ਪੰਨਾ:ਇਨਕਲਾਬ ਦੀ ਰਾਹ.pdf/89

ਇਹ ਸਫ਼ਾ ਪ੍ਰਮਾਣਿਤ ਹੈ


ਤਕ ਮਿਲਦੇ ਦੁਨੀਆ ਦੇ ਦੋਸ਼ੀ।

ਧੁੰਦਾਂ ਕੀਤੀ ਪਰਦਾ-ਪੋਸ਼ੀ।

ਹਾੜੀ ਦੇ ਬੂਟੇ ਨੇ ਦਿੱਤਾ,

ਉਹਲਾ ਨਾਲੇ ਛਾਂ।

ਹਾਇ!

ਉਹ, ਕਰਮਾਂ ਵਾਲੀ ਥਾਂ!


ਮੇਰੀ ਪ੍ਰੀਤਾਂ ਵਾਲੀ ਧਰਤੀ!

ਸੁਪਨਿਆਂ, ਗੀਤਾਂ ਵਾਲੀ ਧਰਤੀ!

ਤੇਰੇ ਇਹਨਾਂ ਕਿਣਕਿਆਂ ਵਿਚ,

ਮੈਂ ਵੀ ਇਕ ਕਿਣਕਾ ਬਣ ਜਾਂ।

ਹਾਇ!

ਉਹ ਕਰਮਾਂ ਵਾਲੀ ਥਾਂ।

੮੩