ਪੰਨਾ:ਇਸਤਰੀ ਸੁਧਾਰ.pdf/175

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( * ੧੭੪) ਸਾਖੀ ਕਰਕੇ ਪਰਮ ਪਰੀਤੀ ਨਾਲ ਏਹ ਬਚਨ ਮੰਨਨ ਦਾ ਪੂਰਾ ਪੂਰਾ ਇਕਰਾਰ ਕਰਨਾ ਹਾਂ । ਜਦ ਏਹ ਬਚਨ ਆਪਸ ਵਿਚ ਕਰ ਚੁਕੇ ਤਦ ਫੇਰ ਚੌਥੀ ਲਾ ਦਿਓ ਨੇ ਤੇ ਰੁਕੇ ਅਪਨੇ ਪਤੀ ਮਦਨਗੋਪਾਲ ਦੀ ਇਸਤਰੀ ਬਨਕੇ ਖੱਬੇ ਅੰਗ ਬੈਠ ਗਈ । ਤੇ ਸਭ ਲੋਗ ਵਧਾਈਆਂ ਦੇਵਨ ਲਗੇ ਕੁੜੀਆਂ ਨੇ ਭੀ ਏਹ ਗੀਤ ਗਾਵੇਂ ॥ -:( ਗੀਤ ):ਪਿਆਰੀ ਰੁਕੋ ਅੱਜ ਤੂੰ ਗਰਿਸਤ ਵਿਚ ਆਈ ॥ ਪਤੀ ਅਪਨੇ ਦੀ ਤੂੰ ਪਤਨੀ ਹੋਈ ਹੈਂ ॥ ਹੁਣ ਪੁੱਤਰਾਂ ਦੀ ਹੋਵੇਂਗੀ ਮਾਈ ॥ ਮਾਤਾ ਪਿਤਾ ਦੇ ਘਰ ਤੋਂ ਨਿਕਲਕੇ ॥ ਪਤੀ ਦੀ ਕਰ ਸਜਨਾਈ । ਪਤੀ ਪਤਨੀ ਦੀ ਹੋ ਪਰਮੇਸ਼ਰ ॥ ਸੁਖ ਨਾਲ ਤੋੜ ਨਿਭਾਈ ॥ ਏਹ ਗੀਤ ਗੌਕੇ ਖਾਰਿਆਂ ਤੋਂ ਰੁਕੋ ਨੂੰ ਉਠਾ ਕੇ ਅੰਦਰ ਲੈ ਗਏ ਫੇਰ ਦੂਜੇ ਦਿਨ ਜੰਵ ਨੂੰ ਰੋਟੀ ਖਵਾ ਕੇ ਟੋਰਨ ਲਗੇ ਰਕੋ ਨੂੰ ਡੋਲੇ ਵਿਚ ਪਾਕੇ ਤੇ ਸਭ ਮਿਲਕੇ ਏਹ ਗੀਤ ਗਾਵਨ ਲਗੀਆਂ ॥ - ਗੀਤ ):ਸੰਭਲ ਸੰਭਲ ਪੈਰ ਧਰਨਾਰੇ ਪਯਾਰੀ ॥ ਦੇਸ ਬਿਗਾਨੇ ਜਾਨਾ ਹੋਵੀ ਗਾ ॥