ਪੰਨਾ:ਇਸਤਰੀ ਸੁਧਾਰ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੧ ) ਸੱਦ ਕੇ ਤੇ ਕਹੇ ਮੈਂ ਉਸ ਭਟਨੀ ਨੂੰ ਇਸੇ ਤਰਾਂ ਕੈਹ ਦਿੱਤਾ ਜਿਸ ਵੇਲੇ ਸੇਠ ਹੋਰੀ ਆਏ ਤਾਂ ਸੇਠਨੀ ਜੀ ਨੇ ਆਖਿਆ ਕੇ ਹੁਣ ਤੁਸੀਂ ਸਸਕਾਰ ਕਰਾਓ ਤੇ ਫੇਰ ਨਾ ਲਾਓ ਜੋ ਏਹ ਸਭ ਇਸਤਰੀਆਂ ਪੁਰਸ਼ ਫਰ ਤੰਗ ਪੈ ਜਾਵਣਗੇ ! ਦਿਨ ਦੇਖੋਖਾਂ ਕਿਤਨਾ ਹੋ ਗਿਆ ਹੈ । ਸੇਠ ਹੋਰਾਂ ਨੇ ਕਹਿਆ ਪਿਆਰੀ ਜੀ ਮੇਰੀ ਵੱਲੋਂ ਤਾਂ ਕੋਈ ਢਿੱਲ ਨਹੀਂ, ਪਰ ਹੁਣ ਦਸੋ ਰੁਕੋ ਦੇ ਲਾਲ ਨੂੰ ਕਿਸ ਤਰਾਂ ਚੁਪ ਕਰਵਾਈਏ ਬੱਸ ਹੁਣ ਓਹ ਚੁੱਪ ਕਰਨ ਤਾਂ ਫੇਰ ਕੰਮ ਕਰੀਏ ॥ ਸੇਠ ਹੋਰਾਂ ਨੇ ਆਖਿਆ ਕੇ ਰੁਕੋਦੇ ਲਾਲੋ ਨੂੰ ਕੋਈ ਉਸੇ ਜਿਆ ਹੀ ਚੁਪ ਕਰਾਵੇਗਾ, ਤੁਸੀਂ ਓਹ ਧੰਨੋਂ ਦੇ ਚਾਚੇ ਨੂੰ ਆਖੋ ਉਸ ਨੂੰ ਚੁੱਪ ਕਰਵ, ਤੇ ਫੇਰ ਸਸਕਾਰ ਕਰੋ । ਸੇਠ ਹੋਰਾਂ ਨੇ ਕਹਿਆ ਹੱਛਾ ਮੈਂ ਚੱਲਕੇ ਆਖਨਾ ਹਾਂ ਸੇਠ ਹੋਰਾਂ ਨੇ ਜਾਕੇ ਤੇ ਧੰਨੋਂ ਦੇ ਚਾਚੇ ਨੂੰ ਆਖਿਆ ਚੌਧਰੀ ਜੀ ਹੁਣ ਤੁਹਾਡੇ ਨਾਲੋਂ ਸਿਆਣਾਂ ਕੌਣ ਆਵੇਗਾ ਜੇਹੜਾ ਇਨਾਂ ਲਾਲਾ ਹੋਰਾਂ ਨੂੰ ਸਮਝਾਏਗਾ, ਤੁਸੀਂ ਹੁਣ ਇਨਾਂ ਨੂੰ ਚੁੱਪ ਕਰਾਓ ਤੇ ਕਾਰਜ ਕਰੀਏ, ਏਹ ਸਕੇ ਧੰਨੋਂ ਦਾ ਚਾਚਾ ਜੇਹੜਾ ਸਬ ਥੋਂ ਬੜਾ ਕੱਬ ਤੇ ਲੜਾਕਾ ਸੀ ਝੱਟ ਉਠ ਖਲੋਤਾ ਤੇ ਮੇਰੇ ਲਾਲੇ ਨੂੰ ਜਾਕੇ ਬਾਹਵੇਂ ਖਿੱਚ ਕੇ ਤੇ ਆਖਿਆ ਸੁ ਭਗਤਾ ਕੋਈ ਤੇਰੀ ਅਕਲਮਾਰੀ ਗਈ ਹੈ ਤੇ ਆਦਮੀ ਹੈਂ ਕੇ ਪਾਗਲ ਹੈਂ । ਦੇਖਦਾ ਨਹੀਂ ਕੇ ਏਹ ਸੇਠ ਦੇ ਲਿਹਾਜ ਨਾਲ ਸਾਰੇ ਸ਼ਹਿਰ ਵਡੇ ਵਡੇ ਆਦਮੀ ਆਕੇ ਬੈਠੇ ਹੋਏ ਨੇ ਤੇ ਤੂੰ ਏਹ ਤਮਾਸ਼ਾ