ਪੰਨਾ:ਇਨਕਲਾਬ ਦੀ ਰਾਹ.pdf/78

ਇਹ ਸਫ਼ਾ ਪ੍ਰਮਾਣਿਤ ਹੈ

ਅੱਵਲ ਤਾਂ, ਉਹ ਰਾਤਾਂ ਹੀ ਨਹੀਂ।

ਇਹ ਹਨ ਤਾਂ ਉਹ ਬਾਤਾਂ ਹੀ ਨਹੀਂ।

ਜਿਹੜੇ ਦਿਨ 'ਕਲ੍ਹ, ਪਰਸੋਂ' ਬਣ ਗਏ।

ਉਹ ਬਣ ਸਕਦੇ ਅੱਜ ਨਾ!

ਕੀ ਕਰਨੈੈਂ ਓ ਭੋਲਿਆ ਸਜਣਾ।"


ਨਾ ਹੀ ਉਹ ਜਜ਼ਬੇ ਤੂਫ਼ਾਨੀ।

ਨਾ ਉਹ ਪਹਿਲੀ ਸ਼ੋਖ਼ ਜਵਾਨੀ।

ਗਲਾਂ ਕਰਦਿਆਂ ਤ੍ਰੇਹ ਨਾ ਲਹਿਣੀ।

ਵੇਖ ਵੇਖ ਨਾ ਰਜਣਾ।

ਕੀ ਕਰਨੇ ਓ ਭੋਲਿਆ ਸਜਣਾ?


ਕਿਉਂ ਖੁਰਚੇੇਂ ਮੇਲੇ ਹੋਇ ਘਾਅ ਨੂੰ।

ਫੂਕਾਂ ਮਾਰੇ ਠੰਢੀ ਸ੍ਵਾਹ ਨੂੰ।

ਇਸ 'ਚੋਂ ਕੋਈ ਭਖਦਾ ਚੰਗਿਆੜਾ,

ਤੈਨੂੰ ਹੁਣ ਨਹੀਂ ਲਝਣਾ।

ਕੀ ਕਰਨੈਂ ਓ ਭੋਲਿਆ ਸਜਣਾ?

੭੨