ਪੰਨਾ:ਇਨਕਲਾਬ ਦੀ ਰਾਹ.pdf/80

ਇਹ ਸਫ਼ਾ ਪ੍ਰਮਾਣਿਤ ਹੈ

'ਮੁਕਤੀ ਜੱਨਤ' ਰਾਹ ਦੀ ਦਲ ਦਲ।

ਸਮਝ ਨਾ ਬਹੀਂ ਇਨ੍ਹਾਂ ਨੂੰ ਮਨਜ਼ਲ।

ਬਹਿ ਨਾ ਰਹੁ ਕਲਸਾਂ ਦੀ ਛਾਂਵੇਂ,

ਹੋ ਕੇ ਚਿਕਨਾ ਚੂਰ,

ਮੁਸਾਫ਼ਰ!

ਤੇਰੀ ਮਨਜ਼ਲ ਦੂਰ,


ਪੈ ਕੇ ਇਹਨੀਂ ਛੋਟੇ-ਰਾਹੀਂ।

ਅਸਲ ਟਿਕਾਣਾ ਭੁਲ ਨਾ ਜਾਈਂ।

ਖਾਂਦਾ ਫਿਰੀਂ ਨਾ ਭੰਬਲ-ਭੂਸੇ,

ਮਨਜ਼ਲ ਕੋਲੋਂ ਦੂਰ,

ਮੁਸਾਫ਼ਰ!

ਤੇਰੀ ਮਨਜ਼ਲ ਦੂਰ!


ਠਾਕਰ-ਦਵਾਰੇ, ਮਸਜਿਦ, ਸ਼੍ਵਾਲੇ।

ਸਾਰੇ ਰਾਹ ਹਨ ਤਿਲ੍ਹਕਣ ਵਾਲੇ।

ਇਹਨਾਂ ਪਤਨਾਂ ਤੋਂ ਠਿਲ੍ਹ ਠਿਲ੍ਹ ਕੇ,

ਡੁਬ ਗਏ ਲੱਖਾਂ ਪੂਰ,

ਮੁਸਾਫਰ!

ਤੇਰੀ ਮਨਜ਼ਲ ਦੂਰ!

੭੪