ਪੰਨਾ:ਇਨਕਲਾਬ ਦੀ ਰਾਹ.pdf/75

ਇਹ ਸਫ਼ਾ ਪ੍ਰਮਾਣਿਤ ਹੈ

ਲੈ ਜਾਹ ਆਪਣਾ ਸ੍ਵਰਗੀ-ਲਾਰਾ।

ਇਸ ਵਿਚ ਹੁਣ ਨਹੀਂ ਰਿਹਾ ਹੁਲਾਰਾ।

ਦੇਸ਼ ਦੀ ਹੋਣੀ ਦੇ ਰਾਹ ਵਿਚ,

ਇਹ ਪਰਬਤ ਰਿਹੈ ਖਲ੍ਹੋਅ।

ਪੁਜਾਰੀ!

ਮੰਦਰ ਦੇ ਦਰ ਢੋਅ।



ਨਾ ਰਬ ਪਹਿਲਾ, ਨਾ ਇਹ ਦੂਜਾ।

ਇਸ ਦੀ ਪੂਜਾ ਰਬ ਦੀ ਪੂਜਾ।

ਇਹਨਾਂ ਵਿਚ ਨਹੀਉਂ ਕੋਈ ਸ਼ਰੀਕਾ,

ਦੇਸ਼ ਤੇ ਰਬ ਨਹੀਂ ਦੋ।

ਪੁਜਾਰੀ!

ਮੰਦਰ ਦੇ ਦਰ ਢੋਅ।


ਕਹਿੰਦੇ ਸਮਾਂ ਗ਼ੁਲਮਾਂ ਤਾਈਂ।

"ਪਰਾਧੀਨ ਸੁਪਨੇ ਸੁਖ ਨਾਹੀਂ।"

ਜਕੜੇ ਰਹਿਣ ਕਿਆਮਤ ਤਕ,

ਨਾ ਵਕਤ ਪਛਾਣਨ ਜੋ।

ਪੁਜਾਰੀ!

ਮੰਦਰ ਦੇ ਦਰ ਢੋਅ।

੬੯