ਪੰਨਾ:ਇਨਕਲਾਬ ਦੀ ਰਾਹ.pdf/94

ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਜੀਊਂਦਾ ਨਾਪ ਹੈਂ ਈਸ਼੍ਵਰ ਦੀ,

ਚੰਗਿਆਈ ਤੇ ਮੰਦਿਆਈ ਦਾ

ਤੂੰ ਮੰਦਾ ਏਂ ਤਾਂ ਰਬ ਮੰਦਾ,

ਤੂੰ ਚੰਗਾ ਫੇਰ ਖ਼ੁਦਾ ਚੰਗਾ।


ਕੰਢਿਆਂ ਦੇ ਵਿਚ ਹਿਫ਼ਾਜ਼ਤ ਹੈ,

ਪਰ ਜੀਵਨ ਹੈ ਤੂਫ਼ਾਨਾਂ ਵਿਚ।

ਇਕ ਹਰਕਤ ਕਰਦੇ ਦਿਲ ਨੂੰ ਹੈ,

ਤੂਫ਼ਾਨੀ ਜਿਹਾ ਸਭਾ ਚੰਗਾ।


ਇਹ ਦਿਸਦੀ - ਦੁਨੀਆ ਖੇਤੀ ਹੈ,

ਤੇਰੇ ਕਿਆਸੀ ਸ੍ਵਰਗਾਂ ਨਰਕਾਂ ਦੀ।

ਜੇ ਚੰਗਾ ਫਲ ਕੋਈ ਮੰਗਦਾ ਏ,

ਏਥੇ ਕੋਈ ਬੂਟਾ ਲਾ ਚੰਗਾ

੮੮