ਪੰਨਾ:ਇਨਕਲਾਬ ਦੀ ਰਾਹ.pdf/81

ਇਹ ਸਫ਼ਾ ਪ੍ਰਮਾਣਿਤ ਹੈ

ਜੱਨਤ ਦੋਜ਼ਖ਼ ਘੜ ਕੇ ਆਪੇ।

ਪਾ ਬੈਠੋਂ ਗਲ ਮੁਫ਼ਤ ਸਿਆਪੇ।

ਆਪ-ਬਣਾਏ ਸੰਗਲਾਂ ਦੇ ਵਿਚ,

ਹੋ ਬੈਠੋਂ ਮਜਬੂਰ,

ਮੁਸਾਫ਼ਰ!

ਤੇਰੀ ਮਨਜ਼ਲ ਦੂਰ!


ਤਕਦੀਰਾਂ ਨੂੰ ਵਾਂਗ ਗ਼ੁਲਾਮਾਂ।

ਝੁਕ ਝੁਕ ਕਾਹਨੂੰ ਕਰੇਂ ਸਲਾਮਾਂ?

ਤੇਰੀ ਇਹ ਮਜਬੂਰ ਅਵਸਥਾ,

ਰੱਬ ਨੂੰ ਨਹੀਂ ਮਨਜ਼ੂਰ,

ਮੁਸਾਫ਼ਰ!

ਤੇਰੀ ਮਨਜ਼ਲ ਦੂਰ!


ਨਾ ਕੋਈ ਵਹੀਆਂ, ਨਾ ਕੋਈ ਲੇਖੇ।

ਕਢ ਛਡ ਸਾਰੇ ਭਰਮ ਭੁਲੇਖੇ।

ਸਿਰ ਤੋਂ ਲੈ ਕੇ ਪੈਰਾਂ ਤੀਕਰ,

ਤੂੰ ਹੈਂ ਰਬ ਦਾ ਨੂਰ,

ਮੁਸਾਫ਼ਰ!

ਤੇਰੀ ਮਨਜ਼ਲ ਦੂਰ!

੭੫