ਪੰਨਾ:ਇਸਤਰੀ ਸੁਧਾਰ.pdf/184

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮੩) ਨੇ ਅਪਨੀ ਪੁਤਰੀ ਨੂੰ ਮਿਸ਼ਨ ਸਕੂਲ ਵਿਚੋਂ ਉਠਵਾ ਲੀਤਾ ਤੇ ਸਭਨਾ ਅਪਨੇ ਭਰਾਵਾਂ ਨੂੰ ਕਹਿਓ ਸੁ ਕੋਈ ਕੁੜੀਆਂ ਨੂੰ ਨਾ ਪਹਾਵੇ ਸਾਡੇ ਦੇਸ ਦੀ ਭੇਡ ਚਾਲੀ ਅੱਗੇ ਦੇਸ਼ ਦਿਸ਼ਾਤਰਾਂ ਵਿਚ ਮਸ਼ਹੂਰ ਹੈ ਹੀ ਏਹ ਸੁਨਦਿਆਂ ਹੀ ਸਭਨਾ ਨੇ ਆ ਪਨੀਆਂ ਧੀਆਂ ਉਠਾ ਲਈਆਂ। ਜਿਸ ਕਰਕੇ ਮੇਰੀ ਨੌਕਰੀ ਭੀ ਨਾ ਰਹੀ ਤੇ ਘਰਦਿਆਂ ਨੇ ਭੀ ਉਜਾਂ ਤੇ ਉਜਾਂ ਲਾਨੀਆਂ ਅਪਨਾ ਪਰਮ ਧਰਮ ਸਮਝ ਲਇਆ ਮੇਰੀ ਬਦਨਾਂਮੀ ਏਥੋਂ ਤਕ ਕਰ ਦਿੱਤੀਓ ਨੇ ਕੇ ਜੋ ਕੋਈ ਮੈਨੂੰ ਬਜਾਰੋਂ ਚੀਜ ਲਿਆ ਦੇਵੇ ਉਸਦੇ ਨਾਲ ਮੇਰੀ ਪਰੀਤੀ ਮਸ਼ਹੂਰ ਕਰ ਦੇਵਨ ਤੇ ਕੁੱਤੀ ਰਨ ਮੇਰਾ ਨਾ ਰਖ ਦਿੱਤੋ ਨੇ ਇਕ ਦਿਨ ਮੈਂ ਇਹ ਸੁਨਕੇ ਕੇ ਕੁਇਟ ਜਨਾਨੇ ਮਦਰਸੇ ਵਿਚ ਇਕ ਉਸਤਾਦਨੀ ਦੀ ਲੋੜ ਹੈ ਸਲਾਹ ਕੀਤੀ ਕੇ ਓਥੇ ਚਲੀ ਜਾਵਾਂ । ਉਸ ਗੁਆਂਡੀ ਦੀ ਜਨਾਨੀ ਨੂੰ ਏਹ ਕਹਿਆ ਕੇ ਅਪਨੇ ਪਤੀ ਕੋਲੋਂ ਪੁਛਕੇ ਤੇ ਦਸੇ ਕੇ ਉਸ ਦੇਸ ਵਿਚ ਚਲੀ ਜਾਵਨ ਨਾਲ ਕੋਈ ਨੁਕਸਾਨ ਤੇ ਨਹੀਂ ਉਸਨੇ ਉਨ੍ਹਾਂ ਕੋਲੋਂ ਪੁਛਿਆ ਤੇ ਕੈਹਨ ਲਗੀ ਕੇ ਕੋਈ ਨੁਕਸਾਨ ਨਹੀਂ ਤੇ ਨਾਲੇ ੨੦ ਰੁਪਏ ਮੱਦਤ ਦੀ ਵੱਲੋਂ ਮੈਂਨੂੰ ਦਿੱਭਿਓ ਸੁ ਸੋ ੧੫ ਰੁਪਏ ਅਸੀਂ ਤਿੰਨੇ ਭਾੜਾ ਦੇਕੇ ਸੱਖਰ ਤਾਕਨ ਪਹੁੰਚੇ ਸਾ ਓਥੇ ਕੁਝ ਦਿਨ ਠੈਹਰੇ ਫੇਰ ਸੀਵੀ ਪਹੁੰਚੇ ਓਥੋਂ ਟੁਰਦੇ ਟਰਦੇ ਭੈੜੇ ਹਾਲ ਨਾਲ ਏਥੇ ਪਹੁੰਚੇ ਤਾਂ ਏਹ ਮੇਰੀ ਸਾਰੀ ਅਵਸਥਾ ਹੈ ਜੋ ਮੇਰੇ ਨਾਲ ਬੀਤੀ ਹੈ ਅੱਗੋਂ ਜੋ