸਵੇਰੇ ਰੋਟੀ ਕਾਹਦੇ ਨਾਲ ਖਾਹਦੀ ਸੀ ਤੇ ਉਸ ਵੈਲਮੈਂ ਤੁਹਾਨੂੰ ਕੀਹ ਆਖਿਆਸੀ:ਸ਼ੇਰਨੀਜੀਨੇ ਏਹ ਸੁਣ ਕੇ