ਪੰਨਾ:ਇਨਕਲਾਬ ਦੀ ਰਾਹ.pdf/96

ਇਹ ਸਫ਼ਾ ਪ੍ਰਮਾਣਿਤ ਹੈ

ਦੂਰੋਂ ਤਕ ਕੇ ਰੋ ਲਿਆ ਕਰਸਾਂ।

ਫੱਟ ਦਿਲਾਂ ਦੇ ਧੋ ਲਿਆ ਕਰਸਾਂ।

ਬਿਨ ਡਿਠਿਆਂ ਰੁਲ ਜਾਣ ਨਾ ਹੰਝੂ,

ਮੋਤੀ ਇਹ ਅਣ-ਮੋਲ ਵੇ ਸਜਣਾ!

ਵਸ ਨੈਣਾਂ, ਦੇ ਕੋਲ ਦੇ ਸਜਣਾ!


ਪਰਦੇਸਾਂ ਦੇ ਪੰਧ ਲੰਮੇਰੇ।

ਕਾਇਮ ਰਹਿਣ ਨਾ ਦੇਂਦੇ ਜੇਰੇ।

ਜਦ ਆ ਜਾਂਦਾ ਯਾਦ-ਹੁਲਾਰਾ,

ਦਿਲ ਜਾਂਦਾ ਏ ਡੋਲ ਵੇ ਸਜਣਾ!

ਵਸ ਨੈਣਾਂ ਦੇ ਕੋਲ ਵੇ ਸਜਣਾ!


ਦੰਦੀਂ ਜੀਭ ਦਬਾਈ ਰਖਸਾਂ।

ਹੋਠੀਂ ਜੰਦਰੇ ਲਾਈ ਰਖ ਸਾਂ।

ਇਹਨਾਂ ਨਾਲੋਂ ਨੈਣ ਅਸਾਡੇ,

ਚੰਗਾ ਸਕਦੇ ਨੇ ਬੋਲ ਵੇ ਸਜਣਾ!

ਵਸ ਨੈਣਾਂ ਦੇ ਕੋਲ ਵੇ ਸਜਣਾ!

੯੦