ਪੰਨਾ:ਇਨਕਲਾਬ ਦੀ ਰਾਹ.pdf/95

ਇਹ ਸਫ਼ਾ ਪ੍ਰਮਾਣਿਤ ਹੈ


ਵਸ ਨੈਣਾਂ ਦੇ ਕੋਲ




ਵਸ ਨੈਣਾਂ ਦੇ ਕੋਲ ਵੇ ਸਜਣਾ!

ਬੋਲ ਭਾਵੇਂ ਨਾ ਬੋਲ!

ਕੋਠੇ ਤੇ ਚੜ੍ਹ ਬਿਹਾ ਕਰਾਂਗੇ।

ਦੂਰੋਂ ਈ ਤਕ ਲਿਆ ਕਰਾਂਗੇ।

ਨੈਣਾਂ ਨਾਲ ਦਿਲਾਂ ਦੀਆਂ ਲਗੀਆਂ,

ਦੂਰੋਂ ਈ ਲੈਸਾਂ ਫੋਲ ਵੇ ਸਜਣਾ!

ਵਸ ਨੈਣਾਂ ਦੇ ਕੋਲ ਵੇ ਸਜਣਾ!


ਲੋਕਾਂ ਕੋਲੋਂ ਝਕਦੇ ਰਹਿਸਾਂ।

ਆਉਂਦੇ ਜਾਂਦੇ ਤਕਦੇ ਰਹਿਸਾਂ।

ਨਾ ਕੋਈ ਤਕਸੀ, ਨਾ ਕੋਈ ਸੜਸੀ,

ਨਾ ਕਰਸੀ ਪੜਚੋਲ ਵੇ ਸਜਣਾ!

ਵਸ ਨੈਣਾਂ ਦੇ ਕੋਲ ਵੇ ਸਜਣਾ!

੮੯