ਪੰਨਾ:ਇਨਕਲਾਬ ਦੀ ਰਾਹ.pdf/88

ਇਹ ਸਫ਼ਾ ਪ੍ਰਮਾਣਿਤ ਹੈ

ਨੈਣ ਨੈਣਾਂ ਵਿਚ ਪਾਏ ਜਿੱਥੇ।

ਘੁੰਡ ਦਿਲਾਂ ਤੋਂ ਚਾਏ ਜਿੱਥੇ।

ਜਿੱਥੇ ਧੁਰ ਦੇ ਨਿਖੜੇ ਮਿਲ ਪਏ,

ਪਾ ਕੇ ਗਲ ਵਿਚ ਬਾਂਹ।

ਹਾਇ!

ਉਹ ਕਰਮਾਂ ਵਾਲੀ ਥਾਂ।


ਜਿੱਥੇ ਲੈ ਕੇ ਇਕ ਅੰਗੜਾਈ,

ਜਾਗੀ ਪ੍ਰੀਤ ਧੁਰੋਂ ਨਿੰਦਰਾਈ।

ਖਿੜਦਾ ਤਕ ਮਾਹਸੂਮ ਬਨਫ਼ਸ਼ਾ,

ਅਸੀਂ ਦੋਵੇਂ ਖਿੜ ਪਏ ਸਾਂ।

ਹਾਇ!

ਉਹ ਕਰਮਾਂ ਵਾਲੀ ਥਾਂ।


ਜਿਸ ਨੂੰ ਤਕ ਕੇ ਸੁਤੀਆਂ ਯਾਦਾਂ।

ਜਾਗ ਪਈਆਂ ਬਣ ਬਣ ਫ਼ਰਯਾਦਾਂ!

ਧੂਹ ਪਾਂਦੈ ਜਿਦ੍ਹਾ ਇਕ ਇਕ ਕਿਣਕਾ,

ਮੈਂ ਕੀਕਰ ਨਸ ਕੇ ਜਾਂ!

ਹਾਇ!

ਉਹ ਕਰਮਾਂ ਵਾਲੀ ਥਾਂ।

੮੨