ਪੰਨਾ:ਇਨਕਲਾਬ ਦੀ ਰਾਹ.pdf/79

ਇਹ ਸਫ਼ਾ ਪ੍ਰਮਾਣਿਤ ਹੈ



ਤੇਰੀ ਮਨਜ਼ਿਲ ਦੂਰ ਮੁਸਾਫ਼ਰ!



ਦੇਸ਼ ਮੁਲਕ ਤੋਂ ਅਗਾਂਹ ਅਗੇਰੇ।

ਜ਼ਾਤ ਮਜ਼੍ਹਬ ਤੋਂ ਪਰ੍ਹਾਂ ਪਰੇਰੇ।

ਜਿੱਥੇ ਪੱਸਰ ਰਿਹੈ ਚੌਫੇਰੇ,

ਮਾਨੁਖਤਾ ਦਾ ਨੂਰ,

ਮੁਸਾਫਰ!

ਤੇਰੀ ਮਨਜ਼ਲ ਦੂਰ!


ਇਨ੍ਹਾਂ ਮਜ਼੍ਹਬ ਦੀਆਂ ਹਰੀਆਂ ਜੂਹਾਂ।

ਭਟਕਾਈਆਂ ਕਈ ਨਿਰਮਲ ਰੂਹਾਂ।

ਗੇੜ ਚੁਰਾਸੀ ਦੇ ਵਿਚ ਪਾ ਕੇ,

ਕਰ ਛਡੀਆਂ ਮਜਬੂਰ,

ਮੁਸਾਫ਼ਰ!

ਤੇਰੀ ਮਨਜ਼ਲ ਦੂਰ!

੭੩