ਪੰਨਾ:ਇਸਤਰੀ ਸੁਧਾਰ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯) ਕਰਦਾ ਰਹਿਆ ਤੇ ਹੁਨ ਏਸ ਉਮਰ ਵਿੱਚ ਆਕੇ ਸਭ ਕੁਛ ਵੰਜਾ ਦਿੱਤਾ ਸ, ਤੇ ਉਸ ਖਸਮਖਾਨੀ ਬਸੰਤੀ ਦਾ ਕੀਹ ਹਾਲ ਹੋਵੇਗਾ । ਜੇਹੜੀ ਚੰਨ ਜੇਹੇ ਗੱਬਰੁ ਨੂੰ ਛੱਡ ਕੇ ਤੇ ਭੇੜੇ ਜੇਹੇ ਬਾਵੇ ਨਾਲ ਪਰੀਤ ਗੰਢ ਬੈਠੀ ਹੈ, ਤੇ ਓਸ ਰੁਝਗਏ ਖਸਮ ਨੂੰ ਕੀ ਵੱਗ ਗਈ ਹੈ, ਜੇਹੜਾ ਇਸ ਉਮਰ ਵਿਚ ਇਹੋ ਜੇਹੇ ਮੁਸ਼ਟੰਡੇ ਨੂੰ ਘਰ ਆਵਨ ਦੇਂਦਾ ਹੈ, ਭੈ ਖੇਹ ਪਾਓਤਿਨਾਂ ਦੇ ਹੀ ਸਿਰ ॥ , (ਜੀਵਾਂ) ਬੇਬੇ ਮਰਦਾਂ ਨੂੰ ਖਬਰ ਹੋਵੇ ਤਾਂ ਇਸ ਬਾਵੇ ਨੂੰ ਗਲੀ ਵਿਚ ਨਾ ਵੜਨ ਦੇਵਨ ॥ (ਕਿਸ਼ਨਦੇਈ ਜੀਵਾਂ ਮਰਦ ਤਾਂ ਤਦ ਮੰਨਣਗੇ ਜਦ ਅੱਖੀਂ ਦੇਖਨਗੇ, ਐਵੇਂ ਕੋਈ ਕਿਸੇ ਨੂੰ ਦੋਸ਼ ਲਾ ਸਕਦਾਈ ॥ (ਜੀਵਾਂ ਬੇਬੇ ਫੇਰ ਸਾਡੀਆਂ ਕੁੜੀਆਂ ਨੂੰਹਾਂ ਨੇ ਉਸ ਘਰ ਭੀ ਆਵਨਾ ਜਾਨਾਂ ਹੋਇਆ, ਜੇਕਰ ਓਹ ਏਹ ਗੱਲਾਂ ਸੈਨਨਗੀਆਂ ਯਾ ਅਸਾਡੇ ਮਨਾਂ ਕੀਤੀਆਂ ਆਪਸ ਵਿਚ ਗੱਲਾਂ ਕਰਕੇ ਭੇਦ ਪਾਵਨਗੀਆਂ ਤਾਂ ਫੇਰ ਕਲਨੂੰ ਉਨਾਂ ਦੇ ਦਿਲ ਭੀ ਭੈੜੇ ਹੋਵਨਗੇ, ਸੋ ਬੇਬੇ ਤੇ ਸਿਆਨੀ ਹੈਂ, ਸੋਚ ਕੇ ਕੁਛ ਬਦੋਬਸਤਕਰੋ ਤਾਂ ਗਲੀ ਵਿੱਚ ਬਾਵਾ ਨਾ ਆਇਆਕਰੇ ॥ (ਕਿਸ਼ਨਦੇਈ) ਹੱਛਾ ਜੀਵਾਂ ਨੂੰ ਕਰਮਦੇਈ ਨੂੰ ਆਖਾਂ ਤਾਂ ਇਕ ਦਿਨ ਮੈਂਨੂੰ ਇਹ ਦਿਖਾ ਦੇਵੇ ਫੇਰ ਮੈਂ ਰਾਮਚੰਦ ਦੇ ਲਾਲ ਅਗੇ ਗਲ ਕਰਾਂਗੀ, ਓਹ ਸਿਆਨੇ ਨੇ ਕੁਛ ਉਪਾ ਕਰਨਗੇ ॥