ਪੰਨਾ:ਇਸਤਰੀ ਸੁਧਾਰ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੯) ਦਰਸ਼ਨ ਕਰ ਕੇ ਕੋਲ ਹੱਥ ਵਿਚ ਪਕੜ ਲਿਆ ਤੇ ਇਕ ਦੋ ਘੁੱਟ ਪੀ ਕੇ ਕੇਹਨ ਲਗੀ ਸੇਠ ਜੀ ਹਨ ਮੈਨੂੰ 3ਸੀਂ ਖਾਦਾ ਪੀਤਾ ਬਖਸ਼ੋ । ਹੁਨ ਮੈਂ ਤੁਹਾਡੀ ਸੇਵਾ ਕਰਨ ਜੋਗੀ ਨਹੀਂ ਹੋਨਾ ਤੇ ਨਾ ਮੈਂ ਹੁਣ ਹੋਰ ਜੀਵਨ ਦੀ ਆਸ਼ਾਂ ਕਰਨੀ ਹਾਂ ॥ (ਸੇਠ) ਮਾਈ ਜੀ ਮੈਂ ਤੁਹਾ ਨੂੰ ਕੀਹ ਬਖਸ਼ਾਂ ਮੋਰਾ ਤੁਸਾਂ ਕੋਈ ਦੇਨਾ ਨਹੀਂ, ਮੈਂ ਸਗੋਂ ਤੁਹਾਡਾ ਕਰਜਾ ਦੇਨਾ ਹੈ, ਕਿਉਂ ਜੋ ਤੁਸਾਂ ਮੇਰੀ ਮਾਤਾ ਦੀ ਤਰਹਾਂ ਪਾਲਨਾ ਕੀਤੀ ਹੈ ਤੇ ਮੈਂ ਤੁਹਾਡੀ ਕੋਈ ਟੈਹਲ ਨਹੀਂ ਕੀਤੀ । ਹੁਣ ਤੁਸੀਂ ਏਹ ਦਸੋ ਕੇ ਕੁਛ ਪੁੰਨ ਕਰਨਾ ਅਥਵਾ ਮਨਸਨਾ ਚਾਹੁੰਦੇ ਹੋ ਮੈਂ ਹਨ ਤੁਹਾਡੇ ਸਾਹਮਣੇ ਬੈਠਾ ਹਾਂ ਜੋ ਮਰਜੀ ਹੋਵੇ ਹੁਕਮ ਕਰ ਦਿਓ। ਮੈਂ ਲੱਖ ਰੁਪਏ ਦਾ ਮਾਲਕ ਹਾਂ । ਜੇਕਰ ਪੰਜਾਹ ਹਜਾਰ ਤਾਕਨ ਦਾਨ ਕਰੋ ਤਾਂ ਤੁਸੀਂ ਕਰ ਸਕਦੇ ਹੋ । ਹੁਣ ਜੋ ਹੁਕਮ ਕਰੋ ਵੇਲਾ ਜੇ ਮੈਂ ਹਾਜ਼ਰ ਕਰ ਦਿਆਂ 11 (ਮਾਂ) ਹਰੇ ਹਰੇ ਹਰੇ ਬੱਚਾ ਮੈਂ ਭੈੜੀ ਇਸ ਜੋਗ ਕਦ ਹੋਈ । ਮੇਰਾ ਦਾਨ ਤਾਂ ਏਹ ਹੈ ਕੇ ਰੁਕੋ ਨੂੰ ਵਿਵਾਹ ਦੇਨਾ। ਤੇ ਜੋ ਕੁਛ ਤੁਹਾਥੋਂ ਸਰੇ ਬੰਨੇ ਦੇ ਦੇਨਾ, ਜੇਕਰ ਕਦੀ ਰੁਕੋ ਦਾ ਪਿਉ ਸਬੱਬ ਨਾਲ ਆ ਜਾਵੇ ਤਾਂ ਮੇਰਾ ਹੱਥ ਜੋੜਕੇ ਪਰਨਾਮ ਕੈਹ ਦੇਨਾ, ਤੇ ਕੈਹਦੇਨਾ ਕੇ ਮੈਂ ਤੁਹਾਥੋਂ ਬੇਮੁਖ ਨਹੀਂ ਹੋਈ, ਤੇ ਜੇਕਰ ਓਹ ਤੰਗ ਹੋਵੇ ਤਾਂ ਉਸਦੀ ਪਾਲਨਾ ਕਰਨਾ, ਬੱਸ ਏਹੀ ਮੇਰਾ ਦਾਨ ਹੈ ॥