ਪੰਨਾ:ਇਸਤਰੀ ਸੁਧਾਰ.pdf/178

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 22) ਤੇ ਅਪਣੇ ਪਤੀ ਦੀ ਸੱਤ ਵਾਰ ਪਰਦੱਖਨਾ ਲੈਕੇ ਤੇ ਸੱਚੇ ਦਿਲ ਨਾਲ ਏਹ ਕੈਹਣ ਲਗੀ ॥ ॥ ਪ੍ਰਾਰਥਨਾ ਧਨਬਾਦ ॥ ਹੋ ਈਸ਼ਰ ਤੂੰ ਧੰਨਯ ਹੈਂ ਤੂੰ ਨੇ ਬੜੀ ਕਿਰਪਾ ਕਰੀ ਹੈ ਜੋ ਮੈਨੂੰ ਇਸ ਮਹਾਤਮਾ ਮਦਨਗੋਪਾਲ ਦੀ ਸੇਵਾ ਕਰਨੇ ਨੂੰ ਇਸਦੀ ਇਸਤਰੀ ਬਣਾਇਆ ਹਈ ਕਿਰਪਾ ਕਰ ਕੇ ਮੈਂਨੂੰ ਸਦਾ ਹੀ ਇਨ੍ਹਾਂ ਦੀ ਸੇਵਾ ਵਿਚ ਲਾਰਮੀਂ ਤੇ ਮੇਰੇ ਚੰਚਲ ਦਿਲ ਨੂੰ ਅਪਨੀ ਦਇਆ ਨਾਲ ਇਨ੍ਹਾਂ ਦੇ ਚਰਣਾਂ ਵਿਚ ਐਸਾ ਲਾਈਂ ਕੇ ਮੇਰੇ ਪਾਣ ਕਦੀ ਭੀ ਇਨ੍ਹਾਂ ਦੀ ਸੇਵਾ ਦੇ ਬਗੈਰ ਮੇਰੇ ਦਿਲਨੂੰ ਰਾਜੀਨਾ ਰੱਖਣ ਹੇ ਸੁਆਮੀ ਕੋਈ ਐਸੀ ਸ਼ਕਤੀ ਸਾਡੇ ਦੁਵਾਂ ਵਿਚ ਨਾ ਪਾਵੀਂ ਜੇਹੜੀ ਸਾਡੇ ਪਰੇਮ ਪਰੀਤੀ ਤੇ ਗਰਿਸਤ ਵਿਵਹਾਰ ਨੂੰ ਘਟਾਵੇ ਹੇ ਮੇਰੇ ਜਗਤ ਈਸ਼ੁਰ ਬਾਬੂ ਸਾਹਿਬ ਮੈਂ ਹੱਥ ਜੋੜਕੇ ਬੇਨਤੀ ਕਰਦੀ ਹਾਂ ਕੇ ਅੱਜ ਤੋਂ ਪਿਛੋਂ ਕਦੀ ਕੋਈ ਨਿੰਦਾ ਕਪਟ ਕਠੋਰਤਾ ਯਾ ਦੁਰਵਚਨ ਬਗੈਰ ਮੇਰੇ ਕੋਲੋਂ ਪੁਛੇਦੇ ਕਿਸੇ ਦੀ ਜੁਬਾਨੀ ਨਾ ਮੰਨਨਾਂ ਤੇ ਨਾਹੀਂ ਕਿਸੇ ਚੂਕ ਯਾਂ ਭੂਲ ਨੂੰ ਠੀਕ ਜਾਨਕੇ ਦਿਲ ਵਿਚ ਗੁੱਸਾ ਕਰਦੇ ਰੇਹਨਾ ਅਸਲ ਮੇਰਾ ਕਥਨ ਏਹ ਹੈ ਕੇ ਜੋ ਮੇਰੇ ਵਿਚ ਦੋਸ਼ ਹੋਵੇ ਯਾਂ ਦੇਖੋ ਓਹ ਝੱਟ ਮੈਨੂੰ ਦੱਸ ਦਿਆ ਕਰੋ ਤਾਂਕੇ ਮੈਂ ਫੇਰ ਅਪਨੇ ਆਪ ਨੂੰ ਨਿਰਦੋਸ਼ ਬਨਾ ਸਕਾਂ ਜਦ ਏਹ ਸਭ ਕੁਛ ਕੋ ਕੋਹ ਚੁਕੀ ਤਾਂ ਫੇਰ ਮਦਨਪਾਲ ਜੀ ਨੇ ਹੱਥ ਜੋੜਕੇ ਇਸ ਤਰਾਂ ਪਰਾਰਥਨਾ ਕੀਤੀ ਹੈ ਪਰਮ ਪਿਤਾ